ਲੁਧਿਆਣਾ ਜ਼ਿਲ੍ਹੇ 'ਚ ਵਧਿਆ 'ਡੇਂਗੂ' ਦਾ ਖ਼ਤਰਾ, ਸਿਹਤ ਵਿਭਾਗ ਹੋਇਆ ਚੌਕੰਨਾ
Friday, Jul 07, 2023 - 09:07 AM (IST)
ਲੁਧਿਆਣਾ (ਸਹਿਗਲ) : ਮੌਸਮ ਦੇ ਬਦਲੇ ਮਿਜਾਜ਼ ਅਤੇ ਬਾਰਸ਼ਾਂ ਦੀ ਸ਼ੁਰੂਆਤ ਨਾਲ ਮਹਾਨਗਰ ’ਚ ਡੇਂਗੂ ਦਾ ਖ਼ਤਰਾ ਵੱਧ ਗਿਆ ਹੈ। ਹੁਣ ਤੱਕ 1206 ਥਾਵਾਂ ’ਤੇ ਡੇਂਗੂ ਦਾ ਲਾਰਵਾ ਮਿਲ ਚੁੱਕਾ ਹੈ। ਜ਼ਿਲ੍ਹਾ ਐਪੀਡੈਮਿਓਲਾਜਿਸਟ ਡਾ. ਸ਼ੀਤਲ ਨਾਰੰਗ ਅਨੁਸਾਰ ਸ਼ਹਿਰੀ ਖੇਤਰ 'ਚ 181 ਘਰਾਂ ’ਚ ਡੇਂਗੂ ਦਾ ਲਾਰਵਾ, ਜਦੋਂ ਕਿ ਘਰਾਂ 'ਚ ਪਏ ਕੂਲਰਾਂ, ਕੰਟੇਨਰਾਂ ਆਦਿ ਦੀ ਛਾਣਬੀਣ ਦੌਰਾਨ 182 ਕੰਟੇਨਰਾਂ ਵਿਚੋਂ ਮੱਛਰ ਦਾ ਲਾਰਵਾ ਪਨਪਦਾ ਹੋਇਆ ਮਿਲਿਆ ਹੈ, ਜਿਸ ਨੂੰ ਨਸ਼ਟ ਕਰ ਦਿੱਤਾ ਗਿਆ।
ਇਸੇ ਤਰ੍ਹਾਂ ਖੰਨਾ 'ਚ 140 ਥਾਵਾਂ ’ਤੇ, ਜਗਰਾਓਂ ’ਚ 149, ਸਮਰਾਲਾ, ਸਾਹਨੇਵਾਲ ’ਚ 8, ਕੂਮਕਲਾਂ 44, ਸਿੱਧਵਾਂ ਬੇਟ 227 ਅਤੇ ਹਠੂਰ 'ਚ 17 ਜਗ੍ਹਾ ਤੋਂ ਡੇਂਗੂ ਦਾ ਲਾਰਵਾ ਮਿਲਿਆ ਹੈ। ਸਿਹਤ ਅਧਿਕਾਰੀਆਂ ਅਨੁਸਾਰ ਸ਼ਹਿਰੀ ਖੇਤਰਾਂ 'ਚ 181 ਥਾਵਾਂ ’ਤੇ ਲਾਰਵਾ ਮਿਲਣ ਦੇ ਬਾਅਦ ਇਸ ਦੀ ਰਿਪੋਰਟ ਨਗਰ ਨਿਗਮ ਨੂੰ ਭੇਜੀ ਗਈ ਤਾਂ ਕਿ ਉਹ ਜਿਨ੍ਹਾਂ ਘਰਾਂ ’ਚ ਲਾਰਵਾ ਮਿਲਿਆ ਹੈ, ਉਨ੍ਹਾਂ ਦੇ ਚਲਾਨ ਕੀਤੇ ਜਾਣ। ਜ਼ਿਲ੍ਹੇ 'ਚ ਹੁਣ ਤੱਕ ਸਿਹਤ ਵਿਭਾਗ ਵਲੋਂ 17 ਲੱਖ 71 ਹਜ਼ਾਰ 848 ਘਰਾਂ ਦਾ ਸਰਵੇ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ, ਜਾਣੋ ਕੀ ਹੈ ਪੂਰਾ ਮਾਮਲਾ
ਇਸ ਦੌਰਾਨ 581 ਘਰਾਂ ਵਿਚੋਂ 625 ਕੰਟੇਨਰਾਂ ’ਚ ਡੇਂਗੂ ਦਾ ਲਾਰਵਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ 71 ਥਾਵਾਂ ’ਤੇ ਘਰਾਂ ’ਚ ਸਪਰੇਅ ਕੀਤਾ ਗਿਆ। ਜਾਂਚ ਦੌਰਾਨ 2 ਸਰਕਾਰੀ ਦਫ਼ਤਰਾਂ ’ਚ ਵੀ ਡੇਂਗੂ ਦਾ ਲਾਰਵਾ ਪਾਇਆ ਗਿਆ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਅਜਿਹੇ ਲੋਕਾਂ ਨੂੰ 500-500 ਰੁਪਏ ਜੁਰਮਾਨਾ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ