ਮੋਹਾਲੀ ਏਅਰਪੋਰਟ ਰੋਡ ਕੰਢਿਓਂ ਮਿਲੀ ਲਾਸ਼ ਦੀ ਹੋਈ ਸ਼ਨਾਖਤ

Wednesday, Jun 19, 2019 - 12:22 PM (IST)

ਮੋਹਾਲੀ (ਕੁਲਦੀਪ) : ਕੁਝ ਦਿਨ ਪਹਿਲਾਂ ਏਅਰਪੋਰਟ ਰੋਡ 'ਤੇ ਸੈਕਟਰ-82 ਨੇੜੇ ਕੱਚੇ ਰਸਤੇ ਤੋਂ ਮਿਲੀ ਸੜੀ ਹੋਈ ਲਾਸ਼ ਦੀ ਸ਼ਨਾਖਤ ਕਰ ਲਈ ਗਈ ਹੈ। ਜ਼ਿਕਰਯੋਗ ਹੈ ਕਿ 14 ਜੂਨ ਨੂੰ ਪੁਲਸ ਨੂੰ ਸੜੀ ਹੋਈ ਲਾਸ਼ ਮਿਲੀ ਸੀ ਅਤੇ ਉਸ ਤੋਂ ਠੀਕ ਇਕ ਦਿਨ ਪਹਿਲਾਂ 13 ਜੂਨ ਨੂੰ ਪਿੰਡ ਕੁੰਭੜਾ ਦਾ ਵਸਨੀਕ ਇਕ ਵਿਅਕਤੀ ਰਮੇਸ਼ ਕੁਮਾਰ ਸ਼ੱਕੀ ਰੂਪ 'ਚ ਲਾਪਤਾ ਸੀ, ਉਸ ਦੇ ਲਾਪਤਾ ਹੋਣ ਦੀ ਸੂਚਨਾ ਮਿਲਣ 'ਤੇ ਪੁਲਸ ਨੇ ਰਮੇਸ਼ ਕੁਮਾਰ ਦੇ ਉੱਤਰ ਪ੍ਰਦੇਸ਼ 'ਚ ਰਹਿ ਰਹੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਸੀ

ਉੱਤਰ ਪ੍ਰਦੇਸ਼ ਦੇ ਰਾਏ ਬਰੇਲੀ ਤੋਂ ਇੱਥੇ ਰਮੇਸ਼ ਦਾ ਭਰਾ ਦਿਨੇਸ਼ ਕੁਮਾਰ ਤੇ ਉਸ ਦੀ ਲੜਕੀ ਸਰਿਤਾ ਪੁੱਜੇ ਹੋਏ ਸਨ। ਦਿਨੇਸ਼ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਇਹ ਲਾਸ਼ ਉਸ ਦੇ ਭਰਾ ਰਮੇਸ਼ ਦੀ ਹੀ ਹੈ। ਭਾਵੇਂ ਹੀ ਉਕਤ ਲਾਸ਼ ਦੀ ਸ਼ਨਾਖਤ ਕਰ ਲਈ ਗਈ ਹੈ ਪਰ ਪੁਲਸ ਦਾ ਕਹਿਣਾ ਹੈ ਕਿ ਹੁਣ ਇਸ ਲਾਸ਼ ਦਾ ਪੋਸਟ ਮਾਰਟਮ ਰਾਜਿੰਦਰਾ ਹਸਪਤਾਲ, ਪਟਿਆਲਾ ਸਥਿਤ ਫੋਰੈਂਸਿਕ ਲੈਬ ਤੋਂ ਕਰਵਾਇਆ ਜਾਵੇਗਾ। ਉਸ ਤੋਂ ਬਾਅਦ ਲਾਸ਼ ਦਾ ਡੀ. ਐੱਨ. ਏ. ਟੈਸਟ ਵੀ ਕਰਵਾਇਆ ਜਾਵੇਗਾ।

ਦੱਸ ਦੇਈਏ ਕਿ ਰਮੇਸ਼ ਕੁਮਾਰ ਨਾਂ ਪਿੰਡ ਕੁੰਭੜਾ 'ਚ ਰਹਿੰਦਾ ਸੀ, ਜੋ ਕਿ ਸੈਕਟਰ-79 'ਚ ਸੂਪ ਦੀ ਰੇਹੜੀ ਲਾਉਂਦਾ ਸੀ ਅਤੇ 13 ਜੂਨ ਨੂੰ ਸ਼ੱਕੀ ਹਾਲਤ 'ਚ ਲਾਪਤਾ ਹੋ ਗਿਆ ਸੀ। 14 ਜੂਨ ਦੀ ਸਵੇਰ ਨੂੰ ਉਸ ਦੀ ਸੜੀ ਹੋਈ ਲਾਸ਼ ਬਰਾਮਦ ਕੀਤੀ ਗਈ ਸੀ, ਜਿਸ ਨੂੰ ਤਰਪਾਲ ਨਾਲ ਢਕਿਆ ਹੋਇਆ ਸੀ। ਉਸ ਸਬੰਧੀ ਪੁਲਸ ਥਾਣਾ ਸੋਹਾਣਾ 'ਚ ਕੇਸ ਦਰਜ ਕਰ ਲਿਆ ਗਿਆ ਸੀ ਪਰ ਲਾਸ਼ ਦੀ ਸ਼ਨਾਖਤ ਨਹੀਂ ਹੋ ਸਕੀ ਸੀ।


Babita

Content Editor

Related News