ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ''ਚ ਸੌਰਵ ਜੈਨ ਖ਼ਿਲਾਫ਼ ਰਾਘਵ ਚੱਢਾ ਨੇ ਕੀਤਾ ਅਪਰਾਧਿਕ ਮਾਨਹਾਨੀ ਦਾ ਮੁਕਦਮਾ

Wednesday, Jan 19, 2022 - 08:42 PM (IST)

ਚੰਡੀਗੜ੍ਹ (ਬਿਊਰੋ) - ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਪ੍ਰਭਾਰੀ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿੱਚ ਪਟਿਆਲਾ ਦੇ ਨਿਵਾਸੀ ਸੌਰਵ ਜੈਨ ਖ਼ਿਲਾਫ਼ ਅਪਰਾਧਿਕ ਮਾਣਹਾਨੀ ਦਾ ਮਾਮਲਾ ਦਰਜ ਕੀਤਾ ਹੈ। ਅਦਾਲਤ ਨੂੰ ਦਿੱਤੇ ਹਲਫ਼ਨਾਮੇ ਵਿੱਚ ਰਾਘਵ ਚੱਢਾ ਦੇ ਵਕੀਲ ਨੇ ਦੋਸ਼ ਲਾਇਆ ਕਿ ਸੌਰਵ ਜੈਨ ਨੇ ਆਪਣੇ ਰਾਜਨੀਤਿਕ ਉਦੇਸ਼ਾਂ ਦੀ ਪੂਰਤੀ ਲਈ 'ਆਪ' ਆਗੂ ਰਾਘਵ ਚੱਢਾ ਦੀ ਬੇਦਾਗ਼ ਛਵੀ, ਸਨਮਾਨ ਅਤੇ ਸਦਭਾਵਨਾ ਨੂੰ ਮਿੱਟੀ ਘੱਟੇ ਰੋਲਣ ਲਈ ਇੱਕ ਸਾਜਿਸ਼ ਕੀਤੀ ਹੈ।

ਪੜ੍ਹੋ ਇਹ ਵੀ ਖ਼ਬਰ - ED ਦੀ ਰੇਡ ਅਤੇ ਰੇਤ ਮਾਈਨਿੰਗ ਨੂੰ ਲੈ ਕੇ ਤਰੁਣ ਚੁੱਘ ਦਾ CM ਚੰਨੀ ’ਤੇ ਤਿੱਖਾ ਹਮਲਾ, ਮੰਗਿਆ ਅਹੁਦੇ ਤੋਂ ਅਸਤੀਫ਼ਾ

ਮਾਣਯੋਗ ਅਦਾਲਤ ਨੇ ਸ਼ਿਕਾਇਤ ਵਿੱਚ ਮਾਮਲੇ ਦਾ ਪਤਾ ਲਾਉਣ ਦੇ ਨਾਲ-ਨਾਲ ਸਬੂਤ ਦੇ ਤੌਰ 'ਤੇ ਉਪਲੱਬਧ ਸਮੱਗਰੀ ਨੂੰ ਧਿਆਨ ਨਾਲ ਦੇਖਣ ਤੋਂ ਬਾਅਦ ਅਪਰਾਧਿਕ ਮਾਨਹਾਨੀ ਦੇ ਦੋਸ਼ ਦਾ ਨੋਟਿਸ ਲਿਆ ਹੈ। ਅਜਿਹੇ ਮਾਮਲੇ ਵਿੱਚ ਸਜ਼ਾ ਦੇ ਰੂਪ ਵਿੱਚ ਦੋ ਸਾਲ ਕੈਦ ਤੱਕ ਦੀ ਵਿਵਸਥਾ ਹੈ। ਅਦਾਲਤ ਵਿੱਚ ਉਨ੍ਹਾਂ ਦੇ ਵਕੀਲ ਨੇ ਦੱਸਿਆ ਕਿ ਸੌਰਵ ਜੈਨ ਨੇ ਰਾਘਵ ਚੱਢਾ ਨੂੰ ਬਦਨਾਮ ਕਰਨ ਲਈ ਨਾਪਾਕ ਰਾਜਨੀਤਿਕ ਇਰਾਦੇ ਨਾਲ ਭ੍ਰਿਸ਼ਟਾਚਾਰ ਦੇ ਬੇਬੁਨਿਆਦ ਦੋਸ਼ ਲਾਏ ਹਨ।

ਪੜ੍ਹੋ ਇਹ ਵੀ ਖ਼ਬਰ - ਕਾਂਗਰਸੀ ਵਿਧਾਇਕ ਸੁਨੀਲ ਦੱਤੀ ਨੇ ਕੁੰਵਰ ਵਿਜੈ ਪ੍ਰਤਾਪ ਤੇ ਅਨਿਲ ਜੋਸ਼ੀ ਨੂੰ ਦਿੱਤੀ ਖੁੱਲ੍ਹੀ ਬਹਿਸ ਦੀ ਚੁਣੌਤੀ (ਵੀਡੀਓ)

ਰਾਘਵ ਚੱਢਾ ਦਿੱਲੀ ਦੇ ਵਿਧਾਇਕ ਅਤੇ ਦਿੱਲੀ ਜਲ ਬੋਰਡ ਦੇ ਉਪ ਪ੍ਰਧਾਨ ਹਨ। ਉਹ ਦਿੱਲੀ ਵਿਧਾਨ ਸਭਾ ਦੀਆਂ ਕਈ ਸਮਿਤੀਆਂ ਦੇ ਪ੍ਰਧਾਨ ਵੀ ਹਨ। ਉਨ੍ਹਾਂ ਕੋਲ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਦੀ ਜ਼ਿੰਮੇਵਾਰੀ ਵੀ ਹੈ। ਸ਼ਿਕਾਇਤ ਵਿੱਚ ਅੱਗੇ ਕਿਹਾ ਗਿਆ ਹੈ ਕਿ ਪ੍ਰਕਾਸ਼ਿਤ ਅਪਮਾਨਜਨਕ ਸਮੱਗਰੀ ਸਪੱਸ਼ਟ ਰੂਪ ਨਾਲ ਰਾਜਨੀਤੀ ਤੋਂ ਪ੍ਰੇਰਿਤ ਹੈ। ਪੂਰੇ ਦੇਸ਼ ਵਿੱਚ ਖ਼ਾਸ ਕਰਕੇ ਦਿੱਲੀ ਦੇ ਲੋਕਾਂ ਵਿੱਚ ਰਾਘਵ ਚੱਢਾ ਦੀ ਛਵੀ ਅਤੇ ਸਨਮਾਨ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਅਜਿਹਾ ਕੀਤਾ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ - ED ਦੀ ਰੇਡ 'ਤੇ ਰਾਘਵ ਚੱਢਾ ਦਾ ਵੱਡਾ ਬਿਆਨ, ਨਿਸ਼ਾਨੇ 'ਤੇ ਮੁੱਖ ਮੰਤਰੀ ਚੰਨੀ (ਵੀਡੀਓ)


rajwinder kaur

Content Editor

Related News