ਪੰਜਾਬ ''ਚ ਦੌੜਣ ਲੱਗੀਆਂ 100 ਤੋਂ ਵੱਧ ਬੱਸਾਂ, 12 ਲੱਖ ਦੀ ਹੋਈ ਕੁਲੈਕਸ਼ਨ

Sunday, May 24, 2020 - 11:03 AM (IST)

ਪੰਜਾਬ ''ਚ ਦੌੜਣ ਲੱਗੀਆਂ 100 ਤੋਂ ਵੱਧ ਬੱਸਾਂ, 12 ਲੱਖ ਦੀ ਹੋਈ ਕੁਲੈਕਸ਼ਨ

ਜਲੰਧਰ (ਪੁਨੀਤ)— ਪੰਜਾਬ 'ਚ 100 ਤੋਂ ਜ਼ਿਆਦਾ ਬੱਸਾਂ ਵੱਖ-ਵੱਖ ਮਾਰਗਾਂ 'ਤੇ ਚੱਲਣ ਲੱਗੀਆਂ ਹਨ, ਜਿਸ ਨਾਲ ਯਾਤਰੀਆਂ ਨੂੰ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ। ਸ਼ਨੀਵਾਰ ਚੱਲੀਆਂ ਬੱਸਾਂ ਨਾਲ ਟਰਾਂਸਪੋਰਟ ਵਿਭਾਗ ਨੂੰ 12 ਲੱਖ ਤੋਂ ਵੱਧ ਦੀ ਕਲੈਕਸ਼ਨ ਹੋਈ ਹੈ। ਜਲੰਧਰ ਦੀ ਗੱਲ ਕਰੀਏ ਤਾਂ 1233 ਯਾਤਰੀਆਂ ਨੂੰ ਲੈ ਕੇ 60 ਬੱਸਾਂ ਰਵਾਨਾ ਹੋਈਆਂ। ਇਨ੍ਹਾਂ 'ਚੋਂ ਲੁਧਿਆਣਾ ਮਾਰਗ ਦੇ ਯਾਤਰੀ ਸਭ ਤੋਂ ਵੱਧ ਸਨ। ਇਸ ਨਾਲ ਹੀ ਜਲੰਧਰ ਡਿਪੂ ਨੂੰ 1.23 ਲੱਖ ਰੁਪਏ ਦਾ ਮਾਲੀਆ ਮਿਲਿਆ ਹੈ। ਯਾਤਰੀਆਂ ਦੀ ਸਹੂਲਤ ਲਈ ਬਹੁਤੀਆਂ ਬੱਸਾਂ ਲੁਧਿਆਣਾ ਲਈ ਰਵਾਨਾ ਹੋਈਆਂ।

ਇਹ ਵੀ ਪੜ੍ਹੋ: ਪਿਆਰ 'ਚ ਧੋਖਾ ਮਿਲਣ ਤੋਂ ਬਾਅਦ ਜਲੰਧਰ ਦੇ ਇਸ ਟਿਕ-ਟਾਕ ਸਟਾਰ ਨੇ ਕੀਤੀ ਖੁਦਕੁਸ਼ੀ (ਤਸਵੀਰਾਂ)

ਇਸ ਦੇ ਨਾਲ ਹੀ ਪਠਾਨਕੋਟ ਨੂੰ ਜਾਣ ਵਾਲੇ ਮਾਰਗ ਨੂੰ ਜਲੰਧਰ ਡਿਪੂ ਨੇ ਫਿਲਹਾਲ ਬੰਦ ਕਰ ਦਿੱਤਾ ਹੈ ਕਿਉਂਕਿ ਪਠਾਨਕੋਟ ਨੇ ਆਪਣੇ ਕਈ ਮਾਰਗ ਚਾਲੂ ਕਰ ਦਿੱਤੇ ਹਨ, ਜਿਸ ਕਾਰਨ ਪਠਾਨਕੋਟ ਡਿਪੂ ਦੀਆਂ ਬੱਸਾਂ ਜਲੰਧਰ ਆਉਣੀਆਂ ਸ਼ੁਰੂ ਹੋ ਗਈਆਂ ਹਨ। ਲੁਧਿਆਣਾ ਤੋਂ ਬਾਅਦ ਜ਼ਿਆਦਾਤਰ ਯਾਤਰੀ ਅੰਮ੍ਰਿਤਸਰ ਲਈ ਰਵਾਨਾ ਹੋਏ। ਅਧਿਕਾਰੀਆਂ ਅਨੁਸਾਰ ਪੰਜਾਬ 'ਚ 18 ਡਿਪੂਆਂ ਦੇ ਔਸਤਨ ਪ੍ਰਤੀ ਡੀਪੂ ਦੇ ਹਿਸਾਬ ਨਾਲ 6 ਦੇ ਲਗਭਗ ਬੱਸਾਂ ਚਲਾਈਆਂ ਜਾ ਰਹੀਆਂ ਹਨ। ਸਭ ਤੋਂ ਵੱਧ ਬੱਸਾਂ ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਡਿਪੂਆਂ ਤੋਂ ਚਲ ਰਹੀਆਂ ਹਨ ਕਿਉਂਕਿ ਇਥੇ ਯਾਤਰੀਆਂ ਦੀ ਗਿਣਤੀ ਸਭ ਤੋਂ ਵੱਧ ਹੈ, ਉਥੇ ਹੀ ਹੋਰ ਸ਼ਹਿਰਾਂ ਵਿਚ ਬੱਸਾਂ ਚਲਾਉਣ ਦੀ ਗਿਣਤੀ ਘੱਟ ਹੈ।

PunjabKesari

ਯਾਤਰੀਆਂ ਦੀ ਜਾਂਚ ਲਈ 4 ਡਾਕਟਰਾਂ ਦੀ ਟੀਮ ਤਾਇਨਾਤ
ਪੰਜਾਬ ਰੋਡਵੇਜ਼ ਦਾ ਸਟਾਫ ਬੱਸ ਅੱਡੇ 'ਚ ਯਾਤਰੀਆਂ ਦੀ ਜਾਂਚ ਕਰ ਰਿਹਾ ਸੀ ਪਰ ਸਾਵਧਾਨੀ ਵਜੋਂ ਸਿਵਲ ਹਸਪਤਾਲ ਦੇ 4 ਡਾਕਟਰਾਂ ਦੀ ਟੀਮ ਤਾਇਨਾਤ ਕੀਤੀ ਗਈ ਹੈ। ਉਕਤ ਡਾਕਟਰ ਯਾਤਰੀਆਂ ਦੀ ਸਕੈਨਿੰਗ ਕਰਕੇ ਬੱਸਾਂ 'ਚ ਭੇਜ ਰਹੇ ਹਨ। ਯਾਤਰੀਆਂ ਨੂੰ ਸੈਨੇਟਾਈਜ਼ਰ ਮੁਹੱਈਆ ਕਰਾਇਆ ਜਾ ਰਿਹਾ ਹੈ। ਸਿਵਲ ਹਸਪਤਾਲ ਦੇ ਡਾਕਟਰਾਂ ਦੀਆਂ ਸੇਵਾਵਾਂ ਲਈ ਮੁੱਖ ਦਫਤਰ ਤੋਂ ਨਿਰਦੇਸ਼ ਪ੍ਰਾਪਤ ਹੋਏ ਹਨ। ਇਸ ਕਾਰਨ ਅਧਿਕਾਰੀਆਂ ਵੱਲੋਂ ਲਿਖਤ 'ਚ ਭੇਜ ਕੇ ਮਦਦ ਲਈ ਗਈ ।

ਚੰਡੀਗੜ੍ਹ ਤੋਂ ਬੱਸ ਸਿਰਫ 2 ਯਾਤਰੀਆਂ ਨਾਲ ਪਰਤੀ
ਪੰਜਾਬ ਦੇ 4 ਮਾਰਗ ਜਲੰਧਰ ਡਿਪੂ ਨੇ ਸ਼ੁਰੂ ਕੀਤੇ ਸਨ, ਜਿਨ੍ਹਾਂ 'ਚ ਚੰਡੀਗੜ੍ਹ, ਪਠਾਨਕੋਟ, ਲੁਧਿਆਣਾ ਅਤੇ ਅੰਮ੍ਰਿਤਸਰ ਨੂੰ ਸ਼ਾਮਲ ਕੀਤਾ ਗਿਆ। ਇਨ੍ਹਾਂ 'ਚੋਂ ਪਠਾਨਕੋਟ ਦਾ ਸ਼ਨੀਵਾਰ ਬੰਦ ਕਰ ਦਿੱਤਾ ਗਿਆ। ਉਥੇ ਹੀ ਚੰਡੀਗੜ੍ਹ ਲਈ ਰਵਾਨਾ ਹੋਈ 1 ਬੱਸ ਸਿਰਫ 2 ਯਾਤਰੀਆਂ ਨਾਲ ਖਾਲੀ ਪਰਤ ਆਈ। ਇਸ ਕਾਰਨ ਵਿਭਾਗ ਵੱਲੋਂ ਇਹ ਮਾਰਗ ਬੰਦ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਪ੍ਰਗਟ ਸਿੰਘ ਵਿਧਾਇਕੀ ਤੋਂ ਦੇਣ ਅਸਤੀਫਾ: ਮੱਕੜ​​​​​​​


author

shivani attri

Content Editor

Related News