ਘਰੋ ਮੂੰਗਫਲੀ ਲੈਣ ਗਏ 30 ਸਾਲਾ ਨੌਜਵਾਨ ਦੀ ਆਵਾਰਾ ਪਸ਼ੂ ਨਾਲ ਟਕਰਾਉਣ ਕਾਰਨ ਮੌਤ

Tuesday, Jan 12, 2021 - 02:41 PM (IST)

ਘਰੋ ਮੂੰਗਫਲੀ ਲੈਣ ਗਏ 30 ਸਾਲਾ ਨੌਜਵਾਨ ਦੀ ਆਵਾਰਾ ਪਸ਼ੂ ਨਾਲ ਟਕਰਾਉਣ ਕਾਰਨ ਮੌਤ

ਗੁਰੂਹਰਸਹਾਏ (ਆਵਲਾ) : ਸ਼ਹਿਰ ਦੇ ਨਾਲ ਲੱਗਦੇ ਪਿੰਡ ਨਿੱਝਰ ਤੋਂ ਆਪਣੇ ਘਰੋ ਮੂੰਗਫਲੀ ਲੈਣ ਨਿਕਲੇ 30 ਸਾਲਾ ਮੋਟਰਸਾਈਕਲ ਸਵਾਰ ਨੌਜਵਾਨ ਦੀ ਆਵਾਰਾ ਪਸ਼ੂ ਨਾਲ ਟਕਰਾਉਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਪੁੱਤਰ ਦਿਲਬਾਗ ਸਿੰਘ ਉਮਰ 30ਸਾਲਾ ਜੋ ਕਿ ਆਪਣੇ ਪਿੰਡ ਨਿੱਝਰ ਤੋਂ ਫ਼ਰੀਦਕੋਟ ਰੋਡ ’ਤੇ ਸਥਿਤ ਬਸਤੀ ਕੇਸਰ ਸਿੰਘ ਵਾਲੀ ਤੋਂ ਰਾਤ 8 ਵਜੇ ਦੇ ਕਰੀਬ ਮੂੰਗਫਲੀ ਲੈਣ ਲਈ ਆਇਆ ਸੀ। ਮੂੰਗਫਲੀ ਲੈ ਕੇ ਜਦੋਂ ਉਹ ਆਪਣੇ ਘਰ ਪਿੰਡ ਨਿੱਝਰ ਲਈ ਵਾਪਸ ਜਾਣਾ ਲੱਗਾ ਤਾਂ ਉਸ ਦੀ ਟੱਕਰ ਸਡ਼ਕ ’ਤੇ ਘੁੰਮ ਰਹੇ ਆਵਾਰਾ ਪਸ਼ੂ ਨਾਲ ਹੋ ਗਈ ਅਤੇ ਉਹ ਸੜਕ ’ਤੇ ਹੀ ਡਿੱਗ ਪਿਆ। ਜਿਸ ਦੌਰਾਨ ਉਸਦੀ ਮੌਤ ਹੋ ਗਈ। ਬੀਤੀ ਰਾਤ ਨੂੰ ਧੁੰਦ ਇੰਨੀ ਜ਼ਿਆਦਾ ਸੀ ਕਿ ਬੰਦੇ ਨੂੰ ਬੰਦਾ ਵੀ ਨਜ਼ਰ ਨਹੀਂ ਆ ਰਿਹਾ ਸੀ ਜਦ ਉਕਤ ਮੋਟਰਸਾਈਕਲ  ਨੌਜਵਾਨ  ਦੀ ਟੱਕਰ ਅਾਵਾਰਾ ਪਸ਼ੂ ਨਾਲ ਹੋਈ ਤਾਂ ਉਕਤ ਨੌਜਵਾਨ ਸੜਕ ’ਤੇ ਡਿੱਗ ਪਿਆ ਤਾਂ ਧੁੰਦ ਕਰਕੇ ਕਿਸੇ ਵੀ ਰਾਹਗੀਰ ਨੇ ਇਸ ਨੂੰ ਉਠਾਇਆ ਨਹੀਂ ਪਰ ਪਿੰਡ ਦੇ ਹੀ ਕਾਰ ਸਵਾਰ ਵਿਅਕਤੀ ਨੇ ਇਸ ਨੌਜਵਾਨ ਨੂੰ ਸੜਕ ’ਤੇ ਡਿੱਗਿਆ ਦੇਖਿਆ ਤਾਂ ਉਸ ਦੇ ਮੋਬਾਈਲ ਦੀ ਰਿੰਗ ਸੁਣੀ।

ਇਹ ਵੀ ਪੜ੍ਹੋ : ਸ਼ਹਿਰ ’ਚ 7 ਮਿ੍ਰਤਕ ਪੰਛੀ ਮਿਲਣ ਨਾਲ ਵਧੀ ਪ੍ਰਸ਼ਾਸਨ ਦੀ ਚਿੰਤਾ

ਉਸ ਵਿਅਕਤੀ ਨੇ ਨੌਜਵਾਨ ਦੇ ਘਰ ਤੋਂ ਆਏ ਮੋਬਾਈਲ ਫੋਨ ’ਤੇ ਦੱਸਿਆ ਕਿ ਉਨ੍ਹਾਂ ਦੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਸੜਕ ’ਤੇ ਡਿੱਗਿਆ ਪਿਆ ਹੈ। ਫਿਰ ਪਰਿਵਾਰਕ ਮੈਂਬਰਾਂ ਨੇ ਆ ਕੇ ਉਸ ਨੌਜਵਾਨ ਨੂੰ ਚੱਕਿਆ ਪਰ ਉਦੋ ਤੱਕ ਬਹੁਤ ਦੇਰ ਹੋ ਚੁੱਕੀ ਸੀ। ਨੌਜਵਾਨ ਨੂੰ ਸ਼ਹਿਰ ਦੇ ਕਿਸੇ ਹਸਪਤਾਲ ਵਿੱਖੇ ਲਿਆਂਦਾ ਗਿਆ ਪਰ ਡਾਕਟਰਾ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਦੱਸਣਯੋਗ ਹੈ ਕਿ ਨੌਜਵਾਨ ਵਿਆਹੁਤਾ ਸੀ ਅਤੇ ਆਪਣੇ ਪਿੱਛੇ ਇੱਕ ਛੋਟਾ ਬੱਚਾ ਛੱਡ ਗਿਆ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। 

ਇਹ ਵੀ ਪੜ੍ਹੋ : ਛੇ ਮਹੀਨੇ ਪਹਿਲਾਂ ਹੋਇਆ ਵਿਆਹ, ਜਨਮ ਦਿਨ ਮਨਾਉਣ ਗਏ ਮੁੰਡੇ ਨੇ ਹੋਟਲ ’ਚ ਲਿਆ ਫਾਹਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


author

Anuradha

Content Editor

Related News