ਜ਼ਹਿਰੀਲੀ ਚੀਜ਼ ਖਾਣ ਨਾਲ ਕਿਸਾਨ ਦੀ ਮੌਤ
Wednesday, Jul 25, 2018 - 12:57 AM (IST)

ਜ਼ੀਰਾ(ਅਕਾਲੀਆਂਵਾਲਾ)–ਪਿੰਡ ਬੂਹ ਗੁੱਜਰਾਂ ਵਾਸੀ ਕਿਸਾਨ ਗੁਰਬਚਨ ਸਿੰਘ ਦੀ ਜ਼ਹਿਰੀਲੀ ਚੀਜ਼ ਖਾਣ ਕਰ ਕੇ ਮੌਤ ਹੋ ਗਈ ਹੈ। ਮ੍ਰਿਤਕ ਦੇ ਚਾਚਾ ਜੋਗਾ ਸਿੰਘ ਜੋ ਕਿ ਪੰਜਾਬ ਕਾਂਗਰਸ ਕਿਸਾਨ ਸੈੱਲ ਦੇ ਸੂਬਾ ਸਕੱਤਰ ਹਨ, ਨੇ ਦੱਸਿਆ ਕਿ ਮ੍ਰਿਤਕ ਸਿਰ 6 ਲੱਖ ਰੁਪਏ ਤੱਕ ਬੈਂਕ ਕਰਜ਼ਾ ਅਤੇ 3 ਲੱਖ ਰੁਪਏ ਆੜ੍ਹਤੀ ਦਾ ਕਰਜ਼ਾ ਸੀ ਅਤੇ ਸਿਰਫ 2 ਏਕੜ ਦਾ ਮਾਲਕ ਹੋਣ ਕਰ ਕੇ ਉਹ ਅਕਸਰ ਹੀ ਪ੍ਰੇਸ਼ਾਨ ਰਹਿੰਦਾ ਸੀ। ਉਸ ਨੂੰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਕਿ ਫਸਲੀ ਕਰਜ਼ਾ ਮੁਅਾਫੀ ਦਾ ਲਾਭ ਵੀ ਨਹੀਂ ਸੀ ਮਿਲਿਆ, ਜਿਸ ਕਾਰਨ ਉਸ ਨੇ ਪ੍ਰੇਸ਼ਾਨੀ ’ਚ ਜ਼ਹਿਰੀਲੀ ਚੀਜ਼ ਖਾ ਲਈ ਅਤੇ ਉਸ ਦੀ ਸਿਹਤ ਖਰਾਬ ਹੋਣ ਕਰ ਕੇ ਉਸ ਨੂੰ ਇਲਾਜ ਲਈ ਜਲੰਧਰ ਦੇ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।