ਰੋਪੜ ''ਚ ਨਿਰੰਕਾਰੀ ਭਵਨ ਨੇੜਿਓਂ ਕਾਰ ''ਚੋਂ ਮਿਲੀ ਆਰਮੀ ਰਿਟਾਇਰਡ ਮੁਲਾਜ਼ਮ ਦੀ ਲਾਸ਼

Thursday, Jan 25, 2024 - 02:16 PM (IST)

ਰੋਪੜ ''ਚ ਨਿਰੰਕਾਰੀ ਭਵਨ ਨੇੜਿਓਂ ਕਾਰ ''ਚੋਂ ਮਿਲੀ ਆਰਮੀ ਰਿਟਾਇਰਡ ਮੁਲਾਜ਼ਮ ਦੀ ਲਾਸ਼

ਰੋਪੜ (ਗੁਰਮੀਤ ਸਿੰਘ)- ਰੋਪੜ ਨਿਰੰਕਾਰੀ ਭਵਨ ਦੇ ਕੋਲੋਂ ਅੱਜ ਸ਼ੱਕੀ ਹਾਲਾਤ ਦੇ ਵਿੱਚ ਇਕ ਕਾਰ ਦੇ ਵਿੱਚੋਂ ਲਾਸ਼ ਬਰਾਮਦ ਹੋਈ ਹੈ। ਮਰਨ ਵਾਲੇ ਵਿਅਕਤੀ ਦੀ ਪਛਾਣ ਰੂਪਨਗਰ ਦੇ ਜਗਜੀਤ ਨਗਰ ਦੇ ਨਿਵਾਸੀ ਇਕ ਆਰਮੀ ਦੇ ਰਿਟਾਇਰਡ ਮੁਲਾਜ਼ਮ ਵਜੋਂ ਹੋਈ ਹੈ, ਜੋ ਮੌਜੂਦਾ ਸਮੇਂ ਦੇ ਵਿੱਚ ਕਿਤੇ ਸਕਿਓਰਿਟੀ ਗਾਰਡ ਦਾ ਕੰਮ ਕਰਦਾ ਦੱਸਿਆ ਜਾ ਰਿਹਾ ਹੈ। ਪੁਲਸ ਨੇ ਲਾਸ਼ ਅਤੇ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ਉਤੇ ਡੀ. ਐੱਸ. ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ ਮਰਨ ਵਾਲੇ ਵਿਅਕਤੀ ਜਗਜੀਤ ਨਗਰ ਦਾ ਨਿਵਾਸੀ ਹੈ ਅਤੇ ਕਰੀਬ 37 ਸਾਲਾ ਦੀ ਉਮਰ ਲੱਗ ਰਹੀ ਹੈ। 

ਇਹ ਵੀ ਪੜ੍ਹੋ : ਇਤਰਾਜ਼ਯੋਗ ਵੀਡੀਓ ਮਾਮਲੇ 'ਤੇ ਮੰਤਰੀ ਖ਼ਿਲਾਫ਼ ਜਾਖੜ ਵੱਲੋਂ ਰਾਜਪਾਲ ਤੋਂ ਨਿਰਪੱਖ ਜਾਂਚ ਦੀ ਮੰਗ

ਮ੍ਰਿਤਕ ਦੇ ਜਾਣਕਾਰਾਂ ਨੇ ਦੱਸਿਆ ਕਿ ਮਰਨ ਵਾਲਾ ਵਿਅਕਤੀ ਹਰਪ੍ਰੀਤ ਸਿੰਘ ਪੁੱਤਰ ਸ਼ੇਰ ਸਿੰਘ ਹੈ, ਜੋਕਿ ਆਰਮੀ ਤੋਂ ਰਿਟਾਇਰ ਹੋਣ ਤੋਂ ਬਾਅਦ ਸਕਿਓਰਿਟੀ ਗਾਰਡ ਦਾ ਕੰਮ ਕਰ ਰਿਹਾ ਸੀ ਅਤੇ ਜਗਜੀਤ ਨਗਰ ਦਾ ਨਿਵਾਸੀ ਮਰਨ ਵਾਲਾ ਵਿਅਕਤੀ ਦੇ ਦੋ ਬੱਚੇ ਵੀ ਹਨ। ਰੋਪੜ ਨਿਰੰਕਾਰੀ ਭਵਨ ਦੇ ਕੋਲ ਨੈਸ਼ਨਲ ਹਾਈਵੇਅ 'ਤੇ ਸੜਕ ਦੇ ਕਿਨਾਰੇ ਲੋਕਾਂ ਨੇ ਸਵੇਰੇ PB-12 R 6286 ਕਾਰ ਖੜ੍ਹੀ ਵੇਖੀ ਅਤੇ ਕਾਰ ਵਿਚੋਂ ਧੁੰਦਲਾ-ਧੁੰਦਲਾ ਨਜ਼ਰ ਆ ਰਿਹਾ ਸੀ ਕਿ ਕੋਈ ਵਿਅਕਤੀ ਪਿਆ ਹੈ ਅਤੇ ਲੋਕਾਂ ਦੇ ਇਤਲਾਅ ਕਰਨ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ।

ਇਹ ਵੀ ਪੜ੍ਹੋ : ਇਤਰਾਜ਼ਯੋਗ ਵੀਡੀਓ ਮਾਮਲੇ 'ਤੇ ਮਜੀਠੀਆ ਨੇ ਦੱਸਿਆ ਮੰਤਰੀ ਦਾ ਨਾਂ, ਗਵਰਨਰ ਨੂੰ ਸੌਂਪੀ ਵੀਡੀਓ

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News