ਵੱਡਾ ਕਦਮ ਚੁੱਕਣ ਦੀ ਤਿਆਰੀ ’ਚ ਟਰਾਂਸਪੋਰਟ ਵਿਭਾਗ, ਮਿਲੀ ਮਨਜ਼ੂਰੀ

Friday, Oct 27, 2023 - 06:31 PM (IST)

ਚੰਡੀਗੜ੍ਹ (ਰਜਿੰਦਰ ਸ਼ਰਮਾ) : ਪੰਜਾਬ ਦੇ ਰਾਜਪਾਲ ਅਤੇ ਯੂ. ਟੀ. ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਆਖਰਕਾਰ ਪ੍ਰਸ਼ਾਸਨ ਦੇ ਟਰਾਂਸਪੋਰਟ ਵਿਭਾਗ ਨੂੰ 60 ਆਮ ਬੱਸਾਂ ਖਰੀਦਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਸਾਰੀਆਂ ਬੱਸਾਂ ਲੰਬੇ ਰੂਟਾਂ ’ਤੇ ਚਲਾਈਆਂ ਜਾਣਗੀਆਂ, ਜਿਸ ਨਾਲ ਵਿਭਾਗ ਦਾ 238 ਬੱਸਾਂ ਦਾ ਫਲੀਟ ਪੂਰਾ ਹੋ ਜਾਵੇਗਾ। ਇਨ੍ਹਾਂ ਬੱਸਾਂ ਦੇ ਆਉਣ ਤੋਂ ਬਾਅਦ ਹੀ ਗੁਆਂਢੀ ਅਤੇ ਹੋਰ ਸੂਬਿਆਂ ਦੇ ਸ਼ਹਿਰਾਂ ਨੂੰ ਜਾਣ ਵਾਲੀਆਂ ਬੱਸਾਂ ਦੇ ਰੂਟ ਪਹਿਲਾਂ ਵਾਂਗ ਦੁੱਗਣੇ ਹੋ ਜਾਣਗੇ। ਇਸ ਨਾਲ ਲੋਕਾਂ ਨੂੰ ਬੱਸਾਂ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਇਨ੍ਹਾਂ ਬੱਸਾਂ ਵਿਚ ਸਹੂਲਤਾਂ ਵੀ ਪੁਰਾਣੀਆਂ ਨਾਲੋਂ ਬਿਹਤਰ ਹੋਣਗੀਆਂ। ਵਿਭਾਗ ਨੇ ਲੋਕਾਂ ਨੂੰ ਵਾਜਬ ਕਿਰਾਏ ’ਤੇ ਬਿਹਤਰ ਬੱਸ ਸੇਵਾ ਮੁਹੱਈਆ ਕਰਨ ਲਈ ਨਵੀਆਂ ਬੱਸਾਂ ਖਰੀਦਣ ਦਾ ਫ਼ੈਸਲਾ ਕੀਤਾ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ਵਿਚ 30 ਅਕਤੂਬਰ ਨੂੰ ਛੁੱਟੀ ਦਾ ਐਲਾਨ

ਟਰਾਂਸਪੋਰਟ ਵਿਭਾਗ ਦੇ ਡਾਇਰੈਕਟਰ ਪ੍ਰਦੁਮਨ ਨੇ ਦੱਸਿਆ ਕਿ ਉਨ੍ਹਾਂ ਨੂੰ ਲੰਬੇ ਰੂਟਾਂ ਲਈ 60 ਆਮ ਬੱਸਾਂ ਖਰੀਦਣ ਦੀ ਮਨਜ਼ੂਰੀ ਮਿਲ ਗਈ ਹੈ। ਇਨ੍ਹਾਂ ਬੱਸਾਂ ਦੇ ਆਉਣ ਨਾਲ ਇਨ੍ਹਾਂ ਦੇ ਲੰਬੇ ਰੂਟਾਂ ’ਤੇ ਚੱਲਣ ਵਾਲੀਆਂ ਬੱਸਾਂ ਦਾ ਫਲੀਟ ਪੂਰਾ ਹੋ ਜਾਵੇਗਾ। ਪਿਛਲੇ ਮਹੀਨੇ ਵਿਭਾਗ ਨੇ 20 ਪੁਰਾਣੀਆਂ ਬੱਸਾਂ ਦੀ ਨਿਖੇਧੀ ਕੀਤੀ ਸੀ, ਜਦਕਿ ਇਸ ਤੋਂ ਪਹਿਲਾਂ ਵੀ 63 ਪੁਰਾਣੀਆਂ ਬੱਸਾਂ ਨੂੰ ਸੜਕ ਤੋਂ ਹਟਾ ਦਿੱਤਾ ਗਿਆ ਸੀ। ਇਨ੍ਹਾਂ ਬੱਸਾਂ ਦੀ ਘਾਟ ਨੂੰ ਪੂਰਾ ਕਰਨ ਲਈ ਹੀ ਇਹ ਨਵੀਆਂ ਬੱਸਾਂ ਖਰੀਦੀਆਂ ਜਾ ਰਹੀਆਂ ਹਨ। ਉਨ੍ਹਾਂ ਦੇ ਆਉਣ ਨਾਲ ਵਿਭਾਗ ਕੋਲ ਕੁੱਲ 119 ਏ. ਸੀ. ਅਤੇ 119 ਨਾਨ ਏ. ਸੀ. ਬੱਸਾਂ ਹੋਣਗੀਆਂ। ਇਸ 60 ਬੱਸਾਂ ਡਿਪੂ ਨੰਬਰ 1 ਤੋਂ ਚੱਲਣਗੀਆਂ ਅਤੇ ਇਹ ਇਸੀ ਵਿੱਤੀ ਵਰ੍ਹੇ ਵਿਚ ਖਰੀਦੀਆਂ ਜਾਣਗੀਆਂ ਅਤੇ ਇਕ-ਦੋ ਦਿਨਾਂ ਵਿਚ ਇਸ ਸਬੰਧੀ ਟੈਂਡਰ ਜਾਰੀ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦਾ ਏ. ਐੱਸ. ਆਈ. ਆਪਣੇ ਹੀ ਦਫ਼ਤਰ ਵਿਚ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਹਾਲ ਹੀ ’ਚ 20 ਐੱਚ. ਵੀ. ਏ. ਸੀ. ਬੱਸਾਂ ਵੀ ਖਰੀਦੀਆਂ ਸਨ

ਵਿਭਾਗ ਨੇ ਹਾਲ ਹੀ ਵਿਚ 20 ਹੋਰ ਐੱਚ. ਵੀ. ਏ. ਸੀ. ਬੱਸਾਂ ਵੀ ਖਰੀਦੀਆਂ ਸਨ ਅਤੇ ਸਾਰੀਆਂ ਬੱਸਾਂ ਖਾਟੂ ਸ਼ਿਆਮ ਜੀ, ਸਾਲਾਸਰ ਜੀ, ਹਲਦਵਾਨੀ, ਅੰਮ੍ਰਿਤਸਰ, ਸ਼ਿਮਲਾ, ਮਨਾਲੀ, ਦਿੱਲੀ, ਰੇਵਾੜੀ, ਨਾਰਨੌਲ, ਰੋਹਤਕ, ਹਿਸਾਰ, ਦੇਹਰਾਦੂਨ, ਮਾਨਸਾ, ਕਟੜਾ, ਆਗਰਾ, ਜੈਪੁਰ ਅਤੇ ਹੋਰ ਸ਼ਹਿਰਾਂ ਲਈ ਚਲਾਈਆਂ ਜਾ ਰਹੀਆਂ ਹਨ।

ਵੱਖ-ਵੱਖ ਡਿਪੂਆਂ ਤੋਂ 580 ਬੱਸਾਂ ਚੱਲ ਰਹੀਆਂ

ਸੀ. ਟੀ. ਯੂ. ਦੀਆਂ ਇਸ ਸਮੇਂ ਵੱਖ-ਵੱਖ ਡਿਪੂਆਂ ਤੋਂ 580 ਬੱਸਾਂ ਚੱਲ ਰਹੀਆਂ ਹਨ। ਇਨ੍ਹਾਂ ਵਿਚੋਂ ਡਿਪੂ ਨੰਬਰ 1 ਤੋਂ 178, ਡਿਪੂ 2 ਤੋਂ 170, ਡਿਪੂ 3 ਤੋਂ 138 ਅਤੇ ਡਿਪੂ ਨੰਬਰ 4 ਤੋਂ 100 ਬੱਸਾਂ ਚੱਲ ਰਹੀਆਂ ਹਨ। ਡਿਪੂ 3 ਤੋਂ ਸਾਰੀਆਂ 80 ਇਲੈਕਟ੍ਰਿਕ ਬੱਸਾਂ ਸਥਾਨਕ ਅਤੇ ਉਪ-ਸ਼ਹਿਰੀ ਰੂਟਾਂ ’ਤੇ ਚੱਲ ਰਹੀਆਂ ਹਨ। ਇਸੇ ਤਰ੍ਹਾਂ ਡਿਪੂ ਨੰਬਰ 1 ਤੋਂ ਲੰਬੇ ਰੂਟ ਦੀਆਂ ਬੱਸਾਂ ਚੱਲ ਰਹੀਆਂ ਹਨ।

ਇਹ ਵੀ ਪੜ੍ਹੋ : ਇਕ ਨਵੰਬਰ ਨੂੰ ਮੁੱਖ ਮੰਤਰੀ ਵੱਲੋਂ ਰੱਖੀ ਬਹਿਸ ’ਚ ਸ਼ਾਮਲ ਹੋਣਗੇ ਸੁਨੀਲ ਜਾਖੜ

ਏ. ਸੀ. ਬੱਸਾਂ ’ਚ ਇਹ ਸਹੂਲਤਾਂ

ਇਸ ਤੋਂ ਪਹਿਲਾਂ ਵਿਭਾਗ ਕੋਲ 119 ਐੱਚ. ਵੀ. ਏ. ਸੀ. ਬੱਸਾਂ ਹਨ ਤੇ ਉਨ੍ਹਾਂ ਵਿਚ ਕਈ ਤਰ੍ਹਾਂ ਦੀਆਂ ਸਹੂਲਤਾਂ ਹਨ। ਵਿਭਾਗ ਵਲੋਂ ਇਨ੍ਹਾਂ ਨਵੀਆਂ ਆਮ ਬੱਸਾਂ ਵਿਚ ਵੀ ਵੱਧ ਤੋਂ ਵੱਧ ਸਹੂਲਤਾਂ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਐੱਚ. ਵੀ. ਏ. ਸੀ. ਬੱਸਾਂ ਵਿਚ ਸਾਮਾਨ ਰੱਖਣ ਦੇ ਨਾਲ-ਨਾਲ ਏਅਰ ਕੰਡੀਸ਼ਨਿੰਗ ਅਤੇ ਹੀਟਿੰਗ ਦੀਆਂ ਸਹੂਲਤਾਂ ਵੀ ਹਨ। ਨਾਲ ਹੀ ਫਰੰਟ ਡੈਸਟੀਨੇਸ਼ਨ ਬੋਰਡ ਐੱਲ. ਈ. ਡੀ. ਆਧਾਰਿਤ ਹੈ। ਹਰ ਬੱਸ ਵਿਚ ਲਗਭਗ 52 ਸੀਟਾਂ ਹਨ। ਬੱਸਾਂ ਵਿਚ ਵੀ ਸੀ. ਸੀ. ਟੀ. ਵੀ. ਕੈਮਰੇ ਵੀ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਵੀ ਵਿਭਾਗ ਨੇ ਆਪਣੀਆਂ ਲਗਭਗ ਬਹੁਤੀਆਂ ਬੱਸਾਂ ਵਿਚ ਸੀ. ਸੀ. ਟੀ. ਵੀ. ਕੈਮਰਿਆਂ ਦਾ ਪ੍ਰਬੰਧ ਕੀਤਾ ਹੈ। ਪ੍ਰਸ਼ਾਸਨ 100 ਇਲੈਕਟ੍ਰਿਕ ਬੱਸਾਂ ਕਿਰਾਏ ’ਤੇ ਲੈਣ ਦੀ ਵੀ ਤਿਆਰੀ ਕਰ ਰਿਹਾ ਹੈ। ਇਹ ਬੱਸਾਂ ਸ਼ਹਿਰ ਅਤੇ ਟ੍ਰਾਈਸਿਟੀ ਦੇ ਵੱਖ-ਵੱਖ ਰੂਟਾਂ ’ਤੇ ਚੱਲਣਗੀਆਂ। ਇਸ ਸਮੇਂ ਵਿਭਾਗ ਕੋਲ ਪਹਿਲਾਂ ਹੀ ਕੁੱਲ 80 ਇਲੈਕਟ੍ਰਿਕ ਬੱਸਾਂ ਹਨ, ਜਿਨ੍ਹਾਂ ਵਿਚੋਂ ਲਗਭਗ ਸਾਰੀਆਂ ਬੱਸਾਂ ਨੂੰ ਰੂਟ ’ਤੇ ਪਾ ਦਿੱਤਾ ਗਿਆ ਹੈ। ਇਹ ਬੱਸਾਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਐਕਸਪ੍ਰੈੱਸ ਰੂਟਾਂ ’ਤੇ ਵੀ ਚਲਾਈਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਐੱਸ. ਜੀ. ਪੀ. ਸੀ. ਚੋਣਾਂ ਲਈ ਵੋਟਾਂ ਬਣਵਾਉਣ ਵਾਲਿਆਂ ਲਈ ਅਹਿਮ ਖ਼ਬਰ, ਰੱਖੀਆਂ ਗਈਆਂ ਇਹ ਸ਼ਰਤਾਂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News