ਬਨੂੜ ਇਲਾਕੇ ''ਚ ''ਡੇਂਗੂ'' ਦਾ ਕਹਿਰ ਜਾਰੀ, 2 ਹਫ਼ਤਿਆਂ ਦੌਰਾਨ ਤੀਜੀ ਮੌਤ

Wednesday, Oct 27, 2021 - 10:18 AM (IST)

ਬਨੂੜ ਇਲਾਕੇ ''ਚ ''ਡੇਂਗੂ'' ਦਾ ਕਹਿਰ ਜਾਰੀ, 2 ਹਫ਼ਤਿਆਂ ਦੌਰਾਨ ਤੀਜੀ ਮੌਤ

ਬਨੂੜ (ਗੁਰਪਾਲ) : ਇੱਥੋਂ ਦੇ ਬੋਹੜ ਇਲਾਕੇ ’ਚ ਡੇਂਗੂ ਦਾ ਕਹਿਰ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ। ਬੀਤੀ ਰਾਤ ਡੇਂਗੂ ਕਾਰਨ ਪਿੰਡ ਕਰਾਲਾ ਦੇ 23 ਸਾਲਾ ਨੌਜਵਾਨ ਕਰਨਜੋਤ ਪੁੱਤਰ ਸਵ. ਸਵਰਨ ਸਿੰਘ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਕਿਸਾਨ ਆਗੂ ਲਖਵਿੰਦਰ ਸਿੰਘ ਕਕਰਾਲਾ ਨੇ ਦੱਸਿਆ ਕਿ ਉਸ ਦਾ ਚਚੇਰਾ ਭਰਾ ਕਰਨਜੋਤ ਸਿੰਘ ਬੀਤੇ 4-5 ਦਿਨਾਂ ਤੋਂ ਬੀਮਾਰ ਸੀ, ਜਿਸ ਦੇ ਖੂਨ ਦੇ ਸੈਂਪਲ ਲੈ ਕੇ ਜਾਂਚ ਲਈ ਲੈਬਾਰਟਰੀ ’ਚ ਭੇਜੇ ਗਏ, ਜਿਨ੍ਹਾਂ ’ਚ ਉਸ ਦੀ ਡੇਂਗੂ ਰਿਪੋਰਟ ਪਾਜ਼ੇਟਿਵ ਆਈ ਸੀ।

ਇਹ ਵੀ ਪੜ੍ਹੋ : ਅੱਜ ਲੁਧਿਆਣਾ 'ਚ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਕਾਰੋਬਾਰੀਆਂ ਨੂੰ ਮਿਲ ਸਕਦੀ ਹੈ ਵੱਡੀ ਰਾਹਤ

ਉਸ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਰਾਤ ਸਾਢੇ 11 ਕੁ ਵਜੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਕਿਸਾਨ ਆਗੂ ਨੇ ਦੱਸਿਆ ਕਿ ਉਸ ਦੇ ਪਿੰਡ ’ਚ 2 ਹਫ਼ਤੇ ਦੌਰਾਨ ਡੇਂਗੂ ਨਾਲ ਇਹ ਤੀਜੀ ਮੌਤ ਹੋਈ ਹੈ। ਮ੍ਰਿਤਕ ਨੌਜਵਾਨ ਆਪਣੇ ਘਰ ਕਮਾਉਣ ਵਾਲਾ ਇਕਲੌਤਾ ਪੁੱਤਰ ਸੀ ਕਿਉਂਕਿ ਉਸ ਦੇ ਪਿਤਾ ਜੀ ਦੀ ਕੁੱਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਸ ਦਾ ਦੂਜਾ ਭਰਾ ਹਾਲੇ ਛੋਟਾ ਹੈ।

ਇਹ ਵੀ ਪੜ੍ਹੋ : ਬੀਰ ਦਵਿੰਦਰ ਸਿੰਘ ਤੋਂ ਸੁਣੋ ਕਿਵੇਂ ਤੇ ਕਦੋਂ ਸ਼ੁਰੂ ਹੋਈ ਸੀ 'ਕੈਪਟਨ-ਅਰੂਸਾ' ਦੀ ਦੋਸਤੀ (ਵੀਡੀਓ)
ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਕਾਰਜ ਪ੍ਰਣਾਲੀ ’ਤੇ ਲੱਗਾ ਸਵਾਲੀਆ ਨਿਸ਼ਾਨ!
ਕਿਸਾਨ ਆਗੂ ਲਖਵਿੰਦਰ ਸਿੰਘ ਕਰਾਲਾ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਕਾਰਜ ਪ੍ਰਣਾਲੀ ’ਤੇ ਸਵਾਲੀਆ ਨਿਸ਼ਾਨ ਲਗਾਉਂਦੇ ਕਿਹਾ ਕਿ ਪਿੰਡ ’ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਿਚ ਦਿਨੋਂ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਪਿੰਡ ’ਚ 3 ਨੌਜਵਾਨ ਮਰੀਜ਼ਾਂ ਦੀ ਮੌਤ ਵੀ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਲੁਧਿਆਣਾ ਪੁੱਜੇ ਮੁੱਖ ਮੰਤਰੀ ਚੰਨੀ ਨੂੰ ਦਿੱਤਾ ਗਿਆ 'ਗਾਰਡ ਆਫ਼ ਆਨਰ' (ਤਸਵੀਰਾਂ)

ਇਸ ਦੇ ਬਾਵਜੂਦ ਸਿਹਤ ਵਿਭਾਗ ਨੇ ਪਿੰਡ ’ਚ ਕੋਈ ਮੈਡੀਕਲ ਕੈਂਪ ਲਗਾ ਕੇ ਕਿਸੇ ਵੀ ਲੋਕਾਂ ਦੀ ਸਿਹਤ ਦੀ ਜਾਂਚ ਨਹੀਂ ਕੀਤੀ। ਪਿੰਡ ਵਾਸੀਆਂ ’ਚ ਸਿਹਤ ਵਿਭਾਗ ਅਤੇ ਸੂਬਾ ਸਰਕਾਰ ਦੀ ਕਾਰਜ ਪ੍ਰਣਾਲੀ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News