ਰੇਲ ਯਾਤਰੀਆਂ ਲਈ ਅਹਿਮ ਖ਼ਬਰ, ਦਿੱਲੀ-ਹੁਸ਼ਿਆਰਪੁਰ ਐਕਸਪ੍ਰੈੱਸ ਦੇ ਸਮੇਂ ’ਚ ਭਲਕੇ ਤੋਂ ਹੋਵੇਗਾ ਬਦਲਾਅ
Thursday, Sep 30, 2021 - 06:39 PM (IST)
ਜਲੰਧਰ (ਗੁਲਸ਼ਨ)– ਰੇਲਵੇ ਮਹਿਕਮੇ ਨੇ ਦਿੱਲੀ-ਹੁਸ਼ਿਆਰਪੁਰ ਐਕਸਪ੍ਰੈੱਸ (04011) ਟਰੇਨ ਦੇ ਸਮੇਂ ਵਿਚ 1 ਅਕਤੂਬਰ ਤੋਂ ਬਦਲਾਅ ਕਰਨ ਦਾ ਫ਼ੈਸਲਾ ਲਿਆ ਹੈ। ਇਹ ਟਰੇਨ ਹੁਣ ਦਿੱਲੀ ਤੋਂ ਸ਼ਾਮ 6.30 ਵਜੇ ਚੱਲੇਗੀ ਅਤੇ ਅਗਲੀ ਸਵੇਰ 4 ਵਜੇ ਜਲੰਧਰ ਸਿਟੀ ਰੇਲਵੇ ਸਟੇਸ਼ਨ ਪਹੁੰਚੇਗੀ, ਜਦਕਿ ਇਸ ਦਾ ਹੁਸ਼ਿਆਰਪੁਰ ਪਹੁੰਚਣ ਦਾ ਸਮਾਂ ਸਵੇਰੇ 5.35 ਵਜੇ ਹੋਵੇਗਾ।
ਜ਼ਿਕਰਯੋਗ ਹੈ ਕਿ ਪਹਿਲਾਂ ਇਹ ਟਰੇਨ ਦਿੱਲੀ ਤੋਂ ਸ਼ਾਮ 5.25 ’ਤੇ ਚੱਲਦੀ ਸੀ ਅਤੇ ਦੇਰ ਰਾਤ 1.05 ’ਤੇ ਜਲੰਧਰ ਸਿਟੀ ਪਹੁੰਚਦੀ ਸੀ। ਹੁਣ ਇਹ ਟਰੇਨ ਦਿੱਲੀ ਤੋਂ ਇਕ ਘੰਟਾ ਦੇਰੀ ਨਾਲ ਭਾਵ ਸ਼ਾਮ 6.30 ਵਜੇ ਚੱਲ ਕੇ ਰਾਤ 11.25 ’ਤੇ ਚੰਡੀਗੜ੍ਹ, ਅਗਲੀ ਸਵੇਰੇ 2.50 ’ਤੇ ਲੁਧਿਆਣਾ, ਤੜਕੇ 3.27 ’ਤੇ ਫਗਵਾੜਾ ਅਤੇ 4 ਵਜੇ ਜਲੰਧਰ ਸਿਟੀ ਪਹੁੰਚੇਗੀ।
ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ ਨਾਲ ਮੁਲਾਕਾਤ ਤੋਂ ਪਹਿਲਾਂ ਸਿੱਧੂ ਦਾ ਧਮਾਕੇਦਾਰ ਟਵੀਟ, DGP 'ਤੇ ਚੁੱਕੇ ਸਵਾਲ
ਸਪੈਸ਼ਲ ਟਰੇਨਾਂ ਦੇ ਚੱਕਰ ’ਚ ਸਾਰੇ ਕੋਟੇ ਖ਼ਤਮ
ਰੇਲਵੇ ਮਹਿਕਮੇ ਵੱਲੋਂ ਕੋਰੋਨਾ ਕਾਲ ਤੋਂ ਬਾਅਦ ਚਲਾਈਆਂ ਗਈਆਂ ਟਰੇਨਾਂ ਨੂੰ ਸਪੈਸ਼ਲ ਟਰੇਨਾਂ ਦਾ ਨਾਂ ਦਿੱਤਾ ਗਿਆ ਹੈ। ਟਰੇਨ, ਸਟਾਪੇਜ, ਸਮਾਂ ਸਭ ਕੁਝ ਉਹੀ ਹੋਣ ਦੇ ਬਾਵਜੂਦ ਕਿਰਾਇਆ ਜ਼ਿਆਦਾ ਵਸੂਲਿਆ ਜਾ ਰਿਹਾ ਹੈ। ਇਸਦੇ ਇਲਾਵਾ ਟਰੇਨ ਦੀ ਬੁਕਿੰਗ ਦੇ ਸਮੇਂ ਸੀਨੀਅਰ ਸਿਟੀਜ਼ਨ, ਸਪੋਰਟਸ, ਦਿਵਿਆਂਗ ਸਮੇਤ ਸਾਰੇ ਤਰ੍ਹਾਂ ਦੇ ਕੋਟੇ ਵੀ ਖਤਮ ਕਰ ਦਿੱਤੇ ਗਏ ਹਨ। ਹੁਣ ਰਿਜ਼ਰਵੇਸ਼ਨ ਕਰਵਾਉਣ ’ਤੇ ਯਾਤਰੀਆਂ ਨੂੰ ਕੰਸੇਸ਼ਨ ਨਹੀਂ ਮਿਲ ਰਿਹਾ। ਉਥੇ ਹੀ ਦੂਜੇ ਪਾਸੇ ਪਤਾ ਲੱਗਾ ਹੈ ਕਿ ਰੇਲਵੇ ਮਹਿਕਮੇ ਵੱਲੋਂ ਹੁਣ ਜਲਦ ਹੀ ਟਰੇਨਾਂ ਦੇ ਨੰਬਰ ਦੇ ਅੱਗਿਓਂ ਜ਼ੀਰੋ ਹਟਾ ਦਿੱਤਾ ਜਾਏਗਾ। ਟਰੇਨਾਂ ਪਹਿਲੇ ਕਿਰਾਏ ਮੁਤਾਬਕ ਹੀ ਚੱਲਣਗੀਆਂ ਪਰ ਇਸ ਬਾਰੇ ਅਜੇ ਅਧਿਕਾਰਤ ਪੁਸ਼ਟੀ ਨਹੀਂ ਹੋਈ।
ਇਹ ਵੀ ਪੜ੍ਹੋ : ਕੀ ਮੰਨ ਗਏ ਨਵਜੋਤ ਸਿੰਘ ਸਿੱਧੂ? ਮੁੱਖ ਮੰਤਰੀ ਚੰਨੀ ਨਾਲ ਅੱਜ ਕਰਨਗੇ ਮੁਲਾਕਾਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ