ਦਿੱਲੀ ਗੁਰਦੁਆਰਾ ਚੋਣਾਂ ਨਹੀਂ ਲੜਾਂਗੇ ਪਰ ਬਾਦਲ ਵਿਰੋਧੀ ਧੜੇ ਦੀ ਕਰਾਂਗੇ ਹਿਮਾਇਤ : ਸਰਨਾ

Tuesday, Oct 20, 2020 - 07:07 PM (IST)

ਅੰਮ੍ਰਿਤਸਰ (ਦੀਪਕ ਸ਼ਰਮਾ) : ਸ਼੍ਰੋਮਣੀ ਅਕਾਲੀ ਦਲ ਸਰਨਾ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਇਹ ਐਲਾਨ ਕੀਤਾ ਹੈ, ਕਿ ਉਨ੍ਹਾਂ ਦੀ ਪਾਰਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਣ ਵਾਲੀਆਂ ਆਮ ਚੋਣਾਂ ਵਿੱਚ ਹਿੱਸਾ ਨਹੀ ਲਵੇਗੀ। ਜਦ ਕਿ ਉਨ੍ਹਾਂ ਦੀ ਪਾਰਟੀ ਹਰ ਉਸ ਉਮੀਦਵਾਰ ਦਾ ਖੁੱਲ੍ਹ ਕੇ ਤਨ, ਮਨ, ਧਨ ਨਾਲ ਸਮਰਥਨ ਕਰੇਗੀ, ਜੋ ਉਮੀਦਵਾਰ ਸ਼ਿਅਦ (ਬਾਦਲ) ਧੜ੍ਹੇ ਦੀਆਂ ਪੰਥ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਖੜ੍ਹਾ ਹੋਵੇਗਾ। ਪਰਮਜੀਤ ਸਰਨਾ ਨੇ ਦੱਸਿਆ ਕਿ ਪੰਥ ਰਤਨ ਗੁਰਚਰਨ ਸਿੰਘ ਟੋਹੜਾ ਦੀ ਮੌਤ ਦੇ ਬਾਅਦ ਜਿਸ ਢੰਗ ਨਾਲ ਨਿਜੀ ਹਿੱਤਾਂ ਦੀ ਪੂਰਤੀ ਦੀ ਖਾਤਰ ਸ਼ਿਅਦ (ਬਾਦਲ) ਨੇ ਪੰਥ ਨੂੰ ਵੇਚਿਆ ਹੈ। ਵਾਹਿਗੁਰੂ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰੇਗਾ। ਜੱਥੇਦਾਰ ਗੁਰਚਰਨ ਸਿੰਘ ਟੋਹੜਾ ਜੋ 28 ਸਾਲ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ 'ਤੇ ਜਦੋਂ ਤੱਕ ਰਹੇ ਸਨ, ਬਰਗਾੜੀ ਕਾਂਡ ਅਤੇ ਪਵਿਤਰ ਸਰੂਪਾਂ ਦੇ ਗਾਇਬ ਹੋਣ ਵਰਗੀ ਕਦੇ ਵੀ ਕੋਈ ਘਟਨਾ ਨਹੀਂ ਹੋਈ ਸੀ ਪਰ ਪੰਥ ਦੀ ਬਰਬਾਦੀ ਦੇ ਕਾਰਨ ਦੋਸ਼ੀ ਬਾਦਲ ਧੜੇ ਦਾ ਹੁਣ ਵਿਭਾਜਨ ਹੋ ਚੁੱਕਿਆ ਹੈ।

ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਨੇ ਮੰਤਰੀਆਂ ਦੇ ਤਾਰ ਕੁੱਦ ਕੇ ਟੱਪਣ ਦਾ ਦੋਸ਼ ਲਗਾਇਆ, ਸਪੀਕਰ ਨੂੰ ਦਿੱਤਾ ਮੰਗ ਪੱਤਰ 

ਇਹ ਉਨ੍ਹਾਂ ਦੀਆਂ ਗਲਤ ਨੀਤੀਆਂ ਦਾ ਨਤੀਜਾ ਵੀ ਹੈ ਜਦ ਕਿ ਇਸ ਪਾਰਟੀ ਨੂੰ ਬਰਬਾਦੀ ਦੇ ਸਿਖ਼ਰ ਤੱਕ ਪਹੁੰਚਾਉਂਣ ਲਈ ਨਵੇਂ ਯੁਵਾ ਨੇਤਾ ਬਿਕਰਮ ਸਿੰਘ ਮਜੀਠਿਆ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਜ਼ਿੰਮੇਵਾਰ ਹੈ। ਜਦੋਂ ਤੱਕ ਪ੍ਰਕਾਸ਼ ਸਿੰਘ ਬਾਦਲ ਜੱਥੇਦਾਰ ਗੁਰਚਰਨ ਸਿੰਘ ਟੋਹੜਾ ਦੀਆਂ ਨੀਤੀਆਂ 'ਤੇ ਚਲਦੇ ਰਹੇ ਤਦ ਤੱਕ ਸ਼ਿਅਦ ਦਾ ਬੋਲਬਾਲਾ ਰਿਹਾ। ਕੋਈ ਪੰਥ ਵਿਰੋਧੀ ਘਟਨਾ ਤੱਦ ਨਹੀਂ ਹੋਈ ਸੀ, ਇਤਹਾਸ ਵੀ ਇਸ ਦਾ ਗਵਾਹ ਹੈ। ਸਰਨਾ ਨੇ ਦੱਸਿਆ ਕਿ ਹੁਣ ਭਾਜਪਾ ਨੂੰ ਪੂਰਾ ਅਨੁਭਵ ਹੋ ਗਿਆ ਹੈ, ਕਿ ਪ੍ਰਕਾਸ਼ ਸਿੰਘ ਬਾਦਲ ਦੀਆਂ ਕਮਜ਼ੋਰ ਨੀਤੀਆਂ ਦੇ ਕਾਰਨ ਸ਼ਿਅਦ (ਬਾਦਲ) ਦਾ ਗ੍ਰਾਫ਼ ਹੁਣ ਪੂਰੀ ਤਰ੍ਹਾਂ ਨਾਲ ਡਿੱਗ ਚੁੱਕਿਆ ਹੈ। ਸਰਨਾ ਨੇ ਦੱਸਿਆ ਕਿ ਸਮਾਂ ਆਉਣ 'ਤੇ ਭਾਜਪਾ ਜੇਕਰ ਸ਼ਿਅਦ (ਬਾਦਲ) ਦੇ ਸਕੈਂਡਲਾਂ ਦੇ ਬਾਰੇ ਵਿੱਚ ਕੋਈ ਵੀ ਜਾਂਚ ਕਰਦੀ ਹੈ। ਉਹ ਉਸ ਦਾ ਪੂਰਾ ਸਮਰਥਨ ਅਤੇ ਸਵਾਗਤ ਕਰਣਗੇ। ਸ਼ਿਅਦ (ਬਾਦਲ) ਦੇ ਜਿਨ੍ਹਾਂ ਨੇਤਾਵਾਂ ਨੇ ਲੋਕਾਂ ਨੂੰ ਅਤੇ ਪੰਜਾਬ, ਦਿੱਲੀ ਨੂੰ ਖੁੱਲ੍ਹ ਕੇ ਲੁੱਟਿਆ ਹੈ। ਇਨ੍ਹਾਂ ਦੇ ਖ਼ਿਲਾਫ਼ ਭਾਜਪਾ ਤੁਰੰਤ ਕਾਰਵਾਈ ਕਰ ਕੇ ਪੰਜਾਬ  ਦੇ ਲੋਕਾਂ ਨੂੰ ਇਨ੍ਹਾਂ ਦੀਆਂ ਕਾਲੀਆਂ ਕਰਤੂਤਾਂ ਦਾ ਚਿੱਠਾ ਜਲਦ ਹੀ ਪੇਸ਼ ਕਰਨ ਵਾਲੀ ਹੈ। ਮਜੀਠਿਆ ਅਤੇ ਸਿਰਸਾ ਦੇ ਫੜੇ ਜਾਣ ਨਾਲ ਸ਼ਿਅਦ (ਬਾਦਲ) ਧੜੇ ਦੇ ਹਰ ਸਕੈਂਡਲ ਤੋਂ ਪਰਦਾ ਹੱਟਣ ਵਿੱਚ ਹੁਣ ਦੇਰੀ ਨਹੀਂ ਲਗੇਗੀ। ਭਾਜਪਾ ਦੇ ਅਜਿਹੇ ਨਵੇਂ ਐਕਸ਼ਨ ਨਾਲ ਦੋਸ਼ੀ ਅਕਾਲੀ ਨੇਤਾ ਹੁਣ ਬੱਚ ਨਹੀਂ ਸਕਣਗੇ। ਇਸ ਮੁੱਦੇ 'ਤੇ ਸ਼ਿਅਦ (ਦਿੱਲੀ) ਭਾਜਪਾ ਦੀ ਹਿਮਾਇਤ ਕਰੇਗਾ।

ਇਹ ਵੀ ਪੜ੍ਹੋ : ਘਰੇਲੂ ਕਲੇਸ਼ ਕਾਰਨ ਕੀਤਾ ਸੀ ਪਤਨੀ ਦਾ ਕਤਲ, ਹੱਤਿਆ 'ਚ ਵਰਤੀ ਕੁਹਾੜੀ ਵੀ ਬਰਾਮਦ


Anuradha

Content Editor

Related News