ਭਰਜਾਈ ਦੇ ਕਤਲ ਕੇਸ 'ਚ ਜੇਲ੍ਹ ਗਏ ਵਿਅਕਤੀ ਦੀ ਮੌਤ
Tuesday, Jul 18, 2017 - 09:20 PM (IST)

ਚੌਕ ਮਹਿਤਾ (ਕੈਪਟਨ)— ਥਾਣਾ ਮਹਿਤਾ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪਿੰਡ ਚੂੰਘ ਵਿਖੇ ਜੇਠ ਗੁਰਦੇਵ ਸਿੰਘ ਪੁੱਤਰ ਬਲਵੰਤ ਸਿੰਘ ਆਪਣੀ ਛੋਟੀ ਭਰਜਾਈ ਮਨਜੀਤ ਕੌਰ ਦੇ ਕਤਲ ਕੇਸ 'ਚ ਅੰਮ੍ਰਿਤਸਰ ਜੇਲ੍ਹ 'ਚ ਬੰਦ ਸੀ, ਜਿਸ ਦੀ ਅਚਾਨਕ ਸਿਹਤ ਖਰਾਬ ਹੋ ਗਈ। ਜਿਸ ਦੇ ਬਾਅਦ ਜੇਲ੍ਹ ਅਧਿਕਾਰੀਆਂ ਵੱਲੋਂ ਉਸ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਦੀ ਸਿਹਤ ਜ਼ਿਆਦਾ ਵਿਗੜ੍ਹ ਗਈ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।