ਜਲੰਧਰ ਦੇ DC ਵੱਲੋਂ 13 ਸੀਨੀਅਰ ਸਹਾਇਕਾਂ, ਜੂਨੀਅਰ ਸਹਾਇਕਾਂ ਤੇ ਕਲਰਕਾਂ ਦੇ ਤਬਾਦਲੇ ਦੇ ਹੁਕਮ ਜਾਰੀ

06/28/2023 4:45:53 PM

ਜਲੰਧਰ (ਚੋਪੜਾ)- ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਅੱਜ ਪ੍ਰਬੰਧਕੀ ਤੇ ਲੋਕ ਹਿੱਤਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਦਫ਼ਤਰ ’ਚ ਕੰਮ ਕਰਦੇ 13 ਸੀਨੀਅਰ ਸਹਾਇਕਾਂ, ਜੂਨੀਅਰ ਸਹਾਇਕਾਂ ਤੇ ਕਲਰਕਾਂ ਦੇ ਤਬਾਦਲੇ ਤੇ ਤਾਇਨਾਤੀ ਦੇ ਹੁਕਮ ਜਾਰੀ ਕੀਤੇ ਹਨ।
ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ’ਚ ਮਹੇਸ਼ ਕੁਮਾਰ ਸੀਨੀ. ਸਹਾਇਕ ਤਹਿਸੀਲ ਜਲੰਧਰ-2 ਤੋਂ ਐੱਮ. ਏ.-1 ਸ਼ਾਖਾ, ਅਸ਼ੋਕ ਕੁਮਾਰ ਨੂੰ ਸੀਨੀ. ਸਹਾਇਕ ਨੂੰ ਨਜਾਰਤ ਸ਼ਾਖਾ, ਨਰੇਸ਼ ਕੁਮਾਰ ਨੂੰ ਨਜਾਰਤ ਸ਼ਾਖਾ ਤੋਂ ਤਹਿਸੀਲ ਜਲੰਧਰ-2, ਰਾਕੇਸ਼ ਕੁਮਾਰ ਨੂੰ ਸੀਨੀ. ਸਹਾਇਕ ਨੂੰ ਨਕਲ ਸ਼ਾਖਾ ਤੋਂ ਰੀਡਰ ਐੱਸ. ਡੀ. ਐੱਮ. ਫਿਲੌਰ, ਤਜਿੰਦਰ ਸਿੰਘ ਸੀਨੀ. ਸਹਾਇਕ ਨੂੰ ਵਿਕਾਸ ਸ਼ਾਖਾ ਤੋਂ ਨਕਲ ਸ਼ਾਖਾ, ਸ਼ਿਸ਼ਬ ਅਰੋੜਾ ਜੂਨੀਅਰ ਸਹਾਇਕ ਨੂੰ ਅਹਿਲਮਦ ਟੂ ਏ. ਡੀ. ਸੀ. (ਜਨਰਲ) ਤੋਂ ਅਮਲਾ ਸ਼ਾਖਾ।

ਗੁਰਰਾਜ ਸਿੰਘ ਜੂਨੀਅਰ ਸਹਾਇਕ ਅਮਲਾ ਬ੍ਰਾਂਚ ਤੋਂ ਅਹਿਲਮਦ ਟੂ ਏ. ਡੀ. ਸੀ., ਜਤਿੰਦਰ ਕੁਮਾਰ ਕਲਰਕ ਨੂੰ ਅਹਿਲਮਦ ਟੂ ਏ. ਡੀ. ਸੀ. ਨਜਾਰਤ ਸ਼ਾਖਾ, ਨੀਲਕਮਲ ਅਗਰਵਾਲ ਕਲਰਕ ਨੂੰ ਨਜਾਰਤ ਸ਼ਾਖਾ ਤੋਂ ਅਹਿਲਮਦ ਟੂ ਏ. ਡੀ. ਸੀ., ਮਨੀਸ਼ ਸ਼ਰਮਾ ਜੂਨੀਅਰ ਸਹਾਇਕ ਨੂੰ ਪੀ. ਜੀ. ਏ. ਸ਼ਾਖਾ ਵਿਕਾਸ ਸ਼ਾਖਾ, ਜਸਦੀਪ ਕੌਰ ਕਲਰਕ ਨੂੰ ਅਮਲਾ ਸ਼ਾਖਾ ਤੋਂ ਪੀ. ਜੀ. ਏ. ਬ੍ਰਾਂਚ, ਪ੍ਰਵੀਨ ਕੁਮਾਰ ਜੂਨੀਅਰ ਸਹਾਇਕ ਨੂੰ ਵਿਕਾਸ ਸ਼ਾਖਾ, ਡੀ. ਡੀ. ਪੀ. ਓ. ਬ੍ਰਾਂਚ ਤੋਂ ਐੱਸ. ਡੀ. ਐੱਮ. ਜਲੰਧਰ-1 ਤਾਇਨਾਤ ਕੀਤਾ ਗਿਆ ਹੈ । ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਇਹ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੀਆਂ ਜਾਣਗੀਆਂ।

ਇਹ ਵੀ ਪੜ੍ਹੋ- ਵੈਸ਼ਨੋ ਦੇਵੀ ਤੋਂ ਘਰ ਪਰਤ ਰਹੇ ਨੌਜਵਾਨ ਨਾਲ ਵਾਪਰੀ ਅਣਹੋਣੀ ਨੇ ਘਰ 'ਚ ਵਿਛਾਏ ਸੱਥਰ, ਮਿਲੀ ਰੂਹ ਕੰਬਾਊ ਮੌਤ

ਡੀ. ਸੀ. ਨੇ ਕਲਰਕ ਵਿਕਾਸ ਸਿੰਘ ਨੂੰ ਕੈਂਪ ਆਫਿਸ ਦੀ ਡਿਊਟੀ ਤੋਂ ਕੀਤਾ ਫਾਰਗ
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਐਕਸ ਗਰੇਸ਼ੀਆ ਗ੍ਰਾਂਟ ਦੇਣ ਦੀ ਪ੍ਰਕਿਰਿਆ ’ਚ ਹੋਏ ਲੱਖਾਂ ਰੁਪਏ ਦੇ ਗਬਨ ਦੇ ਮਾਮਲੇ ’ਚ ਕਾਰਵਾਈ ਕਰਦੇ ਹੋਏ ਪਹਿਲਾ ਤੀਰ ਚਲਾ ਦਿੱਤਾ ਹੈ, ਜਿਸ ਤਹਿਤ ਡਿਪਟੀ ਕਮਿਸ਼ਨਰ ਵਿਕਾਸ ਸਿੰਘ ਕਲਰਕ ਨੂੰ ਕੈਂਪ ਆਫਿਸ ਦੀ ਡਿਊਟੀ ਤੋਂ ਮੁਕਤ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਹੁਣ ਵਿਕਾਸ ਜ਼ਿਲਾ ਮਾਲ ਲੇਖਾਕਾਰ ਸ਼ਾਖਾ (ਡੀ. ਆਰ. ਏ.) ’ਚ ਡਿਊਟੀ ਦੇਵੇਗਾਂ। ਜ਼ਿਕਰਯੋਗ ਹੈ ਕਿ ਵਿਕਾਸ ਸਿੰਘ, ਜੋ ਕੋਵਿਡ-19 ਸਬੰਧੀ ਕੇਂਦਰ ਸਰਕਾਰ ਵੱਲੋਂ ਜਾਰੀ ਐਕਸ-ਗ੍ਰੇਸ਼ੀਆ ਗ੍ਰਾਂਟ ਦੀ ਵੰਡ ਸਬੰਧੀ 89 ਬਿਨੈਕਾਰਾਂ ਨੂੰ 50-50,000 ਰੁਪਏ ਦੀ ਡਬਲ ਪੇਮੈਂਟ ਕਰਨ ਦੇ ਮਾਮਲੇ ਦਾ ਦੋਸ਼ੀ ਹੈ।

ਇਹ ਵੀ ਪੜ੍ਹੋ- ਜਲੰਧਰ 'ਚ ਵੱਡੀ ਵਾਰਦਾਤ, ਬਸਤੀ ਗੁਜ਼ਾਂ 'ਚ ਕਰਿਆਨਾ ਸਟੋਰ ਮਾਲਕ ਦਾ ਚੜ੍ਹਦੀ ਸਵੇਰ ਕੀਤਾ ਕਤਲ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News