ਸਕਿਓਰਿਟੀ ਗਾਰਡ ਦੀ ਰਾਈਫਲ ''ਚੋਂ ਗੋਲੀ ਚੱਲਣ ਨਾਲ ਮੌਤ

09/24/2017 2:23:48 AM

ਗੋਨਿਆਣਾ(ਗੋਰਾ ਲਾਲ)- ਗੋਨਿਆਣਾ-ਬਠਿੰਡਾ ਮੁੱਖ ਹਾਈਵੇ ਸੜਕ ਮਾਰਗ 'ਤੇ ਪੈਂਦੇ ਹਰਮਨ ਰਾਈਸ ਮਿਲ ਦੇ ਨਜ਼ਦੀਕ ਸਥਾਨਕ ਐਸਰ ਪੈਟਰੋਲ ਪੰਪ ਦੇ ਸਕਿਓਰਿਟੀ ਗਾਰਡ ਦੀ ਉਸ ਦੀ ਰਾਈਫਲ  ਵਿਚੋਂ ਗੋਲੀ ਚੱਲਣ ਨਾਲ ਮੌਤ ਹੋ ਗਈ । ਸੂਤਰਾਂ ਅਨੁਸਾਰ ਹਰਦਮ ਸਿੰਘ (60) ਪੁੱਤਰ ਹਰੀ ਸਿੰਘ ਵਾਸੀ ਅਮਰਗੜ੍ਹ ਪਿਛਲੇ ਡੇਢ ਮਹੀਨੇ ਤੋਂ ਉਕਤ ਪੈਟਰੋਲ ਪੰਪ 'ਤੇ ਬਤੌਰ ਸਕਿਓਰਿਟੀ ਗਾਰਡ ਵਜੋਂ ਨੌਕਰੀ ਕਰਦਾ ਸੀ। ਅੱਜ ਸਵੇਰੇ ਜਦੋਂ ਉਹ ਆਪਣੇ ਕਮਰੇ ਵਿਚ ਬੈਠਾ ਸੀ ਕਿ ਅਚਾਨਕ ਉਸ ਦੀ 12 ਬੋਰ ਦੀ ਡਬਲ ਬੈਰਲ ਰਾਈਫਲ ਵਿਚੋਂ ਗੋਲੀ ਚੱਲ ਗਈ, ਜੋ ਉਸ ਦੇ ਗੱਲ੍ਹ ਦੇ ਹੇਠ ਜਾ ਵੱਜੀ । ਇਸ ਦੌਰਾਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ । ਸੂਚਨਾ ਮਿਲਣ 'ਤੇ ਗੁਰਪ੍ਰੀਤ ਸਿੰਘ ਡੀ.ਐੱਸ.ਪੀ ਹਲਕਾ ਭੁੱਚੋ ਅਤੇ ਥਾਣਾ ਨੇਹੀਆਂ ਵਾਲਾ ਦੇ ਮੁੱਖ ਅਫ਼ਸਰ ਅੰਗਰੇਜ਼ ਸਿੰਘ ਪੁਲਸ ਪਾਰਟੀ ਨਾਲ ਪਹੁੰਚੇ, ਜਿਨ੍ਹਾਂ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਮ੍ਰਿਤਕ ਆਪਣੇ ਪਿਛੇ ਵਿਧਵਾ ਪਤਨੀ ਸੁਖਦੀਪ ਕੌਰ ਛੱਡ ਗਿਆ ਹੈ।


Related News