ਕਿਸਾਨਾਂ ਵੱਲੋਂ ਫਸਲਾਂ ਦੀ ਕੀਮਤ ਜੀ. ਐੱਸ. ਟੀ. ਜੋੜ ਕੇ ਦੇਣ ਦੀ ਮੰਗ

08/21/2018 12:21:51 AM

ਕੋਟ ਈਸੇ ਖਾਂ, (ਸੰਜੀਵ, ਗਰੋਵਰ, ਗਾਂਧੀ)-ਭਾਰਤੀ ਕਿਸਾਨ ਯੂਨੀਅਨ ਦੀ ਮਹੀਨਾਵਾਰ ਮੀਟਿੰਗ ਸਵਰਨ ਸਿੰਘ ਬਲਾਕ ਪ੍ਰਧਾਨ ਦੀ ਪ੍ਰਧਾਨਗੀ ਹੇਠ  ਹੋਈ, ਜਿਸ ਵਿਚ ਬਲਵੰਤ ਸਿੰਘ ਬਹਿਰਾਮ ਕੇ ਜਨਰਲ ਸਕੱਤਰ ਭਾਕਿਯੂ ਅਤੇ ਜਰਨੈਲ ਸਿੰਘ ਬੱਡੂਵਾਲ ਮੀਤ ਪ੍ਰਧਾਨ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ਦੀ ਕਾਰਵਾਈ ਸੰਤੋਖ ਸਿੰਘ ਭੁੱਲਰ ਪ੍ਰੈੱਸ ਸਕੱਤਰ ਅਤੇ ਅਵਤਾਰ ਸਿੰਘ ਕੈਸ਼ੀਅਰ ਨੇ ਚਲਾਈ।   ਇਸ  ਦੌਰਾਨ  ਬੁਲਾਰਿਆਂ ਨੇ  ਕਿਹਾ ਕਿ  ਮੋਦੀ ਸਰਕਾਰ ਨੇ ਖੇਤੀ ਵਿਚ ਵਰਤਣ ਵਾਲੇ ਅੌਜ਼ਾਰਾਂ ’ਤੇ ਜੀ. ਐੱਸ. ਟੀ. ਲਾਗੂ ਕੀਤਾ ਹੋਇਆ ਹੈ। ਉਨ੍ਹਾਂ  ਕਿਹਾ   ਕਿ ਕੋਈ ਵੀ ਵਸਤੂ ਖਰੀਦਣ ਵੇਲੇ ਜੀ. ਐੱਸ. ਟੀ. ਦੇਣਾ ਪੈਂਦਾ ਹੈ। ਜਥੇਬੰਦੀ ਮੰਗ ਕਰਦੀ ਹੈ ਕਿ ਕਿਸਾਨਾਂ ਨੂੰ ਵੀ ਕਣਕ, ਝੋਨਾ, ਗੰਨਾ, ਮੂੰਗੀ ਆਦਿ ਫਸਲਾਂ ਦੀ ਕੀਮਤ  ਜੀ. ਐੱਸ. ਟੀ. ਜੋਡ਼ ਕੇ ਮਿਲਣੀ ਚਾਹੀਦੀ ਹੈ। ਉਸੇ ਤਰ੍ਹਾਂ ਫ਼ਸਲਾਂ ਵੇਚਣ ਸਮੇਂ ਵੀ ਉਸੇ ਹੀ ਤਰਜ਼ ’ਤੇ ਭਾਅ ਦਿੱਤੇ ਜਾਣ।  ਉਨ੍ਹਾਂ   ਕਿਹਾ   ਕਿ ਪੰਜਾਬ  ਤੇ ਕੇਂਦਰ ਸਰਕਾਰ ਕਿਸਾਨਾਂ ਨਾਲ  ਕੀਤੇ  ਹੋਏ   ਵਾਅਦੇ ਪੂਰੇ  ਕਰੇ। ਐੱਸ. ਐੱਮ. ਐੱਸ. ਜੋ ਕੰਬਾਈਨ ਦੇ ਨਾਲ ਲੱਗਦੀ ਹੈ, ਉਸ ਦੀ ਸਬਸਿਡੀ ਫਰਮਾਂ ਵਾਲਿਆਂ ਨੂੰ ਮਿਲਦੀ ਹੈ ਅਤੇ ਕੰਬਾਈਨਾਂ ਦੇ ਮਗਰ ਲੱਗਣ ਵਾਲੇ ਸਾਮਾਨ ਦੀ ਕੋਈ ਗਾਰੰਟੀ ਨਹੀਂ, ਜਦਕਿ ਇਹ ਸਾਰਾ ਸਾਮਾਨ ਲਗਭਗ 45 ਤੋਂ 50 ਹਜ਼ਾਰ ਦਾ ਮਿਲਦਾ ਹੈ, ਇਸ ਦੀ ਕੀਮਤ 1 ਲੱਖ 25 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ ਇਸ ਨੂੰ ਬੰਦ ਕੀਤਾ ਜਾਵੇ। ਇਸ ਮੌਕੇ ਇਕਬਾਲ ਸਿੰਘ, ਮਨਜੀਤ ਸਿੰਘ, ਬਲਦੇਵ ਸਿੰਘ, ਦਰਸ਼ਨ ਸਿੰਘ, ਮੁਕੰਦ ਸਿੰਘ, ਬਲਵਿੰਦਰ ਸਿੰਘ, ਬੂਟਾ ਸਿੰਘ, ਸਾਰਜ ਸਿੰਘ ਰਿੰਕਾ, ਸੇਵਾ ਸਿੰਘ, ਸੁਰਜੀਤ ਸਿੰਘ ਵਿਰਕ, ਰਛਪਾਲ ਸਿੰਘ, ਸੁਖਦੇਵ ਸਿੰਘ, ਕਰਨੈਲ ਸਿੰਘ, ਤੋਤਾ ਸਿੰਘ, ਗੁਰਚਰਨ ਸਿੰਘ ਗੋਪਾਲ ਸਿੰਘ, ਜਸਵੰਤ ਸਿੰਘ, ਮੁਖਤਾਰ ਸਿੰਘ, ਭੁਪਿੰਦਰ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ।


Related News