ਜ਼ਿਲੇ ''ਚ ਡੇਂਗੂ ਦੀ ਬੀਮਾਰੀ ਨੇ ਦਿੱਤੀ ਦਸਤਕ
Sunday, Aug 20, 2017 - 01:17 AM (IST)

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਬਰਨਾਲਾ ਜ਼ਿਲੇ 'ਚ ਡੇਂਗੂ ਦੀ ਬੀਮਾਰੀ ਨੇ ਦਸਤਕ ਦੇ ਦਿੱਤੀ ਹੈ। ਸਿਵਲ ਹਸਪਤਾਲ ਬਰਨਾਲਾ 'ਚ ਅੱਧੀ ਦਰਜਨ ਡੇਂਗੂ ਦੇ ਸ਼ੱਕੀ ਮਰੀਜ਼ ਆਏ। ਜਿਨ੍ਹਾਂ 'ਚੋਂ ਇਕ ਮਰੀਜ਼ ਡੇਂਗੂ ਦਾ ਪਾਇਆ ਗਿਆ। ਜ਼ਿਕਰਯੋਗ ਹੈ ਕਿ ਬਰਨਾਲਾ ਜ਼ਿਲੇ 'ਚ ਬਾਰਿਸ਼ ਵੀ ਬਹੁਤ ਘੱਟ ਹੋਈ ਹੈ। ਜਿਸ ਕਾਰਨ ਜ਼ਿਲੇ 'ਚ ਬਾਰਿਸ਼ ਦਾ ਪਾਣੀ ਵੀ ਇਕੱਠਾ ਨਹੀਂ ਹੋਇਆ ਫਿਰ ਵੀ ਡੇਂਗੂ ਦੀ ਬੀਮਾਰੀ ਨੇ ਜ਼ਿਲੇ 'ਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਡੇਂਗੂ ਦੀ ਬੀਮਾਰੀ ਫੈਲਣ ਦਾ ਮੁੱਖ ਕਾਰਨ ਜ਼ਿਲੇ 'ਚ ਫੈਲੀ ਗੰਦਗੀ ਹੈ।