ਅਗਲੇ 48 ਘੰਟਿਆਂ ''ਚ ਸੰਘਣੀ ਧੁੰਦ ਦੀ ਸੰਭਾਵਨਾ

Friday, Jan 24, 2020 - 08:02 PM (IST)

ਅਗਲੇ 48 ਘੰਟਿਆਂ ''ਚ ਸੰਘਣੀ ਧੁੰਦ ਦੀ ਸੰਭਾਵਨਾ

ਚੰਡੀਗੜ੍ਹ,(ਯੂ.ਐੱਨ.ਆਈ.)-ਪੱਛਮ-ਉੱਤਰੀ ਖੇਤਰ 'ਚ ਅਗਲੇ 3 ਦਿਨ ਮੌਸਮ ਖੁਸ਼ਕ ਰਹਿਣ ਅਤੇ 25 ਅਤੇ 26 ਜਨਵਰੀ ਨੂੰ ਸੰਘਣੀ ਧੁੰਦ ਦੀ ਸੰਭਾਵਨਾ ਹੈ। ਉਸ ਤੋਂ ਬਾਅਦ 27 ਜਨਵਰੀ ਤੋਂ ਮੌਸਮ ਫਿਰ ਖਰਾਬ ਹੋਣ ਦੇ ਆਸਾਰ ਹਨ। ਮੌਸਮ ਕੇਂਦਰ ਅਨੁਸਾਰ ਅਗਲੇ 3 ਦਿਨ ਮੌਸਮ ਸਾਫ ਰਹੇਗਾ ਜਦਕਿ 25 ਅਤੇ 26 ਜਨਵਰੀ ਨੂੰ ਕਿਤੇ ਕਿਤੇ ਸੰਘਣੀ ਧੁੰਦ ਦੀ ਸੰਭਾਵਨਾ ਹੈ ਅਤੇ 27-28 ਜਨਵਰੀ ਨੂੰ ਗਰਜ ਦੇ ਨਾਲ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਅੱਜ ਆਦਮਪੁਰ 'ਚ ਤਾਪਮਾਨ 2 ਡਿਗਰੀ, ਹਲਵਾਰਾ ਅਤੇ ਅੰਮ੍ਰਿਤਸਰ 3 ਡਿਗਰੀ, ਿਹਸਾਰ ਅਤੇ ਕਰਨਾਲ 5, ਰੋਹਤਕ 7 ਅਤੇ ਸਿਰਸਾ 'ਚ 6 ਡਿਗਰੀ ਤਾਪਮਾਨ ਰਿਹਾ। ਉੱਧਰ ਦਿੱਲੀ 'ਚ ਪਾਰਾ 8 ਡਿਗਰੀ, ਸ਼੍ਰੀਨਗਰ ਸਿਫਰ ਤੋਂ ਘੱਟ 6 ਡਿਗਰੀ, ਜੰਮੂ ਅਤੇ ਸ਼ਿਮਲਾ 4, ਮਨਾਲੀ ਸਿਫਰ ਤੋਂ ਘੱਟ 3 ਡਿਗਰੀ, ਭੁੰਤਰ, ਸੁੰਦਰ ਨਗਰ ਸਿਫਰ, ਨਾਹਨ 8, ਊਨਾ 2, ਸੋਲਨ 1 ਅਤੇ ਕਲਪਾ 'ਚ ਸਿਫਰ ਤੋਂ ਘੱਟ 5 ਡਿਗਰੀ ਤਾਪਮਾਨ ਰਿਹਾ।


Related News