ਹੜ੍ਹ ਪੀੜਤਾਂ ਨੂੰ ਚਾਰਾ ਤੇ ਰਾਸ਼ਨ ਵੰਡਣ ਗਏ ਨੌਜਵਾਨ ਦੀ ਮੌਤ, ਟਰਾਲੀ ਤੋਂ ਡਿੱਗਣ ਕਾਰਨ ਵਾਪਰਿਆ ਹਾਦਸਾ

Sunday, Jul 23, 2023 - 12:20 AM (IST)

ਹੜ੍ਹ ਪੀੜਤਾਂ ਨੂੰ ਚਾਰਾ ਤੇ ਰਾਸ਼ਨ ਵੰਡਣ ਗਏ ਨੌਜਵਾਨ ਦੀ ਮੌਤ, ਟਰਾਲੀ ਤੋਂ ਡਿੱਗਣ ਕਾਰਨ ਵਾਪਰਿਆ ਹਾਦਸਾ

ਅਬੋਹਰ (ਸੁਨੀਲ) : ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਹੜ੍ਹ ਪੀੜਤਾਂ ਨੂੰ ਰਾਸ਼ਨ ਅਤੇ ਹਰਾ ਚਾਰਾ ਵੰਡਣ ਗਏ ਪਿੰਡ ਬਕੈਣਵਾਲਾ ਦੇ 20 ਸਾਲਾ ਨੌਜਵਾਨ ਬੂਟਾ ਸਿੰਘ ਦੀ ਟਰਾਲੀ ਤੋਂ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਚਾਚਾ ਜਸਬੀਰ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਬੂਟਾ ਸਿੰਘ ਪੁੱਤਰ ਹਰਜਿੰਦਰ ਸਿੰਘ ਸ਼ੁੱਕਰਵਾਰ ਤੜਕੇ 4 ਵਜੇ ਪਿੰਡ ਦੇ ਹੋਰ ਨੌਜਵਾਨਾਂ ਨਾਲ ਹਰਾ ਚਾਰਾ ਅਤੇ ਰਾਸ਼ਨ ਵੰਡਣ ਲਈ ਪਿੰਡ ਸਿਰਸਾ ਗਿਆ ਸੀ।

ਇਹ ਵੀ ਪੜ੍ਹੋ : ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ 2 ਦਿਨਾਂ ਲਈ ਹੋਰ ਮੁਲਤਵੀ, ਜਾਣੋ ਵਜ੍ਹਾ

ਸਿਰਸਾ ਦੇ ਇਕ ਪਿੰਡ ’ਚ ਹੜ੍ਹ ਪੀੜਤਾਂ ਦੀ ਮਦਦ ਕਰਦਿਆਂ ਬੂਟਾ ਸਿੰਘ ਹਰਾ ਚਾਰਾ ਵੰਡਦੇ ਸਮੇਂ ਟਰਾਲੀ ਤੋਂ ਡਿੱਗ ਕੇ ਜ਼ਖ਼ਮੀ ਹੋ ਗਿਆ। ਉਸ ਦੇ ਸਾਥੀ ਉਸ ਨੂੰ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਸਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਹਨ। ਬੂਟਾ ਸਿੰਘ ਵਿਦੇਸ਼ ਜਾਣ ਲਈ ਆਈਲੈਟਸ ਦੀ ਤਿਆਰੀ ਕਰ ਰਿਹਾ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News