ਸੜਕ ਹਾਦਸੇ ''ਚ ਪੰਚਾਇਤ ਅਫ਼ਸਰ ਦੀ ਮੌਤ

Thursday, Aug 24, 2017 - 12:35 AM (IST)

ਸੜਕ ਹਾਦਸੇ ''ਚ ਪੰਚਾਇਤ ਅਫ਼ਸਰ ਦੀ ਮੌਤ

ਬਟਾਲਾ,  (ਸੈਂਡੀ/ਕਲਸੀ)-  ਬੀਤੀ ਕੱਲ ਬਟਾਲਾ-ਗੁਰਦਾਸਪੁਰ ਰੋਡ 'ਤੇ ਹੋਏ ਸੜਕ ਹਾਦਸੇ 'ਚ ਇਕ ਪੰਚਾਇਤ ਅਫ਼ਸਰ ਦੀ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਰਸ ਪੁੱਤਰ ਬਲਵਿੰਦਰ ਕੁਮਾਰ ਵਾਸੀ ਬਸਤੀ ਸ਼ੇਖ ਜਲੰਧਰ ਨੇ ਦੱਸਿਆ ਕਿ ਮੇਰਾ ਪਿਤਾ ਬਲਵਿੰਦਰ ਕੁਮਾਰ, ਜੋ ਜਲੰਧਰ ਵਿਖੇ ਬਤੌਰ ਪੰਚਾਇਤ ਅਫ਼ਸਰ ਦੀ ਡਿਊਟੀ ਕਰ ਰਿਹਾ ਸੀ ਅਤੇ ਬੀਤੀ ਕੱਲ ਸਕੂਟਰੀ 'ਤੇ ਸਵਾਰ ਹੋ ਕਿ ਬਟਾਲਾ ਵਿਖੇ ਕਿਸੇ ਸਰਕਾਰੀ ਕੰਮ ਆਇਆ ਸੀ, ਕਿ ਜਦੋਂ ਇਹ ਧਾਰੀਵਾਲ ਵੱਲ ਜਾ ਰਿਹਾ ਸੀ ਤਾਂ ਰਸਤੇ 'ਚ ਅਚਾਨਕ ਉਸਦੀ ਸਕੂਟਰੀ ਅੱਗੇ ਕੋਈ ਜਾਨਵਰ ਆਉਣ ਕਾਰਨ ਉਹ ਡਿੱਗ ਗਏ ਤੇ ਉਨ੍ਹਾਂ ਦੇ ਸਿਰ 'ਤੇ ਗੰਭੀਰ ਸੱਟ ਲੱਗ ਗਈ।
ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਸਬੰਧੀ ਚੌਕੀ ਨੌਸ਼ਹਿਰਾ ਮੱਝਾ ਸਿੰਘ ਦੇ ਏ. ਐੱਸ. ਆਈ. ਮਨੋਹਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਸਾਂਢੂ ਡਿੰਪਲ ਪੁੱਤਰ ਹੰਸ ਰਾਜ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰ ਦਿੱਤੀ ਗਈ ਹੈ। 


Related News