ਦਿੱਲੀ ਮੋਰਚੇ ਤੋਂ ਪਰਤੇ ਕਿਸਾਨ ਯੂਨੀਅਨ ਦੇ ਸਰਗਰਮ ਆਗੂ ਦੀ ਮੌਤ

Wednesday, Apr 21, 2021 - 11:45 AM (IST)

ਦਿੱਲੀ ਮੋਰਚੇ ਤੋਂ ਪਰਤੇ ਕਿਸਾਨ ਯੂਨੀਅਨ ਦੇ ਸਰਗਰਮ ਆਗੂ ਦੀ ਮੌਤ

ਮਾਨਸਾ (ਸੰਦੀਪ ਮਿੱਤਲ): ਕ੍ਰਾਂਤੀਕਾਰੀ ਕਿਸਾਨ ਯੂਨੀਅਨ ਮਾਨਸਾ ਦੇ ਸਰਗਰਮ ਆਗੂ ਗੁਰਜੰਟ ਸਿੰਘ ਅਲੀਸ਼ੇਰ ਦੀ ਬੀਤੇ ਦਿਨ ਅਚਾਨਕ ਮੌਤ ਹੋ ਗਈ। ਗੁਰਜੰਟ ਸਿੰਘ ਪਿਛਲੇ ਕਾਫ਼ੀ ਸਮੇਂ ਤੋਂ ਦਿੱਲੀ ਮੋਰਚੇ ਵਿਚ ਡਟਿਆ ਹੋਇਆ ਸੀ ਤੇ ਕੁੱਝ ਦਿਨ ਪਹਿਲਾਂ ਹੀ ਮੋਰਚੇ ਤੋਂ ਵਾਪਸ ਆਇਆ ਸੀ।ਮੋਰਚੇ ਵਿਚ ਰਹਿੰਦੇ ਸਮੇਂ ਹੀ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ ਅਤੇ ਬੀਤੇ ਕੱਲ ਜਦੋਂ ਜਥੇਬੰਦੀ ਦੇ ਸਾਥੀ ਸਾਧੂ ਸਿੰਘ ਬੁਰਜ ਢਿੱਲਵਾਂ ਉਨ੍ਹਾਂ ਨੂੰ ਇਲਾਜ ਲਈ ਬਠਿੰਡਾ ਲੈ ਕੇ ਗਏ ਸਨ ਤਾਂ ਉੱਥੇ ਟੈਸਟ ਵਗੈਰਾ ਕਰਵਾਉਂਦਿਆਂ ਉਨ੍ਹਾਂ ਦੀ ਅਚਾਨਕ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ:  ਚੜ੍ਹਦੀ ਜਵਾਨੀ 'ਚ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ, ਨਸ਼ੇ ਦਾ ਟੀਕਾ ਲਾਉਣ ਕਾਰਨ ਹੋਈ ਮੌਤ

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਮਾਨਸਾ ਨੇ ਉਨ੍ਹਾਂ ਦੇ ਅਕਾਲ ਚਲਾਣੇ ’ਤੇ ਗਹਿਰਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਦੇ ਸਸਕਾਰ ਸਮੇਂ ਭਜਨ ਸਿੰਘ ਘੁੰਮਣ, ਸਾਧੂ ਸਿੰਘ, ਨਾਜਰ ਸਿੰਘ, ਗੁਲੂ ਸਿੰਘ, ਮਿਸ਼ਰਾ ਸਿੰਘ, ਬੱਲਾ ਸਿੰਘ ਸਮੇਤ ਬਹੁਤ ਸਾਰੇ ਵਰਕਰ ਹਾਜ਼ਰ ਸਨ। ਜ਼ਿਲਾ ਮਾਨਸਾ ਦੇ ਆਗੂ ਦਰਸ਼ਨ ਸਿੰਘ ਟਾਹਲੀਆਂ, ਕੁਲਵਿੰਦਰ ਸਿੰਘ, ਜਗਦੇਵ ਸਿੰਘ, ਜਗਤਾਰ ਸਿੰਘ, ਅਵਤਾਰ ਸਿੰਘ ਨੇ ਉਨ੍ਹਾਂ ਦੀ ਮੌਤ ’ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ, ਕਿਉਂਕਿ ਜਥੇਬੰਦੀ ਨੇ ਇਕ ਸਰਗਰਮ ਸਾਥੀ ਗੁਆ ਲਿਆ ਹੈ।
ਇਹ ਵੀ ਪੜ੍ਹੋ: ਮੋਗਾ ’ਚ ਵੱਡੀ ਵਾਰਦਾਤ, ਪੇਕੇ ਗਈ ਸੀ ਪਤਨੀ, ਪਤੀ ਨੇ ਕੁਹਾੜੀ ਨਾਲ ਵੱਢੀ ਗੁਆਂਢਣ


author

Shyna

Content Editor

Related News