ਨੋ ਪਾਰਕਿੰਗ ਜ਼ੋਨ ''ਚ ਖੜ੍ਹੇ ਵਾਹਨਾਂ ਨੂੰ ਬਾਊਂਡ ਕਰਨ ਦੀ ਮੰਗ
Friday, Nov 24, 2017 - 04:35 AM (IST)

ਰੂਪਨਗਰ, (ਵਿਜੇ)- ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਸ਼ਹਿਰ ਦੇ ਮਹੱਤਵਪੂਰਨ ਰਸਤਿਆਂ 'ਤੇ ਗੈਰ-ਕਾਨੂੰਨੀ ਢੰਗ ਨਾਲ ਵਾਹਨ ਖੜ੍ਹੇ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਣ ਲਈ ਭਾਵੇਂ ਟ੍ਰੈਫਿਕ ਪੁਲਸ ਤੇ ਜ਼ਿਲਾ ਪ੍ਰਸ਼ਾਸਨ ਉਚਿਤ ਕਾਰਵਾਈ ਅਮਲ 'ਚ ਲਿਆ ਰਿਹਾ ਹੈ ਪਰ ਫਿਰ ਵੀ ਕਈ ਵਾਰ ਵਾਹਨ ਚਾਲਕ ਜਾਣੇ-ਅਣਜਾਣੇ 'ਚ ਰਸਤਿਆਂ 'ਤੇ ਵਾਹਨ ਖੜ੍ਹੇ ਕਰ ਦਿੰਦੇ ਹਨ, ਜਿਸ ਨਾਲ ਟ੍ਰੈਫਿਕ ਜਾਮ ਹੋ ਜਾਂਦਾ ਹੈ।
ਇਸ ਸੰਬੰਧ 'ਚ ਰਾਮਲੀਲਾ ਗਰਾਊਂਡ ਵਾਲੇ ਰਸਤੇ ਦੇ ਦੁਕਾਨਦਾਰਾਂ ਤੇ ਸ਼ਹਿਰ ਦੇ ਸਮਾਜ ਸੇਵੀ ਲੋਕਾਂ ਨੇ ਕਿਹਾ ਕਿ ਜਿਹੜੇ ਵਾਹਨ ਚਾਲਕ ਆਪਣਾ ਵਾਹਨ ਨੋ ਪਾਰਕਿੰਗ ਜ਼ੋਨ 'ਚ ਖੜ੍ਹਾ ਕਰਦੇ ਹਨ, ਉਨ੍ਹਾਂ ਦਾ ਵਾਹਨ ਚੰਡੀਗੜ੍ਹ, ਲੁਧਿਆਣਾ, ਜਲੰਧਰ ਆਦਿ ਸ਼ਹਿਰਾਂ ਦੀ ਤਰ੍ਹਾਂ ਰਿਕਵਰੀ ਵੈਨ ਨਾਲ ਚੁੱਕ ਕੇ ਬਾਊਂਡ ਕੀਤਾ ਜਾਵੇ। ਗੈਰ-ਕਾਨੂੰਨੀ ਢੰਗ ਨਾਲ ਵਾਹਨ ਖੜ੍ਹਾ ਕਰਨ ਵਾਲਾ ਚਾਲਕ ਜਦੋਂ ਵਾਹਨ ਬਾਊਂਡ ਹੋਣ 'ਤੇ ਜੁਰਮਾਨਾ ਭਰੇਗਾ ਤਾਂ ਉਹ ਅੱਗੇ ਤੋਂ ਅਜਿਹਾ ਨਹੀਂ ਕਰੇਗਾ। ਉਨ੍ਹਾਂ ਟ੍ਰੈਫਿਕ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਰਿਕਵਰੀ ਵੈਨ ਰਾਮਲੀਲਾ ਮੈਦਾਨ ਜਾਂ ਬੇਲਾ ਚੌਕ 'ਚ ਖੜ੍ਹੀ ਕੀਤੀ ਜਾਵੇ ਤਾਂ ਕਿ ਗੈਰ-ਕਾਨੂੰਨੀ ਢੰਗ ਨਾਲ ਵਾਹਨ ਖੜ੍ਹੇ ਕਰਨ ਵਾਲਿਆਂ ਖਿਲਾਫ ਸਮੇਂ 'ਤੇ ਕਾਰਵਾਈ ਕੀਤੀ ਜਾ ਸਕੇ।