ਜ਼ਮਾਨਤ 'ਤੇ ਆਉਣ ਮਗਰੋਂ ਪਹਿਲੀ ਵਾਰ ਪਿੰਡ ਉਦੇਕਰਨ ਪੁੱਜਾ ਦੀਪ ਸਿੱਧੂ, ਕਿਸਾਨ ਅੰਦੋਲਨ ’ਤੇ ਦਿੱਤਾ ਵੱਡਾ ਬਿਆਨ
Friday, May 21, 2021 - 06:38 PM (IST)
ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ/ਪਵਨ): ਲਾਲ ਕਿਲਾ ਘਟਨਾ ਦੇ ਮਾਮਲੇ ’ਚ ਦਿੱਲੀ ਪੁਲਸ ਵੱਲੋ ਗ੍ਰਿਫ਼ਤਾਰੀ ਉਪਰੰਤ ਰਿਹਾਅ ਹੋਏ ਅਦਾਕਾਰ ਦੀਪ ਸਿੱਧੂ ਅੱਜ ਆਪਣੇ ਜੱਦੀ ਪਿੰਡ ਉਦੇਕਰਨ ਪਹੁੰਚੇ। ਦੀਪ ਸਿੱਧੂ ਨੇ ਰਿਹਾਈ ਉਪਰੰਤ ਅੱਜ ਪਿੰਡ ਉਦੇਕਰਨ ਵਿਚ ਪਹਿਲੇ ਲੋਕ ਇਕੱਠ ਨੂੰ ਸੰਬੋਧਨ ਕੀਤਾ। ਉਸ ਨੇ ਅੱਜ ਪਿੰਡ ਉਦੇਕਰਨ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਉਦੇਕਰਨ ਦੇ ਲੋਕਾਂ ਵੱਲੋ ਦਿੱਤੇ ਸਾਥ ਲਈ ਧੰਨਵਾਦ ਕੀਤਾ। ਇਸ ਉਪਰੰਤ ਕਿਸਾਨੀ ਸੰਘਰਸ਼ ਦੀ ਗੱਲਬਾਤ ਕਰਦਿਆ ਦੀਪ ਸਿੱਧੂ ਨੇ ਕਿਹਾ ਕਿ ਇਹ ਸਭ ਦਾ ਸਾਂਝਾ ਸੰਘਰਸ਼ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਨਾਲ ਸਾਡਾ ਵਿਰਸਾ ਜਾਗਿਆ। ਦੀਪ ਸਿੱਧੂ ਨੇ ਕਿਹਾ ਕਿ ਇਸ ਸਮੇਂ ਸਿਰਫ ਤੌਹਮਤਾ ਲਾਉਣ ਦਾ ਦੌਰ ਚਲ ਰਿਹਾ ਤੇ ਸਵਾਲ ਪੁੱਛਣ ਤੇ ਇਕ ਪਾਸੇ ਸਰਕਾਰ ਤੋਹਮਤਾਂ ਲਾ ਰਹੀ ਹੈ।
ਇਹ ਵੀ ਪੜ੍ਹੋ: ਗਿੱਦੜਬਾਹਾ ਹਲਕੇ ਵਿਚ ਬਲੈਕ ਫੰਗਸ ਦੇ 2 ਸ਼ੱਕੀ ਕੇਸ, ਇਕ ਦੀ ਮੌਤ
ਦੂਜੇ ਪਾਸੇ ਸਾਡੀ ਕਿਸਾਨੀ ਲੀਡਰਸ਼ਿਪ ਵੀ ਸਵਾਲ ਪੁੱਛਣ ’ਤੇ ਸਿਰਫ ਤੌਹਮਤਾਂ ਲਾ ਰਹੀ। ਅਸੀਂ ਵਿਰਸੇ ਨੂੰ ਭੁਲਾ ਕੇ ਲੜਾਈਆਂ ਨਹੀ ਲੜ ਸਕਦੇ। ਦੀਪ ਸਿੱਧੂ ਨੇ ਕਿਹਾ ਕਿ ਉਹ ਪਿੰਡ-ਪਿੰਡ ਜਾ ਕੇ ਨੌਜਵਾਨਾਂ ਤਕ ਇਹ ਸੁਨੇਹਾ ਪਹੁੰਚਾ ਰਹੇ ਕਿ ਕਿਰਸਾਨੀ ਸੰਘਰਸ਼ ਸਾਡੀ ਹੌਂਦ ਦਾ ਸੰਘਰਸ਼ ਹੈ ਅਤੇ ਸਾਨੂੰ ਸਭ ਨੂੰ ਇਸ ਵਿਚ ਭਾਗ ਲੈਣਾ ਚਾਹੀਦਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੀਪ ਸਿੱਧੂ ਨੇ ਕਿਹਾ ਕਿ ਹੁਣ ਦਿੱਲੀ ਵਿਖੇ ਬੈਠੀਆਂ ਕਿਸਾਨ ਜਥੇਬੰਦੀਆਂ ਨੂੰ ਕੋਈ ਠੋਸ ਪ੍ਰੋਗਰਾਮ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਉਹ ਜਥੇਬੰਦੀਆਂ ਦੇ ਪ੍ਰੋਗਰਾਮ ਵਿਚ ਪੂਰਾ ਯੋਗਦਾਨ ਪਾਉਣਗੇ। ਪਰ ਜ਼ਰੂਰੀ ਹੈ ਕਿ ਕਿਸੇ ਠੋਸ ਪ੍ਰੋਗਰਾਮ ਤੋਂ ਪਹਿਲਾਂ ਆਪਸ ’ਚ ਸਿਰ ਜੋੜ ਬੈਠਿਆ ਜਾਵੇ। ਸਰਕਾਰ ਵੱਲੋ ਹੁਣ ਕਿਸਾਨ ਜਥੇਬੰਦੀਆ ਨੂੰ ਕਿਸੇ ਗਲਬਾਤ ਦਾ ਸੁਨੇਹਾ ਨਾ ਦੇਣ ਦੇ ਸਬੰਧੀ ਦੀਪ ਸਿੱਧੂ ਨੇ ਕਿਹਾ ਕਿ ਜਦ ਸੰਘਰਸ਼ ਸ਼ੁਰੂ ਹੋਇਆ ਸੀ ਤਾਂ ਕੇਂਦਰ ਸਰਕਾਰ ਗੱਲਬਾਤ ਕਰਨ ਲਈ ਤਰਲੋਮੱਛੀ ਸੀ ਪਰ 26 ਜਨਵਰੀ ਤੋਂ ਬਾਅਦ ਕਿਸਾਨ ਲੀਡਰਸ਼ਿਪ ਵੀ ਉਹੀ ਬੋਲੀ ਬੋਲਣ ਲਗੀ ਜੋ ਬੋਲੀ ਨੈਸ਼ਨਲ ਮੀਡੀਆ ਬੋਲ ਰਿਹਾ ਸੀ।
ਇਹ ਵੀ ਪੜ੍ਹੋ: ਬਠਿੰਡਾ ਦੇ ਗੁਰਦੁਆਰਾ ਸਾਹਿਬ ’ਚ ਰਾਮ ਰਹੀਮ ਦੀ ਰਿਹਾਈ ਲਈ ਅਰਦਾਸ ’ਤੇ ਛਿੜਿਆ ਵਿਵਾਦ, ਵੀਡੀਓ ਵਾਇਰਲ
26 ਜਨਵਰੀ ਨੂੰ ਕੁਝ ਵੀ ਗਲਤ ਨਹੀਂ ਸੀ ਹੋਇਆ ਪਰ ਕੁਝ ਕਿਸਾਨ ਆਗੂਆਂ ਨੇ ਉਨ੍ਹਾਂ ਬੰਦਿਆਂ ਤੇ ਹੀ ਦੂਸ਼ਣਬਾਜ਼ੀ ਸ਼ੁਰੂ ਕਰ ਦਿੱਤੀ ਜੋ ਕਿ ਸੰਘਰਸ਼ ਦੇ ਸ਼ੁਰੂ ਤੋਂ ਨਾਲ ਸਨ। ਦੀਪ ਸਿੱਧੂ ਨੇ ਕਿਹਾ ਕਿ ਇਸ ਸਮੇਂ ਆਪਸ ’ਚ ਬੰਦੇ ਜੋੜਣੇ ਚਾਹੀਦੇ ਨਾ ਕਿ ਤੋੜਣੇ ਚਾਹੀਦੇ ਹਨ। ਲੱਖਾ ਸਿਧਾਣਾ ਦੇ ਮਾਮਲੇ ’ਚ ਉਨ੍ਹਾਂ ਕਿਹਾ ਕਿ ਰਿਹਾਈ ਤੋਂ ਬਾਅਦ ਉਨ੍ਹਾਂ ਨਾਲ ਲੱਖਾ ਸਿਧਾਣਾ ਦਾ ਕੋਈ ਮੇਲ ਨਹੀਂ ਹੋਇਆ, ਪਰ ਉਹ ਅੱਜ ਵੀ ਕਹਿੰਦੇ ਕਿ ਜਿਸ ਤਰ੍ਹਾਂ ਦੀ ਲੋੜ ਲੱਖਾ ਸਿਧਾਣਾ ਜਾਂ ਕਿਸੇ ਹੋਰ ਵੀ ਸੰਘਰਸ਼ ਨਾਲ ਜੁੜੇ ਵਿਅਕਤੀ ਨੂੰ ਹੋਏਗੀ ਉਹ ਮਦਦ ਕਰਨਗੇ।
ਇਹ ਵੀ ਪੜ੍ਹੋ: ਡੇਰਾ ਮੁਖੀ ਦੀ ਰਿਹਾਈ ਲਈ ਗੁਰਦੁਆਰਾ ਸਾਹਿਬ ’ਚ ਅਰਦਾਸ ਕਰਨ ’ਤੇ ਹੰਗਾਮਾ, ਗ੍ਰੰਥੀ ਗ੍ਰਿਫ਼ਤਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?