''ਕੋਰੋਨਾ'' ਨਾਲ ਮਰੇ ਆਰ. ਪੀ. ਐੱਫ. ਦੇ ਜਵਾਨ ਦਾ ਸਸਕਾਰ ਕਰਨ ''ਤੇ ਵਿਵਾਦ

Friday, May 29, 2020 - 05:34 PM (IST)

''ਕੋਰੋਨਾ'' ਨਾਲ ਮਰੇ ਆਰ. ਪੀ. ਐੱਫ. ਦੇ ਜਵਾਨ ਦਾ ਸਸਕਾਰ ਕਰਨ ''ਤੇ ਵਿਵਾਦ

ਲੁਧਿਆਣਾ (ਪੰਕਜ) : ਕੋਰੋਨਾ ਤੋਂ ਪ੍ਰਭਾਵਿਤ ਆਰ. ਪੀ. ਐੱਫ. ਦੇ ਜਵਾਨ ਦੀ ਵੀਰਵਾਰ ਨੂੰ ਹੋਈ ਮੌਤ ਤੋਂ ਬਾਅਦ ਹੁਣ ਪਰਿਵਾਰ ਸਸਕਾਰ ਲਈ ਢੋਲੇਵਾਲ ਰੋਡ ਸਥਿਤ ਸ਼ਮਸ਼ਾਨਘਾਟ ਪਹੁੰਚਿਆ ਤਾਂ ਉਥੇ ਤਾਇਨਾਤ ਕਰਮਚਾਰੀਆਂ ਨੇ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸ ਦੀ ਜਾਣਕਾਰੀ ਮਿਲਣ 'ਤੇ ਤਹਿਸੀਲਦਾਰ ਗੁਰਮੀਤ ਸਿੰਘ ਮਾਨ ਵਲੰਟੀਅਰਾਂ ਨੂੰ ਨਾਲ ਲੈ ਕੇ ਉਥੇ ਪੁਹੰਚੇ ਅਤੇ ਉਨ੍ਹਾਂ ਨੂੰ ਸਮਝਾਉਣ 'ਤੇ ਦੇਰ ਸ਼ਾਮ ਸਸਕਾਰ ਕੀਤਾ ਗਿਆ। ਤਹਿਸੀਲਦਾਰ ਮਾਨ ਨੇ ਦੱਸਿਆ ਕਿ ਆਰ. ਪੀ. ਐੱਫ. 'ਚ ਤਾਇਨਾਤ ਪਵਨ ਕੁਮਾਰ (49) ਲੁਧਿਆਣਾ 'ਚ ਤਾਇਨਾਤ ਸੀ, ਜਿਸਦੀ ਬੀਤੇ ਦਿਨੀਂ ਕੋਰੋਨਾ ਕਾਰਨ ਮੌਤ ਹੋ ਗਈ ਸੀ। ਜਾਣਕਾਰੀ ਮਿਲਣ 'ਤੇ ਤਹਿਸੀਲਦਾਰ ਗੁਰਮੀਤ ਸਿੰਘ ਮਾਨ ਵਲੰਟੀਅਰਾਂ ਨਾਲ ਉਥੇ ਪਹੁੰਚੇ ਅਤੇ ਉਨ੍ਹਾਂ ਨੇ ਸ਼ਮਸ਼ਾਨਘਾਟ ਦੇ ਸਟਾਫ ਅਤੇ ਚਾਰਜੀ ਨੂੰ ਸਮਝਾ ਕੇ ਮ੍ਰਿਤਕ ਦਾ ਅੰਤਿਮ ਸੰਸਕਾਰ ਰੀਤੀ-ਰਿਵਾਜ਼ਾ ਮੁਤਾਬਿਕ ਕਰਵਾਇਆ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਪ੍ਰਕੋਪ ਨਾਲ ਆਰ. ਪੀ. ਐੱਫ. ਜਵਾਨ ਦੀ ਮੌਤ ਹੋ ਗਈ ਸੀ। 49 ਸਾਲਾ ਉਕਤ ਜਵਾਨ ਜਲੰਧਰ ਦੇ ਕਰੋਲ ਬਾਗ ਦਾ ਰਹਿਣ ਵਾਲਾ ਸੀ ਅਤੇ 20 ਮਈ ਨੂੰ ਐੱਸ. ਪੀ. ਐੱਚ. ਵਰਧਮਾਨ ਵਿਚ ਦਾਖਲ ਹੋਇਆ ਸੀ। 22 ਮਈ ਨੂੰ ਉਸ ਦੀ ਹਾਲਤ ਵਿਗੜਨ 'ਤੇ ਉਸ ਨੂੰ ਸੀ. ਐੱਮ. ਸੀ. ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਤਦ ਉਹ ਵੈਂਟੀਲੇਟਰ 'ਤੇ ਸੀ।

ਇਹ ਵੀ ਪੜ੍ਹੋ ► ਜਲੰਧਰ 'ਚ ਕੋਰੋਨਾ ਕਾਰਨ 8ਵੀਂ ਮੌਤ, RPF ਜਵਾਨ ਨੇ ਲੁਧਿਆਣਾ ਦੇ CMC 'ਚ ਤੋੜਿਆ ਦਮ

ਕਦੋਂ ਸ਼ੁਰੂ ਹੋਇਆ ਆਰ. ਪੀ. ਐੱਫ. 'ਤੇ 'ਕੋਰੋਨਾ ਅਟੈਕ'
ਦਿੱਲੀ 'ਚ ਲੇਬਰ ਟਰੇਨ ਦੇ ਆਰ. ਪੀ. ਐੱਫ. ਦੇ ਜਵਾਨ ਜੋ 6 ਮਈ ਨੂੰ ਲੁਧਿਆਣਾ ਪੁੱਜੇ ਸਨ। 7 ਤਰੀਕ ਨੂੰ ਉਨ੍ਹਾਂ ਦੇ ਕੋਰੋਨਾ ਵਾਇਰਸ ਦੀ ਜਾਂਚ ਲਈ ਸੈਂਪਲ ਲੈ ਗਏ। 9 ਤਰੀਕ ਨੂੰ ਜਦ ਰਿਪੋਰਟ ਆਈ ਤਾਂ ਪਹਿਲਾ ਕੋਰੋਨਾ ਵਾਇਰਸ ਦਾ ਪਾਜ਼ੇਟਿਵ ਮਾਮਲਾ ਸਾਹਮਣੇ ਆ ਗਿਆ। ਉਸ ਤੋਂ ਬਾਅਦ ਵਾਇਰਸ ਤੇਜ਼ੀ ਨਾਲ ਫੈਲਿਆ ਅਤੇ ਲਗਭਗ 57 ਆਰ. ਪੀ. ਐੱਫ. ਜਵਾਨ ਪਾਜ਼ੇਟਿਵ ਹੋ ਚੁੱਕੇ ਹਨ। ਸੂਤਰ ਤਾਂ ਇਹ ਵੀ ਦੱਸਦੇ ਹਨ ਕਿ ਰੇਲਵੇ ਵਿਭਾਗ ਨੇ ਇਸ ਨੂੰ ਲਾਪ੍ਰਵਾਹੀ ਨਾਲ ਲਿਆ, ਜਿਸ ਨਾਲ ਜਵਾਨਾਂ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲਿਆ ਜੇਕਰ ਸ਼ੁਰੂ ਤੋਂ ਹੀ ਬਚਾਅ ਕਾਰਜ ਕੀਤੇ ਜਾਂਦੇ ਤਾਂ ਇੰਨੇ ਮਾਮਲੇ ਸਾਹਮਣੇ ਨਾ ਆਉਂਦੇ। ਇਸ ਤੋਂ ਇਲਾਵਾ ਦਯਾਨੰਦ ਹਸਪਤਾਲ ਵਿਚ  72 ਸਾਲਾ ਜਨਾਨੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਉਪਰੋਕਤ ਜਨਾਨੀ ਹਾਥੀ ਗੇਟ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਅਤੇ ਸਵੇਰੇ ਹੀ ਕਿਸੇ ਹੋਰ ਸਮੱਸਿਆ ਨੂੰ ਲੈ ਕੇ ਦਯਾਨੰਦ ਹਸਪਤਾਲ ਵਿਚ ਭਰਤੀ ਹੋਈ ਸੀ।

ਇਹ ਵੀ ਪੜ੍ਹੋ ► ਪੰਜਾਬ ''ਚ ''ਕੋਰੋਨਾ'' ਦਾ ਕਹਿਰ, ਅੰਮ੍ਰਿਤਸਰ ''ਚ ਹੋਈ ਇਕ ਹੋਰ ਮੌਤ

ਇਸ ਤੋਂ ਇਲਾਵਾ ਜੀ. ਐੱਮ. ਸੀ. ਪਟਿਆਲਾ ਤੋਂ ਪੰਜ ਰਿਪੋਰਟਾਂ ਦੇ ਨਤੀਜੇ ਆਏ ਹਨ। ਇਨ੍ਹਾਂ ਵਿਚੋਂ ਇਕ 58 ਸਾਲਾ ਜਨਾਨੀ, ਜੋ ਪਿੰਡ ਮੱਲਾ ਤਹਿਸੀਲ ਜਗਰਾਓਂ ਦੀ ਰਹਿਣ ਵਾਲੀ ਹੈ, ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਜਦਕਿ ਬਾਕੀ 4 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਤਿੰਨ ਮਾਮਲਿਆਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਦਯਾਨੰਦ ਹਸਪਤਾਲ 'ਚ ਭਰਤੀ ਜਨਾਨੀ ਸ਼ੂਗਰ ਸਮੇਤ ਕਈ ਰੋਗਾਂ ਤੋਂ ਪ੍ਰੇਸ਼ਾਨ ਹੋ ਕੇ ਹਸਪਤਾਲ ਵਿਚ ਭਰਤੀ ਹੋਈ ਸੀ। ਸ਼ਾਮ ਨੂੰ ਆਈ ਰਿਪੋਰਟ ਵਿਚ ਉਸ ਨੂੰ ਪਾਜ਼ੇਟਿਵ ਪਾਇਆ ਗਿਆ ਜਦੋਂਕਿ ਦੂਜੀ 58 ਸਾਲਾ ਔਰਤ ਮਹਾਰਾਸ਼ਟਰ ਦੇ ਚੰਦਰਪੁਰ ਸ਼ਹਿਰ ਤੋਂ 24 ਮਈ ਨੂੰ ਵਾਪਸ ਆਈ ਸੀ।


author

Anuradha

Content Editor

Related News