ਪਟਿਆਲਾ ''ਚ ਦਰਦਨਾਕ ਘਟਨਾ, ਦੋ ਸਾਲਾ ਧੀ ਦੀ ਤੜਫ-ਤੜਫ ਕੇ ਮੌਤ

Monday, Jun 17, 2024 - 06:38 PM (IST)

ਪਟਿਆਲਾ ''ਚ ਦਰਦਨਾਕ ਘਟਨਾ, ਦੋ ਸਾਲਾ ਧੀ ਦੀ ਤੜਫ-ਤੜਫ ਕੇ ਮੌਤ

ਪਟਿਆਲਾ : ਪਟਿਆਲਾ 'ਚ ਇਕ ਗਰੀਬ ਪਰਿਵਾਰ 'ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਦੋ ਬੱਚੀਆਂ 'ਤੇ ਬਿਜਲੀ ਦੀ ਤਾਰ ਟੁੱਟ ਕੇ ਡਿੱਗ ਪਈ। ਇਸ ਹਾਦਸੇ ਕਾਰਣ ਇਕ ਬੱਚੀ ਦੀ ਦਰਦਨਾਕ ਮੌਤ ਹੋ ਗਈ ਜਦਕਿ ਦੂਜੀ ਬੱਚੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਦਰਦਨਾਕ ਘਟਨਾ ਪਟਿਆਲਾ ਦੇ ਤਫ਼ਜ਼ਲਪੁਰਾ ਇਲਾਕੇ ਦੇ ਨਜ਼ਦੀਕ ਬਣੀਆਂ ਝੁੱਗੀਆਂ ਦੀ ਦੱਸੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਪੰਜਾਬ ਦਾ ਪਿੰਡ ਡੀਂਡਾ ਸਾਂਸੀਆਂ ਪੂਰੀ ਤਰ੍ਹਾਂ ਸੀਲ, ਪੁਲਸ ਤੇ ਕਮਾਂਡੋ ਤਾਇਨਾਤ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਵੱਡੀ ਲੜਕੀ ਨੂੰ ਬੁਖਾਰ ਸੀ। ਦਵਾਈ ਲੈਣ ਤੋਂ ਬਾਅਦ ਉਹ ਘਰ ਪਰਤਿਆ ਤਾਂ ਬੱਚੀਆਂ ਸੜਕ 'ਤੇ ਖੇਡਣ ਲੱਗ ਗਈਆਂ। ਇਸ ਦੌਰਾਨ ਹਾਈ ਟੈਂਸ਼ਨ ਵਾਲੀ ਬਿਜਲੀ ਦੀ ਤਾਰ ਟੁੱਟ ਕੇ ਲੜਕੀ 'ਤੇ ਡਿੱਗ ਗਈ ਅਤੇ 2 ਸਾਲਾ ਏਂਜਲ ਦੀ ਮੌਤ ਹੋ ਗਈ ਜਦਕਿ ਵੱਡੀ ਧੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਦੌਰਾਨ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਪੁਲਸ ਮੌਕੇ ’ਤੇ ਪੁੱਜੀ ਹੈ।

ਇਹ ਵੀ ਪੜ੍ਹੋ : ਗੈਂਗਸਟਰ ਲਖਬੀਰ ਲੰਡਾ 'ਤੇ ਪੁਲਸ ਦੀ ਵੱਡੀ ਕਾਰਵਾਈ, 100 ਤੋਂ ਵੱਧ ਮੁਲਾਜ਼ਮਾਂ ਨੇ ਸਾਂਭਿਆ ਆਪ੍ਰੇਸ਼ਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Gurminder Singh

Content Editor

Related News