ਕਾਂਗਰਸ ਵੀ ਨਹੀਂ ਮੰਨ ਰਹੀ ਨਿਗਮ ਕਰਮਚਾਰੀਆਂ ਦੀਆਂ ਮੰਗਾਂ

Wednesday, Jul 11, 2018 - 05:54 AM (IST)

ਕਾਂਗਰਸ ਵੀ ਨਹੀਂ ਮੰਨ ਰਹੀ ਨਿਗਮ ਕਰਮਚਾਰੀਆਂ ਦੀਆਂ ਮੰਗਾਂ

ਜਲੰਧਰ, (ਖੁਰਾਣਾ)- ਇਕ ਪਾਸੇ ਜਲੰਧਰ ਨਗਰ ਨਿਗਮ ਆਪਣੇ ਕਰਮਚਾਰੀਆਂ ਨੂੰ ਸਮੇਂ ’ਤੇ ਤਨਖਾਹ ਨਹੀਂ ਦੇ ਪਾ ਰਿਹਾ, ਜਿਸ ਕਾਰਨ ਨਿਗਮ ਦਾ ਮਨਿਸਟਰੀਅਲ ਸਟਾਫ ਬੁੱਧਵਾਰ ਨੂੰ ਬੈਠਕ ਕਰ ਕੇ ਅਗਲੇ ਦਿਨਾਂ ’ਚ ਹੜਤਾਲ ’ਤੇ ਜਾਣ ਦਾ ਐਲਾਨ ਕਰ ਸਕਦਾ ਹੈ, ਉਥੇ ਦੂਜੇ ਪਾਸੇ ਨਿਗਮ ਦੀਅਾਂ ਯੂਨੀਅਨਾਂ ’ਚ ਵੀ ਕਾਂਗਰਸ ਸਰਕਾਰ ਨੂੰ ਲੈ ਕੇ ਨਾਰਾਜ਼ਗੀ ਪੈਦਾ ਹੋੋ ਰਹੀ ਹੈ। ਸਫਾਈ ਮਜ਼ਦੂਰ ਫੈੱਡਰੇਸ਼ਨ ਦੀ ੲਿਕ ਬੈਠਕ ਪ੍ਰਧਾਨ ਚੰਦਰ ਗਰੇਵਾਲ ਦੀ ਪ੍ਰਧਾਨਗੀ ’ਚ ਹੋਈ, ਜਿਸ ਦੌਰਾਨ ਚੇਅਰਮੈਨ ਸੱਜਨ ਸਿੰਘ ਮੋਹਾਲੀ ਤੇ ਪੂਰੇ ਪੰਜਾਬ ਦੇ ਨੁਮਾਇੰਦੇ ਪਹੁੰਚੇ। ਬੈਠਕ ਦੌਰਾਨ ਕਿਹਾ ਗਿਆ ਕਿ ਅਕਾਲੀ-ਭਾਜਪਾ ਨੇ ਕਰਮਚਾਰੀਆਂ ਦੀ ਅਣਦੇਖੀ  ਕੀਤੀ, ਜਿਸ ਕਾਰਨ ਉਸ ਨੂੰ ਸੱਤਾ ਤੋਂ ਵਾਂਝਾ ਹੋਣਾ ਪਿਆ ਪਰ ਹੁਣ ਕਾਂਗਰਸ ਸਰਕਾਰ ਵੀ ਕਰਮਚਾਰੀਆਂ ਦੀਆਂ ਮੰਗਾਂ ਬਾਰੇ ਉਦਾਸੀਨ ਦਿਖ ਰਹੀ ਹੈ। ਜੇਕਰ ਸਰਕਾਰ  ਨੇ ਭਰਤੀ, ਪੈਨਸ਼ਨ ਤੇ ਹੋਰ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਤਾਂ ਪੂਰੇ ਪੰਜਾਬ ’ਚ ਸੰਘਰਸ਼ ਸ਼ੁਰੂ ਹੋ ਜਾਵੇਗਾ।
ਬੈਠਕ ਦੌਰਾਨ ਕਾਂਗਰਸ ਆਗੂਆਂ ਤੇ ਵਿਧਾਇਕਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਨਿਗਮ ਸਟਾਫ ਨਾਲ ਤਮੀਜ਼ ’ਚ ਪੇਸ਼ ਆਉਣ ਤਾਂ  ਜੋ ਕਿਸੇ ਤਰ੍ਹਾਂ ਦੀ ਤਕਰਾਰ ਤੋਂ ਬਚਿਆ ਜਾ ਸਕੇ। ਬੈਠਕ ਦੌਰਾਨ ਵਿਨੋਦ ਬਿੱਟਾ, ਬਲਵਿੰਦਰ ਬਿੱਲੂ, ਕਸਤੂਰੀ ਲਾਲ ਸ਼ਰਮਾ, ਕੇਵਲ ਕ੍ਰਿਸ਼ਨ, ਵਰਿੰਦਰ ਬੈਨੀ, ਸੁਰਿੰਦਰ ਕੁਮਾਰ, ਅਸ਼ਵਨੀ ਸਹੋਤਾ, ਵਿਜੇ ਮਾਨਵ, ਨਰੇਸ਼ ਪ੍ਰਧਾਨ, ਬੰਟੂ ਸਭਰਵਾਲ, ਰਾਕੀ ਕਲਿਆਣ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।


Related News