ਪੁਲਸ ਮੁਲਾਜ਼ਮ ਲਈ ਆਫ਼ਤ ਬਣੀ ਕਾਲੀ ਰਾਤ, ਹੋਈ ਮੌਤ

2021-06-18T11:41:27.25

ਖੋਸਾ ਦਲ ਸਿੰਘ (ਅਕਾਲੀਆਂ ਵਾਲਾ) : ਬੀਤੀ ਰਾਤ ਫਿਰੋਜ਼ਪੁਰ ਤੋਂ ਆਪਣੀ ਕਾਰ 'ਤੇ  ਜ਼ੀਰਾ ਜਾ ਰਹੇ ਪੰਜਾਬ ਪੁਲਸ ਦੇ ਨੌਜਵਾਨ ਸਿਪਾਹੀ ਜਸਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਮੱਲੂ ਬਾਣੀਆ ਲਈ ਕਾਲੀ ਰਾਤ ਸਾਬਤ ਹੋਈ। ਦੱਸ ਦਈਏ ਕਿ ਨੌਜਵਾਨ ਸਿਪਾਹੀ ਜਸਵਿੰਦਰ ਸਿੰਘ ਦੀ ਜ਼ੀਰਾ ਦੀ ਖੋਸਾ ਦਲ ਸਿੰਘ ਨਜ਼ਦੀਕ ਘੋੜਾ ਟਰਾਲਾ ਨਾਲ ਭਿਆਨਕ ਟੱਕਰ ਹੋ ਗਈ, ਜਿਸ ’ਚ ਸਿਪਾਹੀ ਜਸਵਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਦਾ ਪਿਤਾ ਵੀ ਪੁਲਸ ’ਚ ਮੁਲਾਜ਼ਮ ਸੀ। ਉਸ ਦੀ ਕੁਝ ਸਾਲ ਪਹਿਲਾਂ ਮੌਤ ਹੋਣ ਉਪਰੰਤ ਉਨ੍ਹਾਂ ਦੀ ਜਗ੍ਹਾ ਪੁੱਤਰ ਨੂੰ ਨੌਕਰੀ ਮਿਲੀ ਸੀ।

ਇਹ ਵੀ ਪੜ੍ਹੋ : ਢੋਲ ਪ੍ਰਦਰਸ਼ਨ, ਭੀਖ ਮੰਗਣ ਤੋਂ ਬਾਅਦ ਵੋਕੇਸ਼ਨਲ ਅਧਿਆਪਕਾਂ ਨੇ ਸੀ. ਐੱਮ. ਨੂੰ ਖੂਨ ਨਾਲ ਲਿਖਿਆ ਮੰਗ-ਪੱਤਰ    

PunjabKesari

ਪਿੰਡ ਦੇ ਵਸਨੀਕ ਗੁਰਮੁਖ ਸਿੰਘ ਸੰਧੂ ਮੱਲੂਬਾਣੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਨੂੰ ਲੈ ਕੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਕਿਉਂਕਿ ਥੋੜ੍ਹੇ ਵਕਫ਼ੇ ਦੌਰਾਨ ਪਰਿਵਾਰ ਨੂੰ ਦੂਹਰਾ ’ਤੇ ਡੂੰਘਾ ਸਦਮਾ ਲੱਗਿਆ ਹੈ। ਉਨ੍ਹਾਂ ਦੱਸਿਆ ਕਿ ਰਾਤ 8 ਵਜੇ ਉਨ੍ਹਾਂ ਨੇ ਤੁਰਨ ਲੱਗਿਆਂ  ਆਪਣੇ ਵ੍ਹੱਟਸਐਪ ’ਤੇ ਸਟੇਟਸ ਪਾਇਆ ਸੀ ਪਰ ਰਸਤੇ ਵਿਚ ਉਹ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਉਸਦੀ ਪੁਲਸ ਲਾਈਨ ਫਿਰੋਜ਼ਪੁਰ ਵਿਖੇ ਡਿਊਟੀ ਸੀ। 

ਇਹ ਵੀ ਪੜ੍ਹੋ : ਅਕਾਲੀ-ਬਸਪਾ ਗਠਜੋੜ ਨੇ ਕੈਬਨਿਟ ਮੰਤਰੀ ਧਰਮਸੋਤ ਦੀਆਂ ਮੁਸ਼ਕਲਾਂ ’ਚ ਕੀਤਾ ਵਾਧਾ     

PunjabKesari

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor Anuradha