ਖਰਾਬ ਮੌਸਮ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ, ਮੋਬਾਈਲ ਦੀ ਜਗ੍ਹਾ ਵਾਕੀ-ਟਾਕੀ ਦੀ ਕਰ ਰਹੇ ਵਰਤੋਂ

Wednesday, Feb 21, 2024 - 09:30 AM (IST)

ਪਟਿਆਲਾ/ਸਨੌਰ/ਸ਼ੰਭੂ/ਬਨੂੜ/ਪਾਤੜਾਂ (ਮਨਦੀਪ ਜੋਸਨ, ਬਲਜਿੰਦਰ, ਅਲੀ, ਗੁਰਪਾਲ, ਮਾਨ)- ਸ਼ੰਭੂ ਬਾਰਡਰ ’ਤੇ ਕਿਸਾਨਾਂ ਦਾ ਧਰਨਾ ਜਾਰੀ ਹੈ। ਖਰਾਬ ਮੌਸਮ ਦੇ ਬਾਵਜੂਦ ਕਿਸਾਨ ਬੁਲੰਦ ਹੌਸਲੇ ਨਾਲ ਸ਼ੰਭੂ ਬਾਰਡਰ ’ਤੇ ਖੜ੍ਹੇ ਹਨ ਅਤੇ ਸਰਕਾਰ ਖਿਲਾਫ ਮੋਰਚਾ ਖੋਲ੍ਹ ਹੋਇਆ ਹੈ। ਦੂਜੇ ਪਾਸੇ ਸਰਕਾਰ ਕਿਸਾਨਾਂ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਨੇ ਬਾਰਡਰ ਨੇੜਲੇ ਕਈ ਜ਼ਿਲ੍ਹਿਆਂ ਵਿੱਚ ਮੋਬਾਈਲ ਨੈੱਟਵਰਕਿੰਗ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ ਹੈ, ਜਿਸ ਕਾਰਨ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਕਿਸਾਨਾਂ ਨੇ ਇਸ ਦਾ ਵੀ ਹੱਲ ਲੱਭ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਜਥੇਬੰਦੀਆਂ ਦੇ ਆਗੂ ਵਾਕੀ-ਟਾਕੀ ਨਾਲ ਲੈਸ ਹੋ ਗਏ ਹਨ, ਜਿਸ ਕਾਰਨ ਕਿਸਾਨਾਂ ਲਈ ਆਪਸ ਵਿੱਚ ਸੰਪਰਕ ਕਰਨਾ ਆਸਾਨ ਹੋ ਗਿਆ ਹੈ।

ਇਹ ਵੀ ਪੜ੍ਹੋ: ਦਿੱਲੀ ਕੂਚ ਤੋਂ ਪਹਿਲਾਂ ਸ਼ੰਭੂ ਬਾਰਡਰ 'ਤੇ ਕਿਸਾਨਾਂ ਦੀ ਐਮਰਜੈਂਸੀ ਪ੍ਰੈੱਸ ਕਾਨਫਰੰਸ, ਨੌਜਵਾਨਾਂ ਨੂੰ ਕੀਤੀ ਅਪੀਲ 

ਉਧਰ 21 ਫਰਵਰੀ ਯਾਨੀ ਅੱਜ ਸਵੇਰੇ 11 ਵਜੇ ਦਿੱਲੀ ਕੁੂਚ ਤੋਂ ਪਹਿਲਾਂ ਸਵੇਰੇ 9 ਵਜੇ ਮੁੜ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਦੇ ਨੇਤਾਵਾਂ ਨੇ ਸ਼ੰਭੂ ਬਾਰਡਰ 'ਤੇ ਵੱਡੀ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜੇਕਰ ਸਰਕਾਰ ਨੂੰ ਕਿਸਾਨਾਂ ਦੀ ਫ਼ਿਕਰ ਹੈ ਤਾਂ ਫਿਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਕਿਉਂ ਨਹੀਂ ਮੰਨ ਲੈਂਦੀ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ 'ਤੇ ਜ਼ੁਲਮ ਨਾ ਕਰੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਐੱਮ. ਐੱਸ. ਪੀ. 'ਤੇ ਕਾਨੂੰਨ ਬਣਾਉਣ ਦੀ ਗੱਲ ਕਹੀ। ਕਿਸਾਨ ਨੇਤਾਵਾਂ ਦਾ ਕਹਿਣਾ ਹੈ ਕਿ ਕੂਚ ਦੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਹਨ ਪਰ ਸਰਕਾਰ ਦੇ ਨਾਲ ਗੱਲਬਾਤ ਕਰਨ ਦੇ ਰਸਤੇ ਵੀ ਖੁੱਲ੍ਹੇ ਰੱਖੇ ਗਏ ਹਨ। 

ਇਹ ਵੀ ਪੜ੍ਹੋ: ਦੁਨੀਆ ਦੇ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਜਾਰੀ, ਜਾਣੋ ਭਾਰਤ ਦੀ ਰੈਂਕਿੰਗ ਤੇ ਕਿੰਨੇ ਦੇਸ਼ਾਂ 'ਚ ਮਿਲੇਗੀ ਬਿਨਾਂ ਵੀਜ਼ਾ ਐਂਟਰੀ

ਕਿਸ ਤਰ੍ਹਾਂ ਕੰਮ ਕਰਦੀ ਹੈ ਪੋਕਲੇਨ ਮਸ਼ੀਨ

ਪੋਕਲੇਨ ਮਸ਼ੀਨ ਜੇ. ਸੀ. ਬੀ. ਮਸ਼ੀਨ ਨਾਲੋਂ ਕਈ ਗੁਣਾਂ ਵੱਡੀ ਹੁੰਦੀ ਹੈ ਅਤੇ ਟੈਂਕਾਂ ਦੀ ਤਰ੍ਹਾਂ ਕੰਮ ਕਰਦੀ ਹੈ। ਇਸ ਦੇ ਟਾਇਰ ਨਹੀਂ ਹੁੰਦੇ, ਜਿਨ੍ਹਾਂ ਨੂੰ ਗੋਲੀਆਂ ਮਾਰ ਕੇ ਪੰਚਰ ਕੀਤਾ ਜਾਵੇ। ਪੋਕਲੇਨ ਮਸ਼ੀਨ ਦੇ ਹੇਠਾਂ ਜੰਗ ਦੇ ਟੈਂਕਾਂ ਵਾਂਗ ਵੱਡੀ ਲੋਹੇ ਵਾਲੀ ਚੇਨ ਚਲਦੀ ਹੈ। ਇਸ ਦੀ ਸਾਹਮਣੇ ਤੋਂ ਕਿਸੇ ਵੀ ਚੀਜ਼ ਨੂੰ ਹਟਾਉਣ ਦੀ ਸਮਰੱਥਾ ਜੇ. ਸੀ. ਬੀ. ਨਾਲੋਂ 10 ਗੁਣਾ ਜ਼ਿਆਦਾ ਹੁੰਦੀ ਹੈ। ਇਹ ਮਸ਼ੀਨ ਵੱਡੇ-ਵੱਡੇ ਪੁਲਾਂ ’ਚ ਜਾਂ ਕਈ-ਕਈ ਮੰਜ਼ਿਲਾਂ ’ਤੇ ਸਾਮਾਨ ਚੜਾਉਣ ਲਈ ਵਰਤੀ ਜਾਂਦੀ ਹੈ। ਇਸ ਤਰ੍ਹਾਂ ਪੋਕਲੇਨ ਮਸ਼ੀਨਾਂ ਜੇਕਰ ਕਿਸਾਨਾਂ ਨੇ ਅੱਗੇ ਲਗਾ ਲਈਆਂ ਤਾਂ ਬੈਰੀਕੇਡ ਤੋੜਨਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੋਵੇਗੀ।

ਇਹ ਵੀ ਪੜ੍ਹੋ: ਜਬਰੀ ਵਸੂਲੀ ਮਾਮਲਾ: ਪੰਜਾਬੀ ਅਰੁਣਦੀਪ ਥਿੰਦ ਨੇ ਖੁਦ ਨੂੰ ਦੱਸਿਆ ਬੇਕਸੂਰ, ਕਿਹਾ- ਗੈਂਗਸਟਰ ਦੱਸ ਮੈਨੂੰ ਫਸਾ ਰਹੀ ਕੈਨੇਡਾ ਪੁਲਸ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News