ਦਿੱਲੀ ਮੋਰਚਾ ਫਤਿਹ ਕਰ ਪਿੰਡ ਪਰਤੇ ਯੋਧਿਆਂ ਦਾ ਪੰਚਾਇਤ ਤੇ ਪਿੰਡ ਵਾਸੀਆਂ ਨੇ ਕੀਤਾ ਸ਼ਾਨਦਾਰ ਸਵਾਗਤ
Wednesday, Dec 15, 2021 - 10:50 AM (IST)
ਦਿੜ੍ਹਬਾ ਮੰਡੀ ( ਅਜੈ ) - ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਤਿੰਨ ਕਾਲੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਦੀ 32 ਕਿਸਾਨ ਜੱਥੇਬੰਦੀਆਂ ਨੇ ਦਿੱਲੀ ਦੇ ਵੱਖ-ਵੱਖ ਬਾਰਡਰਾਂ ’ਤੇ ਤਕਰੀਬਨ ਇੱਕ ਸਾਲ ਤੋਂ ਸੰਘਰਸ਼ ਕੀਤਾ। ਕਿਸਾਨਾਂ ਦੇ ਇਸ ਲੰਮੇਂ ਸੰਘਰਸ਼ ਨੇ ਕੇਂਦਰ ਸਰਕਾਰ ਨੂੰ ਤਿੰਨੇ ਕਾਲੇ ਕਾਨੂੰਨ ਰੱਦ ਕਰਨ ਲਈ ਮਜਬੂਰ ਕਰ ਦਿੱਤਾ। ਅੱਜ ਪਿੰਡ ਦੀਵਾਨੜ੍ਹ ਕੈਂਪਰ ਵਿਖੇ ਨੌਜਵਾਨ ਆਗੂ ਗੁਰਜੀਤ ਸਿੰਘ, ਸਰਪੰਚ ਭਰਪੂਰ ਕੌਰ ਸਮੇਤ ਸਮੂੰਹ ਪੰਚਾਇਤ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਦਿੱਲੀ ਮੋਰਚਾ ਫਤਿਹ ਕਰਕੇ ਵਾਪਸ ਪਰਤੇ ਯੋਧਿਆਂ ਦਾ ਢੋਲ-ਢਮੱਕਿਆਂ ਨਾਲ ਸ਼ਾਨਦਾਰ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਦੁਕਾਨ ਮਾਲਕ ਨੇ ਤੇਜ਼ਾਬ ਪਿਲਾ ਨੌਜਵਾਨ ਦਾ ਕੀਤਾ ਕਤਲ (ਤਸਵੀਰਾਂ)
ਨੌਜਵਾਨ ਆਗੂ ਗੁਰਜੀਤ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਸਾਡੇ ਇੰਨਾਂ ਯੋਧਿਆਂ ਨੇ ਦੇਸ਼ ਦੀ ਸਰਕਾਰ ਦੇ ਜਬਰ ਦੇ ਖ਼ਿਲਾਫ਼ ਡਟ ਕੇ ਮੋਰਚਾ ਲਗਾ ਕੇ ਉਸ ਨੂੰ ਫਤਹਿ ਕਰਕੇ ਵਾਪਸ ਪਰਤੇ ਹਨ। ਇਹ ਪੁਰੇ ਦੇਸ਼ ਹੀ ਨਹੀਂ ਬਲਕਿ ਦੁਨਿਆ ਲਈ ਇੱਕ ਮਿਸਾਲ ਪੈਦਾ ਹੋਈ ਹੈ ਕਿ ਜਦੋਂ ਕੋਈ ਸਰਕਾਰ ਲੋਕ ਵਿਰੋਧੀ ਫ਼ੈਸਲੇ ਲੈ ਕੇ ਦੇਸ਼ ਦੇ ਲੋਕਾਂ ਉੱਪਰ ਥੋਪਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਸਰਕਾਰ ਨੂੰ ਇਸੇ ਤਰ੍ਹਾਂ ਮੂੰਹ ਦੀ ਖਾਣੀ ਪੈਂਦੀ ਹੈ। ਦਿੱਲੀ ਤੋਂ ਪਰਤੇ ਕਿਸਾਨਾਂ ਨੇ ਪੰਚਾਇਤ ਤੇ ਪਿੰਡ ਵਾਸੀਆਂ ਵੱਲੋਂ ਕੀਤੇ ਨਿੱਘੇ ਸਵਾਗਤ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਅਮਰੀਕ ਸਿੰਘ ਪ੍ਰਧਾਨ ਕਿਸਾਨ ਯੂਨੀਅਨ, ਬੀਰਮ ਦਾਸ, ਗੁਰਚਰਨ ਸਿੰਘ, ਅਮਰੀਕ ਸਿੰਘ, ਜਗਦੇਵ ਸਿੰਘ, ਨਰੰਜਨ ਸਿੰਘ ਆਦਿ ਹਾਜ਼ਰ ਸਨ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ