ਪਰਲਜ਼ ਨਿਵੇਸ਼ਕਾਂ ਵੱਲੋਂ ਪੰਚਾਇਤ ਭਵਨ ਅੱਗੇ ਧਰਨਾ

Friday, Jul 14, 2017 - 02:15 AM (IST)

ਪਰਲਜ਼ ਨਿਵੇਸ਼ਕਾਂ ਵੱਲੋਂ ਪੰਚਾਇਤ ਭਵਨ ਅੱਗੇ ਧਰਨਾ

ਗੁਰਦਾਸਪੁਰ,   (ਦੀਪਕ)– ਅੱਜ ਪਰਲਜ਼ ਕੰਪਨੀ ਦਾ ਸ਼ਿਕਾਰ ਹੋਏ ਨਿਵੇਸ਼ਕਾਂ ਨੇ ਸਥਾਨਕ ਪੰਚਾਇਤ ਭਵਨ ਅੱਗੇ ਧਰਨਾ ਲਾ ਕੇ ਪਰਲਜ਼ ਕੰਪਨੀ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਪਰੰਤ ਪਰਲ ਕੰਪਨੀ ਦੇ ਮੁਖੀ ਅਤੇ ਉਸ ਦੇ ਪਰਿਵਾਰ 'ਤੇ ਧੋਖਾਧੜੀ ਦਾ ਪਰਚਾ ਦਰਜ ਕਰਨ ਸਬੰਧੀ ਪਰਲਜ਼ ਨਿਵੇਸ਼ਕਾਂ ਨੇ ਐੱਸ. ਐੱਸ. ਪੀ. ਗੁਰਦਾਸਪੁਰ ਨੂੰ ਮੰਗ-ਪੱਤਰ ਸੌਂਪਿਆ।
ਇਸ ਮੌਕੇ ਨਿਵੇਸ਼ਕਾਂ ਨੇ ਦੱਸਿਆ ਕਿ ਆਪਣੇ ਖੂਨ-ਪਸੀਨੇ ਦੀ ਕਮਾਈ ਪਰਲਜ਼ ਕੰਪਨੀ ਦੀ ਬ੍ਰਾਂਚ ਗੁਰਦਾਸਪੁਰ 'ਚ ਜਮ੍ਹਾ ਕਰਵਾਈ ਸੀ, ਜੋ ਕਿ ਪਿਛਲੇ ਤਿੰਨ ਸਾਲਾਂ ਤੋਂ ਨਹੀਂ ਮਿਲ ਰਹੀ ਅਤੇ ਹੁਣ ਗੁਰਦਾਸਪੁਰ ਬ੍ਰਾਂਚ ਵੀ ਮੁਕੰਮਲ ਤੌਰ 'ਤੇ ਬੰਦ ਹੈ। ਉਨ੍ਹਾਂ ਕਿਹਾ ਕਿ ਪਰਲਜ਼ ਕੰਪਨੀ ਦੇ ਮੁਖੀ ਨੇ ਆਪਣੇ ਪਰਿਵਾਰ ਨਾਲ ਮਿਲੀਭੁਗਤ ਕਰ ਕੇ ਉਨ੍ਹਾਂ ਦੇ ਮਿਹਨਤ ਦੇ ਪੈਸਿਆਂ ਨਾਲ ਆਪਣੀ ਬਹੁਤ ਸਾਰੀ ਨਿੱਜੀ ਕੰਪਨੀਆਂ ਖੋਲ੍ਹ ਕੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਜ਼ਮੀਨ ਦੇਣ ਦੇ ਨਾਂ 'ਤੇ ਉਨ੍ਹਾਂ ਕੋਲ ਪੈਸੇ ਲਏ ਗਏ ਸਨ ਪਰ ਉਸ ਨੇ ਆਪਣੇ ਪਰਿਵਾਰ ਦੇ ਨਾਂ ਕੰਪਨੀਆਂ ਖੋਲ੍ਹ ਕੇ ਨਿੱਜੀ ਪ੍ਰਾਪਰਟੀ ਬਣਾ ਲਈ ਹੈ। ਉਨ੍ਹਾਂ ਗੁਹਾਰ ਲਾਈ ਹੈ ਕਿ ਪਰਲਜ਼ ਕੰਪਨੀ ਦੇ ਮੁਖੀ ਤੇ ਉਸ ਦੇ ਪਰਿਵਾਰ ਵੱਲੋਂ ਕੀਤੀ ਗਈ ਧੋਖਾਧੜੀ ਦੀ ਮੁਕੰਮਲ ਜਾਂਚ ਕਰ ਕੇ ਪੂਰੇ ਪਰਿਵਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਤਹਿਤ ਮਾਮਲਾ ਦਰਜ ਕਰ ਕੇ ਸਾਨੂੰ ਇਨਸਾਫ ਦਿਵਾਇਆ ਜਾਵੇ। 


Related News