ਪੰਜਾਬ 'ਚ 31 ਅਕਤੂਬਰ ਨੂੰ ਸਰਕਾਰੀ ਛੁੱਟੀ ਦੀ ਉੱਠੀ ਮੰਗ
Thursday, Oct 30, 2025 - 11:19 AM (IST)
ਬਟਾਲਾ (ਬੇਰੀ)- ਬਟਾਲਾ ਆਟੋ ਮੋਬਾਈਲ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਪ੍ਰਧਾਨ ਬਿੱਟੂ ਯਾਦਵ ਪ੍ਰਜਾਪਤੀ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਜਲੰਧਰ ਰੋਡ ਬੋਹੜੀ ਮੰਦਰ ’ਚ ਕੀਤੀ ਗਈ। ਇਸ ਮੌਕੇ ਪ੍ਰਧਾਨ ਬਿੰਟੂ ਯਾਦਵ ਨੇ ਕਿਹਾ ਕਿ ਬਟਾਲਾ ’ਚ ਪਵਿੱਤਰ ਸਥਾਨ ਸ਼੍ਰੀ ਅਚਲੇਸ਼ਵਰ ਧਾਮ ’ਚ ਇਸ ਵਾਰ ਵੀ ਨੌਮੀ-ਦਸਮੀ ਦਾ ਮੇਲਾ ਮਨਾਇਆ ਜਾ ਰਿਹਾ ਹੈ, ਜਿਸ ਵਿਚ ਪੰਜਾਬ ਸਮੇਤ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ’ਚ ਸੰਗਤਾਂ ਸ਼੍ਰੀ ਅਚਲੇਸ਼ਵਰ ਧਾਮ ’ਚ ਨਤਮਸਤਕ ਹੋ ਕੇ ਭਗਵਾਨ ਭੋਲੇ ਨਾਥ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਹਨ।
ਇਹ ਵੀ ਪੜ੍ਹੋ- ਪੰਜਾਬ: ਵਿਆਹ ਦੇ ਨਾਂ 'ਤੇ ਵੱਡਾ ਘਪਲਾ, ਠੱਗੇ ਗਏ 10 NRI
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨੌਮੀ-ਦਸਮੀ ਦੇ ਮੇਲੇ ਦੇ ਮੌਕੇ ’ਤੇ ਪਵਿੱਤਰ ਸਥਾਨ ਸ਼੍ਰੀ ਅਚਲੇਸ਼ਵਰ ਧਾਮ ਅਤੇ ਗੁਰਦੁਆਰਾ ਸ੍ਰੀ ਅੱਚਲ ਸਾਹਿਬ ’ਚ ਨਤਮਸਤਕ ਹੋ ਕੇ ਭਗਵਾਨ ਭੋਲੇ ਨਾਥ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਉਨ੍ਹਾਂ ਨਾਲ ਹੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਨੌਮੀ-ਦਸਮੀ ਦੇ ਮੇਲੇ ਨੂੰ ਮੁੱਖ ਰੱਖਦੇ ਹੋਏ ਉਹ 31 ਅਕਤੂਬਰ ਨੂੰ ਬਟਾਲਾ ’ਚ ਸਰਕਾਰੀ ਛੁੱਟੀ ਕਰ ਦੀ ਮੰਗ ਕੀਤੀ।
ਇਹ ਵੀ ਪੜ੍ਹੋ- ਰੇਲਵੇ ਯਾਤਰੀਆਂ ਲਈ ਅਹਿਮ ਖ਼ਬਰ, ਹੁਣ ਫਿਰ ਤੋਂ ਚੱਲੇਗੀ ਇਹ ਐਕਸਪ੍ਰੈੱਸ
ਇਸ ਮੌਕੇ ਰਤਨ ਸਿੰਘ, ਵਿਨੋਦ ਮਲਹੋਤਰਾ, ਸੋਨੂੰ ਗੋਰਾਇਆ, ਕਾਲਾ ਤ੍ਰੇਹਨ, ਸਤਪਾਲ ਕਾਲਾ, ਪਰਮਜੀਤ ਭੱਟੀ, ਮਨੀਸ਼, ਸੰਨੀ, ਸੋਨੀ, ਧਰਮਪਾਲ ਕਾਲਾ, ਅਮਰੀਕ ਸਿੰਘ, ਅੰਕੁਸ਼, ਕਵਿਸ਼ ਹਾਂਡਾ, ਵਨੀਤ ਬੱਗਾ, ਜਰਨੈਲ ਸਿੰਘ, ਹੈਪੀ, ਬੰਟੀ, ਸ਼ਿਵ ਕੁਮਾਰ, ਰਾਮ ਕੁਮਾਰ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- ਪੰਜਾਬ ਦੇ ਸਿਵਲ ਹਸਪਤਾਲ 'ਚ ਵੱਡੀ ਘਟਨਾ, ਪ੍ਰਾਈਵੇਟ ਰੂਮ 'ਚ ਮਰੀਜ਼ ਨੇ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
