ਸੜਕ ਹਾਦਸੇ ''ਚ ਮੌਤ, ਪਰਚਾ ਦਰਜ

11/22/2017 1:24:18 AM

ਫ਼ਰੀਦਕੋਟ,  (ਰਾਜਨ) -  ਸੜਕ ਹਾਦਸੇ ਵਿਚ ਹੋਈ ਬੱਚੇ ਦੀ ਮੌਤ ਦੇ ਮਾਮਲੇ 'ਚ ਪੁਲਸ ਨੇ ਅਣਪਛਾਤੇ ਡਰਾਈਵਰ ਖਿਲਾਫ਼ ਪਰਚਾ ਦਰਜ ਕੀਤਾ ਹੈ। ਰਾਮ ਨਾਥ ਵਾਸੀ ਜਿੰਦਲ ਕਾਲੋਨੀ ਜੈਤੋ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸ ਦਾ ਲੜਕਾ ਸੰਦੀਪ (8 ਸਾਲ) ਗਲੀ 'ਚ ਖੇਡ ਰਿਹਾ ਸੀ। ਇਸ ਦੌਰਾਨ ਇਕ ਟਰੈਕਟਰ, ਜਿਸ ਦੇ ਮਗਰ ਟਰਾਲੀ ਪਾਈ ਹੋਈ ਸੀ, ਜੋ ਮਿੱਟੀ ਨਾਲ ਭਰੀ ਹੋਈ ਸੀ, ਦੇ ਚਾਲਕ ਨੇ ਉਸ ਦੇ ਲੜਕੇ ਦੀ ਲੱਤ ਉਤੋਂ ਦੀ ਟਰੈਕਟਰ ਲੰਘ ਦਿੱਤਾ। ਬਿਆਨਕਰਤਾ ਅਨੁਸਾਰ ਜਦ ਇਲਾਜ ਲਈ ਉਸ ਦੇ ਲੜਕੇ ਨੂੰ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ ਤਾਂ ਇਲਾਜ ਅਧੀਨ ਉਸ ਦੀ ਮੌਤ ਹੋ ਗਈ।


Related News