ਅਚਾਨਕ ਰੋਕੇ ਟਰੱਕ ''ਚ ਵੱਜੀ ਬਲੈਰੋ ; ਚਾਚੇ-ਭਤੀਜੇ ਦੀ ਮੌਤ

Sunday, Oct 29, 2017 - 09:04 AM (IST)

ਅਚਾਨਕ ਰੋਕੇ ਟਰੱਕ ''ਚ ਵੱਜੀ ਬਲੈਰੋ ; ਚਾਚੇ-ਭਤੀਜੇ ਦੀ ਮੌਤ

ਧੂਰੀ (ਸੰਜੀਵ ਜੈਨ)- ਧੂਰੀ-ਮਾਲੇਰਕੋਟਲਾ ਰੋਡ 'ਤੇ ਵਾਪਰੇ ਇਕ ਸੜਕ ਹਾਦਸੇ 'ਚ ਚਾਚੇ-ਭਤੀਜੇ ਦੀ ਮੌਤ ਹੋ ਗਈ। ਮਾਮਲੇ ਦੀ ਤਫਤੀਸ਼ ਕਰ ਰਹੇ ਸਹਾਇਕ ਥਾਣੇਦਾਰ ਤਰਸੇਮ ਸਿੰਘ ਤੋਂ ਹਾਸਲ ਜਾਣਕਾਰੀ ਮੁਤਾਬਕ ਬਲਦੇਵ ਸਿੰਘ ਵਾਸੀ ਫਰੀਦਕੋਟ ਲੰਘੇ ਦਿਨ ਆਪਣੇ ਭਤੀਜੇ ਚਰਨਜੀਤ ਸਿੰਘ ਨਾਲ ਬਲੈਰੋ ਗੱਡੀ 'ਚ ਧੂਰੀ ਤੋਂ ਮਾਲੇਰਕੋਟਲਾ ਵੱਲ ਨੂੰ ਜਾ ਰਿਹਾ ਸੀ। ਜਦੋਂ ਉਹ ਧੂਰੀ-ਮਾਲੇਰਕੋਟਲਾ ਰੋਡ 'ਤੇ ਪਿੰਡ ਭਸੌੜ ਵਿਖੇ ਸਥਿਤ ਇਕ ਵੱਡੀ ਉਦਯੋਗਿਕ ਇਕਾਈ ਕੋਲ ਪੁੱਜੇ ਤਾਂ ਉਨ੍ਹਾਂ ਦੇ ਅੱਗੇ ਜਾ ਰਹੇ ਟਰੱਕ ਦੇ ਚਾਲਕ ਨੇ ਬਿਨਾਂ ਕੋਈ ਇਸ਼ਾਰਾ ਕੀਤੇ ਅਚਾਨਕ ਟਰੱਕ ਨੂੰ ਬ੍ਰੇਕ ਲਾ ਕੇ ਰੋਕ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਬਲੈਰੋ ਗੱਡੀ ਪਿੱਛੋਂ ਟਰੱਕ ਵਿਚ ਜਾ ਵੱਜੀ, ਜਿਸ ਕਾਰਨ ਬਲਦੇਵ ਸਿੰਘ ਅਤੇ ਚਰਨਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਵੱਲੋਂ ਟਰੱਕ ਦੇ ਚਾਲਕ ਜਸਪਾਲ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਬੁਢਲਾਡਾ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।


Related News