ਟਰੈਕਟਰ ਦੀ ਟੱਕਰ ਨਾਲ ਰੇਹੜੀ ਚਾਲਕ ਦੀ ਮੌਤ
Wednesday, Oct 30, 2024 - 02:23 PM (IST)
 
            
            ਚੰਡੀਗੜ੍ਹ (ਸੁਸ਼ੀਲ) : ਧਨਾਸ ਦੀ ਮਾਰਬਲ ਮਾਰਕਿਟ ਨੇੜੇ ਤੇਜ਼ ਰਫ਼ਤਾਰ ਟਰੈਕਟਰ ਨੇ ਰੇਹੜੀ ਵਾਲੇ ਨੂੰ ਟੱਕਰ ਮਾਰ ਦਿੱਤੀ। ਪੁਲਸ ਨੇ ਜ਼ਖ਼ਮੀ ਨੂੰ ਸੈਕਟਰ-16 ਦੇ ਜਨਰਲ ਹਸਪਤਾਲ ’ਚ ਦਾਖ਼ਲ ਕਰਵਾਇਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਜਕੁਮਾਰ ਸਾਹਨੀ ਵਾਸੀ ਸਾਰੰਗਪੁਰ ਵਜੋਂ ਹੋਈ ਹੈ। ਸਾਰੰਗਪੁਰ ਥਾਣਾ ਪੁਲਸ ਨੇ ਚਸ਼ਮਦੀਦ ਸਤ੍ਰੋਹਣ ਸਾਹਨੀ ਦੀ ਸ਼ਿਕਾਇਤ ’ਤੇ ਟਰੈਕਟਰ ਚਾਲਕ ਮੋਹਾਲੀ ਵਾਸੀ ਸਰਲ ਯਾਦਵ ਖ਼ਿਲਾਫ਼ ਲਾਪਰਵਾਹੀ ਨਾਲ ਡਰਾਈਵਿੰਗ ਤੇ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਸਤ੍ਰੋਹਣ ਸਾਹਨੀ ਨੇ ਦੱਸਿਆ ਕਿ ਉਸ ਦਾ ਸਾਲਾ ਰਾਜਕੁਮਾਰ ਸਾਹਨੀ ਰੇਹੜੀ ਚਲਾਉਂਦਾ ਹੈ। ਸ਼ੁੱਕਰਵਾਰ ਨੂੰ ਰੇਹੜੀ ’ਤੇ ਸਾਮਾਨ ਲੈ ਕੇ ਸੈਕਟਰ-25 ਜਾ ਰਿਹਾ ਸੀ। ਮਾਰਬਲ ਮਾਰਕੀਟ ਨੇੜੇ ਟਰੈਕਟਰ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਪੁਲਸ ਨੇ ਟਰੈਕਟਰ ਨੂੰ ਕਬਜ਼ੇ ’ਚ ਲੈ ਕੇ ਸਰਲ ਯਾਦਵ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            