ਐਡੀਸ਼ਨਲ ਸਰਕਲ ਛੱਡਣ ਵਾਲੇ ਪਟਵਾਰੀਆਂ ’ਤੇ ਡਿੱਗੀ ਇਕ ਹੋਰ ਗਾਜ, ਜਾਰੀ ਹੋਏ ਇਹ ਸਖ਼ਤ ਹੁਕਮ

Thursday, Sep 07, 2023 - 06:11 PM (IST)

ਜਲੰਧਰ (ਚੋਪੜਾ)–ਪਟਵਾਰੀ ਅਤੇ ਕਾਨੂੰਨਗੋ ਐਸੋਸੀਏਸ਼ਨ ਵੱਲੋਂ ਉਨ੍ਹਾਂ ਨੂੰ ਮਿਲੇ ਐਡੀਸ਼ਨਲ ਸਰਕਲਾਂ ਦਾ ਕੰਮ ਛੱਡਣ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ 28 ਪਟਵਾਰੀਆਂ ਦੇ ਤਬਾਦਲਿਆਂ ਤੋਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਨਵੇਂ ਹੁਕਮ ਜਾਰੀ ਕੀਤੇ ਹਨ। ਵਿਸ਼ੇਸ਼ ਸਾਰੰਗਲ ਨੇ ਠੇਕੇ ’ਤੇ ਰੱਖੇ 61 ਸੇਵਾਮੁਕਤ ਪਟਵਾਰੀਆਂ ਦੀਆਂ ਨਿਯੁਕਤੀਆਂ ਕਰਦਿਆਂ ਖਾਲੀ ਸਰਕਲਾਂ ਦਾ ਐਡੀਸ਼ਨਲ ਚਾਰਜ ਉਨ੍ਹਾਂ ਨੂੰ ਸੌਂਪਿਆ ਹੈ ਤਾਂ ਜੋ ਪੱਕੇ ਪਟਵਾਰੀਆਂ ਵੱਲੋਂ ਛੱਡੇ ਐਡੀਸ਼ਨਲ ਸਰਕਲਾਂ ਦਾ ਕੰਮਕਾਜ ਪ੍ਰਭਾਵਿਤ ਹੋਣ ਕਾਰਨ ਆਮ ਜਨਤਾ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਵਿਚ ਜਲੰਧਰ ਨਾਲ ਸਬੰਧਤ ਵੱਖ-ਵੱਖ ਤਹਿਸੀਲਾਂ ਅਤੇ ਸਬ-ਤਹਿਸੀਲਾਂ ਨਾਲ ਸਬੰਧਤ ਪਟਵਾਰੀਆਂ ਦੇ ਛੱਡੇ ਸਰਕਲਾਂ ਦੀ ਵੰਡ ਇਸ ਤਰ੍ਹਾਂ ਕੀਤੀ ਗਈ ਹੈ :

ਤਹਿਸੀਲ ਜਲੰਧਰ-1 ਅਤੇ ਤਹਿਸੀਲ ਜਲੰਧਰ-2
ਤਹਿਸੀਲ ਜਲੰਧਰ-1 ਨਾਲ ਸਬੰਧਤ ਸਰਕਲਾਂ ਲਈ ਪ੍ਰਤਾਪਪੁਰਾ ਦੇ ਪਟਵਾਰੀ ਰੇਸ਼ਮ ਲਾਲ ਨੂੰ ਸਮਰਾਏ ਅਤੇ ਦੀਵਾਲੀ, ਕਸ਼ਮੀਰੀ ਲਾਲ ਕਪੂਰ ਪਿੰਡ ਨੂੰ ਸਰਨਾਣਾ ਅਤੇ ਖੁਣਖੁਣ, ਤਰਲੋਚਨ ਸਿੰਘ ਜੈਤੇਵਾਲੀ ਨੂੰ ਪਤਾਰਾ, ਨਰਿੰਦਰਪਾਲ ਸਿੰਘ ਤੱਲ੍ਹਣ ਨੂੰ ਢੱਡਾ, ਜਮਸ਼ੇਰ-1 ਅਤੇ ਜਮਸ਼ੇਰ-2, ਹਰਭਜਨ ਸਿੰਘ ਕੋਟਲੀ ਥਾਨ ਸਿੰਘ ਨੂੰ ਨਾਰੰਗਪੁਰ ਅਤੇ ਫੋਲੜੀਵਾਲ, ਰਾਜਿੰਦਰ ਕੁਮਾਰ ਜੁਗਰਾਲ ਨੂੰ ਰਾਏਪੁਰ ਅਤੇ ਬੰਬੀਆਂਵਾਲ, ਬਿਮਲ ਪ੍ਰਸਾਦ ਖਹਿਰਾ ਮੱਝਾ ਨੂੰ ਅਠੌਲਾ ਅਤੇ ਹੇਲਰਾਂ, ਗੁਰਦੇਵ ਸਿੰਘ ਨੁੱਸੀ ਨੂੰ ਗਿੱਲ ਅਤੇ ਸਿੰਘਾ, ਸਤਵਿੰਦਰ ਸਿੰਘ ਧੋਗੜੀ-2 ਨੂੰ ਧੋਗੜੀ-1 ਅਤੇ ਸੂਰਾ, ਗੁਰਮੀਤ ਸਿੰਘ ਭਿੰਡਰ ਨੂੰ ਲਿੱਧੜਾਂ, ਚਮਿਆਰਾ ਅਤੇ ਗਾਖਲ, ਦੀਪਿਕਾ ਵਰਿਆਣਾ, ਚਰਨਜੀਤ ਸਿੰਘ ਬੱਲ ਨੂੰ ਕਰਤਾਰਪੁਰ-3, ਕਰਤਾਰਪੁਰ-4, ਕਾਲਾ ਬਾਹੀਆ ਨੂੰ ਆਲਮਪੁਰ ਦਾ ਐਡੀਸ਼ਨਲ ਸਰਕਲਾਂ ਦਾ ਚਾਰਜ ਸੌਂਪਿਆ ਗਿਆ ਹੈ।

ਇਹ ਵੀ ਪੜ੍ਹੋ-  ਬਗਾਵਤ ਦੇ ਖ਼ਤਰੇ ਪਿੱਛੋਂ ਪੰਜਾਬ ਕਾਂਗਰਸ ਨੇ ‘ਆਪ’ ਨਾਲ ਕੀਤਾ ਗਠਜੋੜ ਦਾ ਖੁੱਲ੍ਹਾ ਵਿਰੋਧ

ਤਹਿਸੀਲ ਆਦਮਪੁਰ
ਇਸੇ ਤਰ੍ਹਾਂ ਤਹਿਸੀਲ ਆਦਮਪੁਰ ਅਧੀਨ ਆਉਂਦੇ ਸਰਕਲਾਂ ਵਿਚ ਨਿਰਮਲ ਦਾਸ ਕੂਪੁਰ ਨੂੰ ਕੰਡਿਆਣਾ, ਚੋਮੋ, ਹਰੀਪੁਰ-1, ਹਰੀਪੁਰ-2, ਕੰਦੋਲਾ, ਮਾਣਕੋ ਅਤੇ ਬਹਾਊਦੀਨ, ਕਮਲੇਸ਼ ਕਾਲਰਾ ਨੂੰ ਜੇਠਪੁਰ, ਡਰੋਲੀ ਖੁਰਦ, ਉੱਚਾ ਦੰਡੇਲ, ਪਡਿਆਣਾ-1 ਅਤੇ ਪਡਿਆਣਾ-2, ਗੁਰਮੀਤ ਰਾਮ ਚੂਹੜਵਾਲੀ ਨੂੰ ਡਰੋਲੀ ਕਲਾਂ-1, ਡਰੋਲੀ ਕਲਾਂ-2, ਮੁਰਾਦਪੁਰ, ਦੌਲੀਕੇ ਸੁੰਦਰਪੁਰ, ਬਿਆਸ ਪਿੰਡ-1, ਬਿਆਸ ਪਿੰਡ-2, ਕਾਲਾ ਬੱਕਰਾ ਅਤੇ ਕਰਾੜੀ, ਰਾਮਜੀ ਘੋੜਾਵਾਹੀ ਨੂੰ ਸੱਤੇਵਾਲੀ, ਮੱਲ੍ਹੀ ਨੰਗਲ, ਪਚਰੰਗਾ ਅਤੇ ਸਾਰੇਬਾਦ, ਗਿਆਨ ਚੰਦ ਬੁੱਟਰ ਨੂੰ ਬੁੱਲ੍ਹੋਵਾਲ, ਭੂਦੀਆ, ਜੱਲੇਵਾਲ ਅਤੇ ਖਰਸ ਕਲਾਂ ਦੇ ਐਡੀਸ਼ਨਲ ਸਰਕਲਾਂ ਦਾ ਕਾਰਜਭਾਰ ਸੌਂਪਿਆ ਗਿਆ।

ਤਹਿਸੀਲ ਨਕੋਦਰ
ਡਿਪਟੀ ਕਮਿਸ਼ਨਰ ਨੇ ਤਹਿਸੀਲ ਨਕੋਦਰ ਦੇ ਸਰਕਲਾਂ ਲਈ ਅਮਰਜੀਤ ਸਿੰਘ ਆਲੇਵਾਲ ਨੂੰ ਨਕੋਦਰ-2, ਨਕੋਦਰ-3, ਬੀਰ ਪਿੰਡ, ਮੁਹੇਮ ਅਤੇ ਮਹੇੜੂ, ਗੁਰਨਾਮ ਸਿੰਘ ਬਾਲੋਕੀ ਨੂੰ ਮਹਿਤਪੁਰ-2, ਤੰਦਾਉਰਾ, ਮੰਡਿਆਲਾ, ਕੈਰੁਲਾਪੁਰ, ਅਕਬਰਪੁਰ ਕਲਾਂ, ਬੁਲੰਦਾ, ਅੰਗਾਕੀੜੀ, ਸ਼ੁਭਾਸ਼ ਚੰਦਰ ਖੀਵਾ ਨੂੰ ਗਿੱਲ, ਖਾਨਪੁਰ ਦੱਡਾ, ਮੱਲ੍ਹੀਆਂ ਕਲਾਂ, ਲਿੱਧੜ, ਨੂਰਪੁਰ, ਰਾਈਬਵਾਲ ਅਤੇ ਕਾਂਗਨਾ, ਮੰਗਤ ਰਾਏ ਸਿੱਧਵਾਂ ਨੂੰ ਔਲਖ, ਪੰਡੇਰਾ ਖਾਸ, ਗਾਂਧਰਾ, ਗੋਹੀਨ, ਚੱਕ ਕਲਾਂ ਅਤੇ ਚੱਕ ਸਾਹਬੂ, ਗੁਰਦੀਪ ਸਿੰਘ ਵਾਲੀਆ ਉੱਗੀ-2 ਨੂੰ ਤਲਵੰਡੀ ਭਰੇ-1, ਤਲਵੰਡੀ ਭਰੇ-2, ਆਧੀ, ਜਹਾਂਗੀਰ, ਟੁੱਟ ਕਲਾਂ ਅਤੇ ਚੂਹੜ ਸਰਕਲਾਂ ਦਾ ਕਾਰਜਭਾਰ ਸੌਂਪਿਆ ਹੈ।

PunjabKesari

ਇਹ ਵੀ ਪੜ੍ਹੋ-  SHO ਨਵਦੀਪ ਸਿੰਘ ਨੂੰ ਡਿਸਮਿਸ ਕਰਨ ਮਗਰੋਂ ਜਸ਼ਨਬੀਰ ਦਾ ਕੀਤਾ ਗਿਆ ਅੰਤਿਮ ਸੰਸਕਾਰ, ਧਾਹਾਂ ਮਾਰ ਰੋਇਆ ਪਰਿਵਾਰ

ਤਹਿਸੀਲ ਸ਼ਾਹਕੋਟ
ਇਸੇ ਤਰ੍ਹਾਂ ਤਹਿਸੀਲ ਸ਼ਾਹਕੋਟ ਦੇ ਸਰਕਲਾਂ ਵਿਚ ਗੁਰਮੇਲ ਸਿੰਘ ਬਿੱਲੀ ਵੜੈਚ ਨੂੰ ਮਹਿਸੂਮਵਾਲ, ਯੁਸੂਫਪੁਰ, ਤਲਵੰਡੀ ਭਾਦੋ ਅਤੇ ਤਲਵੰਡੀ ਸੰਘੇੜਾ, ਜਸਵਿੰਦਰ ਸਿੰਘ ਲਕਸੀਆਂ ਨੂੰ ਮਲਸੀਆਂ, ਸਾਦਿਕਪੁਰ, ਕੰਨੀਆਂ ਕਲਾਂ ਅਤੇ ਸੋਹਲ ਜਗੀਰ, ਗੁਰਦੀਪ ਸਿੰਘ ਮੇਲੜ ਨੂੰ ਰੂਪੋਵਾਲੀ, ਈਦਾਂ, ਪਰਜੀਆ ਕਲਾਂ, ਬਾਜਵਾ ਖੁਰਦ, ਸੰਦਾਵਾਲ ਅਤੇ ਦਾਨੇਵਾਲ, ਮਲਕੀਤ ਸਿੰਘ ਗਿੱਦੜਪਿੰਡੀ ਨੂੰ ਮੰਡਾਲਾ, ਯੁਸੂਫਪੁਰ ਦਾਰੇਵਾਲ, ਨਸੀਰਪੁਰ ਅਤੇ ਡੁਮਾਨਾ, ਪਰਮਜੀਤ ਸਿੰਘ-2 ਗੱਟੀ ਰਾਏਪੁਰ ਨੂੰ ਜਮਸ਼ੇਰ, ਟੁਰਨਾ, ਯਕੇਪੁਰ ਕਲਾਂ ਅਤੇ ਨਵਾਂ ਪਿੰਡ ਖਾਲੇਵਾਲ, ਬਲਦੇਵ ਸਿੰਘ ਬਾਦਸ਼ਾਹਪੁਰ ਨੂੰ ਸਿੱਧੜ, ਮੁੰਡੀ ਚੇਹਲੀਆ ਦਾ ਐਡੀਸ਼ਨਲ ਚਾਰਜ ਸੌਂਪਿਆ ਹੈ।

ਤਹਿਸੀਲ ਫਿਲੌਰ
ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਵਿਚ ਤਹਿਸੀਲ ਫਿਲੌਰ ਦੇ ਸਰਕਲਾਂ ਲਈ ਲਾਹੌਰੀ ਰਾਮ ਢੇਸੀਆਂ ਕਾਹਨਾਂ ਨੂੰ ਰੁੜਕਾ ਕਲਾਂ-1, ਰੁੜਕਾ ਕਲਾਂ-2, ਬੁਡਾਲਾ-1, ਬੁਡਾਲਾ-2, ਬੰਸੀਆਂ, ਦੰਦੇਵਾਲ, ਪਾਸਲਾ ਅਤੇ ਖੋਜਪੁਰ, ਪ੍ਰਵੀਨ ਕੁਮਾਰ ਪੰਡੇਰੀ ਮੁਸਾਨਕਤੀ ਨੂੰ ਜੰਡਿਆਲਾ-2, ਜੰਡਿਆਲਾ-3, ਸਮਰਾਏ, ਸਰਹਾਲੀ, ਕੰਗਣੀਵਾਲ, ਧਨੀ ਪਿੰਡ ਅਤੇ ਦਾਦੂਵਾਲ, ਭਾਗਰਾਮ ਸੰਘੇ ਜਗੀਰ ਨੂੰ ਨੂਰਮਹਿਲ, ਉੱਪਲ ਜਗੀਰ, ਉੱਪਲ ਖਾਲਸਾ, ਸ਼ਾਦੀਪੁਰ, ਚੂਹੇਕੀ ਅਤੇ ਭੰਡਾਲ ਹਿੰਮਤ, ਮਦਨ ਲਾਲ ਚੀਮਾ ਕਲਾਂ ਨੂੰ ਖਾਨਪੁਰ, ਰਸੂਲਪੁਰ, ਰਾਏਪੁਰ ਅਰਾਈਆਂ, ਨਗਰ, ਸਾਹਿਬ ਅਤੇ ਦਾਰਾਪੁਰ, ਸਰਬਜੀਤ ਸਿੰਘ ਦਿਆਲਪੁਰ ਨੂੰ ਲਸਾੜਾ-1, ਲਸਾੜਾ-2, ਮੇਰੇਂ ਕੰਡਿਆਣਾ, ਅਸਾਊਰ ਅਤੇ ਬੱਲਾਂ, ਨੰਜੂ ਰਾਮ ਛਾਉਣੀ ਫਿਲੌਰ ਨੂੰ ਮਨਸੂਰਪੁਰ, ਦੁਸਾਂਝ ਕਲਾਂ, ਰਾਮਗੜ੍ਹ, ਗੜ੍ਹਾ, ਬੁਰਜ ਪੁਖਤਾ, ਤੇਹਿੰਗ-2, ਦਿਲਬਾਗ ਸਿੰਘ ਚੀਮਾ ਕਲਾਂ ਨੂੰ ਸੁੰਨੜ ਕਲਾਂ ਸਰਕਲਾਂ ਦਾ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ-  ਪੰਜਾਬ 'ਚ ਆ ਰਹੇ ਬਿਜਲੀ ਦੇ ਜ਼ੀਰੋ ਬਿੱਲਾਂ ਸਬੰਧੀ ਮੰਤਰੀ ਹਰਭਜਨ ਸਿੰਘ ETO ਦਾ ਵੱਡਾ ਬਿਆਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News