ਗੋਲੀਆਂ ਚਲਾ ਕੇ ਜਾਨਲੇਵਾ ਹਮਲਾ, ਪਿਉ-ਪੁੱਤ ਫੱਟੜ
Friday, Nov 17, 2017 - 10:19 AM (IST)
ਅੰਮ੍ਰਿਤਸਰ (ਜ. ਬ.) - ਰਾਮ ਦੀਵਾਲੀ ਹਿੰਦੂਆਂ ਦੀ ਇਕ ਗਲੀ 'ਚ ਐਕਟਿਵਾ ਸਾਈਡ 'ਤੇ ਕਰਨ ਤੋਂ ਹੋਈ ਤਕਰਾਰ ਕਾਰਨ ਫਾਇਰਿੰਗ ਵਿਚ ਪਿਉ-ਪੁੱਤ ਜ਼ਖਮੀ ਹੋ ਗਏ। ਪਿੰਡ ਵਾਸੀ ਮੁਖਤਾਰ ਸਿੰਘ ਦੀ ਸ਼ਿਕਾਇਤ 'ਤੇ ਐਕਟਿਵਾ ਸਾਈਡ 'ਤੇ ਕਰਨ ਤੋਂ ਹੋਈ ਤਕਰਾਰ ਦੌਰਾਨ ਮੁਲਜ਼ਮ ਦਲੇਰ ਸਿੰਘ ਵੱਲੋਂ ਚਲਾਈਆਂ ਗੋਲੀਆਂ ਲੱਗਣ ਨਾਲ ਉਹ ਤੇ ਉਸ ਦਾ ਲੜਕਾ ਜਸਪਿੰਦਰ ਸਿੰਘ ਜ਼ਖਮੀ ਹੋ ਜਾਣ ਸਬੰਧੀ ਥਾਣਾ ਕੱਥੂਨੰਗਲ ਦੀ ਪੁਲਸ ਨੇ ਜਗਰੂਪ ਸਿੰਘ, ਦਲੇਰ ਸਿੰਘ ਪੁੱਤਰ ਅਮਰਜੀਤ ਸਿੰਘ, ਗੁਰਪ੍ਰੀਤ ਕੌਰ ਪਤਨੀ ਅਮਰਜੀਤ ਸਿੰਘ ਵਾਸੀ ਰਾਮ ਦੀਵਾਲੀ ਹਿੰਦੂਆਂ ਖਿਲਾਫ ਇਰਾਦਾ-ਏ-ਕਤਲ ਦੋਸ਼ ਤਹਿਤ ਮਾਮਲਾ ਦਰਜ ਕਰ ਲਿਆ ਹੈ।
