ਸਿਹਤ ਵਿਭਾਗ ਦੀ ਵੱਡੀ ਅਣਗਹਿਲੀ,ਕੋਰੋਨਾ ਦੇ ਪਾਜ਼ੀਟਿਵ ਮਰੀਜ਼ ਨੂੰ ਕਾਲਜ ਵਿਚ ਛੱਡਿਆ

05/05/2020 12:58:13 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਸਿਹਤ ਵਿਭਾਗ ਦੇ ਰੰਗ ਹੀ ਨਿਰਾਲੇ ਹਨ। ਉਸਦੀ ਅਣਗਹਿਲੀ ਕਾਰਨ ਜਿੱਥੇ ਮਰੀਜ਼ਾਂ ਦੀ ਜਾਨ ਖਤਰੇ ਵਿਚ ਪੈ ਰਹੀ ਹੈ। ਇਸਦੀ ਮਿਸਾਲ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ 3 ਮਈ ਨੂੰ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਦੀ ਕੋਰੋਨਾ ਵਾਇਰਸ ਸਬੰਧੀ ਰਿਪੋਰਟ ਆਈ ਤਾਂ ਉਸ ਵਿਚ 15 ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ। ਇਸ 'ਚ ਕੁਲਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕੋਟਦੁਨਾ ਦੀ ਰਿਪੋਰਟ ਪਾਜ਼ੀਟਿਵ ਆਈ ਸੀ ਪਰ ਉਸਦੀ ਜਗ੍ਹਾ ਕੁਲਦੀਪ ਸਿੰਘ ਪੁੱਤਰ ਰਾਮ ਸਿੰਘ ਵਾਸੀ ਕੋਟਦੁਨਾ ਨੂੰ ਆਈਸੋਲੇਸ਼ਨ ਵਾਰਡ 'ਚ ਸਿਫਟ ਕਰ ਦਿੱਤਾ ਗਿਆ। ਜਦੋਂਕਿ ਕੁਲਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਨੂੰ ਸੰਘੇੜਾ ਕਾਲਜ ਵਿਚ ਹੀ ਏਕਾਂਤਵਾਸ 'ਚ ਰੱਖਿਆ ਗਿਆ। ਇਹ ਦੋਵੇਂ ਵਿਅਕਤੀ ਇਕੱਠੇ ਹੀ ਹਜ਼ੂਰ ਸਾਹਿਬ ਗਏ ਸਨ ਅਤੇ ਇਕੱਠਿਆਂ ਹੀ ਇਨ੍ਹਾਂ ਨੂੰ ਸੰਘੇੜਾ ਕਾਲਜ ਵਿਚ ਪ੍ਰਸ਼ਾਸਨ ਵਲੋਂ ਏਕਾਂਤਵਾਸ 'ਚ ਰੱਖਿਆ ਗਿਆ।3 ਮਈ ਨੂੰ ਸੰਘੇੜਾ ਕਾਲਜ ਵਿਚ ਅਨਾਊਂਸਮੈਂਟ ਕਰਕੇ ਕੁਲਦੀਪ ਸਿੰਘ ਪੁੱਤਰ ਰਾਮ ਸਿੰਘ ਨੂੰ ਐਂਬੂਲੈਂਸ 'ਚ ਬੈਠਾ ਕੇ ਆਈਸੋਲੇਸ਼ਨ ਵਾਰਡ 'ਚ ਸ਼ਿਫਟ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ :ਭਾਈ ਰੰਧਾਵਾ ਵਲੋਂ ਸ਼ਰਧਾਲੂਆਂ ਦੇ ਕੋਰੋਨਾ ਪਾਜ਼ੀਟਿਵ ਆਉਣ 'ਤੇ ਵੱਡਾ ਖੁਲਾਸਾ

ਸੂਤਰਾਂ ਅਨੁਸਾਰ ਸਿਹਤ ਵਿਭਾਗ ਨੂੰ ਇਸ ਗੱਲ ਦਾ ਉਸ ਸਮੇਂ ਪਤਾ ਲੱਗਿਆ ਜਦੋਂ ਕੁਲਦੀਪ ਸਿੰਘ ਪੁੱਤਰ ਰਾਮ ਸਿੰਘ ਦਾ ਆਧਾਰ ਕਾਰਡ ਮਿਲਾਇਆ ਗਿਆ ਤਾਂ ਉਹ ਰਿਪੋਰਟ ਉਸਦੀ ਨਹੀਂ ਸੀ। ਫੌਰਨ ਹੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਕੁਲਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਨੂੰ ਫੌਰੀ ਤੌਰ 'ਤੇ ਆਈਸੋਲੇਸ਼ਨ ਸੈਂਟਰ 'ਚ ਸਿਫਟ ਕਰ ਦਿੱਤਾ ਗਿਆ। 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਉਸਨੇ ਕਿਹਾ ਕਿ ਪਹਿਲਾਂ ਤਾਂ ਸਾਨੂੰ ਕੱਲ੍ਹ•ਸਵੇਰੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਤੁਸੀਂ ਸਾਰੇ ਜਣੇ ਠੀਕ ਹੋ। ਤੁਹਾਨੂੰ ਜਲਦੀ ਹੀ ਇਥੋਂ ਸ਼ਿਫਟ ਕਰ ਦਿੱਤਾ ਜਾਵੇਗਾ ਪਰ ਸ਼ਾਮ ਨੂੰ ਮੇਰੇ ਨਾਮ ਦੀ ਅਨਾਊਂਸਮੈਂਟ ਕੀਤੀ ਗਈ ਅਤੇ ਮੈਨੂੰ ਐਂਬੂਲੈਂਸ ਵਿਚ ਬੈਠਾ ਕੇ ਖੁੱਡੀ ਰੋਡ 'ਤੇ ਬਣੇ ਆਈਸੋਲੇਸ਼ਨ ਵਾਰਡ 'ਚ ਲੈ ਆਏ। ਮੈਨੂੰ ਮੇਰੀ ਰਿਪੋਰਟ ਬਾਰੇ ਕੁਝ ਵੀ ਨਹੀਂ ਦੱਸਿਆ ਜਾ ਰਿਹਾ।

ਇਹ ਵੀ ਪੜ੍ਹੋ: ਟਿਕਟਾਕ ਸਟਾਰ ਨੰਨ੍ਹੀ ਬੱਚੀ ਨੂਰ ਲਈ ਵੱਡੀ ਖੁਸ਼ਖਬਰੀ

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮਰੀਜ਼ ਨੂੰ ਸ਼ਿਫਟ ਕੀਤੇ ਜਾਣ ਦੇ 12 ਘੰਟਿਆਂ ਬਾਅਦ ਵੀ ਸਿਵਲ ਸਰਜਨ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਸੀ। ਜਦੋਂ ਸਿਹਤ ਵਿਭਾਗ ਦੇ ਮੁਖੀ ਨੂੰ ਹੀ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਤਾਂ ਬਾਕੀ ਮਰੀਜ਼ਾਂ ਦਾ ਤਾਂ ਰੱਬ ਹੀ ਰਾਖਾ ਹੈ। ਜਦੋਂ ਇਸ ਸਬੰਧ ਵਿਚ ਸਿਵਲ ਸਰਜਨ ਡਾਕਟਰ  ਗੁਰਿੰਦਰਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਪਹਿਲਾਂ ਤਾਂ ਉਨ੍ਹਾਂ ਨੇ ਕਿਹਾ ਕਿ ਮੈਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਫਿਰ ਉਨ੍ਹਾਂ ਨੇ ਕਿਹਾ ਕਿ ਮੈਂ ਇਸ ਸਬੰਧੀ ਰਿਪੋਰਟ ਲੈ ਲੈਂਦਾ ਹਾਂ। ਜਦੋਂ ਸਿਵਲ ਹਸਪਤਾਲ ਦੇ ਐਸ. ਐਮ. ਓ. ਡਾ. ਜੋਤੀ ਕੌਸ਼ਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਆਈਸੋਲੇਸ਼ਨ ਸੈਂਟਰ ਵਿਚ ਦੋ ਕਿਸਮ ਦੇ ਵਾਰਡ ਬਣਾਏ ਹੋਏ ਹਨ ਇਕ ਵਾਰਡ ਵਿਚ ਸ਼ੱਕੀ ਮਰੀਜ਼ਾਂ ਨੂੰ ਰੱਖਿਆ ਜਾਂਦਾ ਹੈ। ਜਦੋਂਕਿ ਦੂਜੇ ਵਾਰਡ ਵਿਚ ਪਾਜ਼ੀਟਿਵ ਆਏ ਮਰੀਜ਼ਾਂ ਨੂੰ ਰੱਖਿਆ ਜਾਂਦਾ ਹੈ।

ਇਹ ਵੀ ਪੜ੍ਹੋ: ਨਹੀਂ ਰੁਕ ਰਿਹਾ ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਦਾ ਕਹਿਰ, 15 ਹੋਰ ਮਾਮਲੇ ਆਏ ਸਾਹਮਣੇ


Shyna

Content Editor

Related News