ਕੁਰਾਲੀ ਦੇ ਨੌਜਵਾਨ ਦੀ ਇਰਾਨ ''ਚ ਭੇਦਭਰੀ ਹਾਲਤ ''ਚ ਮੌਤ
Thursday, Oct 22, 2020 - 12:52 PM (IST)
ਕੁਰਾਲੀ (ਬਠਲਾ) : ਕੁਰਾਲੀ ਦੇ ਨੌਜਵਾਨ ਦੀ ਇਰਾਨ ਵਿਖੇ ਭੇਦਭਰੀ ਹਾਲਤ 'ਚ ਮੌਤ ਹੋਣ ਦੀ ਮੰਦਭਾਗੀ ਖ਼ਬਰ ਮਿਲੀ ਹੈ। ਇਸ ਸਬੰਧੀ ਗੁਰਜੀਤ ਸਿੰਘ ਵਾਸੀ ਸਿੰਘ ਪੁਰ ਰੋਡ ਵਾਰਡ ਨੰਬਰ 12 ਕੁਰਾਲੀ ਨੇ ਦੱਸਿਆ ਕਿ ਉਸ ਦਾ ਇਕਲੌਤਾ ਪੁੱਤਰ ਜਸਕਰਨ ਸਿੰਘ (21) ਪੜ੍ਹਾਈ ਪੂਰੀ ਕਰਨ ਮਗਰੋਂ ਰੋਜ਼ੀ-ਰੋਟੀ ਕਮਾਉਣ ਲਈ ਇਕ ਸਾਲ ਪਹਿਲਾਂ ਦੁਬਈ ਗਿਆ ਸੀ, ਜੋ ਕਿ ਦੁਬਈ ਤੋਂ ਕਿਸੇ ਕੰਪਨੀ ਦਾ ਸੀਮੈਂਟ ਲੋਡ ਕਰ ਕੇ ਸਮੁੰਦਰੀ ਜਹਾਜ਼ ਰਾਹੀਂ ਇਰਾਨ ਵਿਖੇ ਪਹੁੰਚਾਉਣ ਦਾ ਕੰਮ ਕਰਦਾ ਸੀ। ਇਰਾਨ ਦੇ ਰਹਿਣ ਵਾਲੇ ਕਿਸੇ ਵਿਅਕਤੀ ਦਾ ਉਨ੍ਹਾਂ ਨੂੰ ਫ਼ੋਨ ਆਇਆ ਕਿ ਉਨ੍ਹਾਂ ਦੇ ਪੁੱਤਰ ਦੀ 12 ਅਕਤੂਬਰ ਨੂੰ ਸੱਟ ਲੱਗਣ ਕਾਰਣ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਦੀ ਕਿਸਾਨ ਸੰਗਠਨ ਨੂੰ ਅਪੀਲ, ਯਾਤਰੀ ਗੱਡੀਆਂ ਨੂੰ ਵੀ ਗੁਜ਼ਰਨ ਦਿੱਤਾ ਜਾਵੇ
ਗੁਰਜੀਤ ਸਿੰਘ ਨੇ ਕੰਪਨੀ ਪ੍ਰਬੰਧਕਾਂ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਕੰਪਨੀ ਨੇ ਪਿਛਲੇ ਇਕ ਸਾਲ ਤੋਂ ਤਨਖ਼ਾਹ ਨਹੀਂ ਦਿੱਤੀ ਸੀ, ਜਿਸ ਕਰ ਕੇ ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਕੰਪਨੀ ਪ੍ਰਬੰਧਕਾਂ ਵਲੋਂ ਹੀ ਕਤਲ ਕੀਤਾ ਗਿਆ ਹੈ। ਗੁਰਜੀਤ ਸਿੰਘ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਗੁਹਾਰ ਲਾਈ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਉਸ ਦੀ ਲਾਸ਼ ਨੂੰ ਜਲਦ ਤੋਂ ਜਲਦ ਪੰਜਾਬ ਉਨ੍ਹਾਂ ਦੇ ਘਰ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਹ ਆਪਣੇ ਪੁੱਤਰ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕਣ। |
ਇਹ ਵੀ ਪੜ੍ਹੋ : ਛੱਤ ''ਤੇ ਖੇਡ ਰਿਹਾ ਬੱਚਾ ਆਇਆ ਹਾਈ ਵੋਲਟੇਜ ਤਾਰਾਂ ਦੀ ਲਪੇਟ ''ਚ, ਕੱਟਣਾ ਪਿਆ ਹੱਥ