ਦਵਿੰਦਰ ਬੰਬੀਹਾ ਦੇ ਐਨਕਾਊਂਟਰ ਤੋਂ ਬਾਅਦ ਤਾਰਾ ਦੁਸਾਂਝ ਵਿਰੁੱਧ ਪੁਲਸ ਨੇ ਦਰਜ ਕੀਤਾ ਮਾਮਲਾ

Sunday, Sep 11, 2016 - 12:06 PM (IST)

ਦਵਿੰਦਰ ਬੰਬੀਹਾ ਦੇ ਐਨਕਾਊਂਟਰ ਤੋਂ ਬਾਅਦ ਤਾਰਾ ਦੁਸਾਂਝ ਵਿਰੁੱਧ ਪੁਲਸ ਨੇ ਦਰਜ ਕੀਤਾ ਮਾਮਲਾ

ਬਠਿੰਡਾ (ਬਲਵਿੰਦਰ)- ਬੀਤੇ ਦਿਨੀਂ ਦਵਿੰਦਰ ਬੰਬੀਹਾ ਦੇ ਪੁਲਸ ਐਨਕਾਊਂਟਰ ਵਿਚ ਮਾਰੇ ਜਾਣ ਦੀ ਘਟਨਾ ''ਚ ਜ਼ਖਮੀ ਹੋਏ ਤਾਰਾ ਦੁਸਾਂਝ ਦੀ ਹਾਲਤ ਅਜੇ ਵੀ ਗੰਭੀਰ ਹੈ, ਜਿਸ ਵਿਰੁੱਧ ਪੁਲਸ ਵਲੋਂ ਧਾਰਾ 307 ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਸ ਬਾਰੇ ਐੱਸ. ਐੱਸ. ਪੀ. ਸਵਪਨ ਸ਼ਰਮਾ ਨੇ ਦੱਸਿਆ ਕਿ ਉਕਤ ਦੋਵਾਂ ਵਿਰੁੱਧ ਧਾਰਾ 307 ਦੀ ਕਾਰਵਾਈ ਬਣਦੀ ਸੀ ਕਿਉਂਕਿ ਉਨ੍ਹਾਂ ਨੇ ਮਾਰ ਦੇਣ ਦੀ ਨੀਅਤ ਨਾਲ ਪੁਲਸ ਪਾਰਟੀ ''ਤੇ ਗੋਲੀਆਂ ਚਲਾਈਆਂ। ਘਟਨਾ ਵਿਚ ਬੰਬੀਹਾ ਦੀ ਮੌਤ ਹੋ ਚੁੱਕੀ ਹੈ, ਜਦਕਿ ਉਸ ਦਾ ਸਾਥੀ ਤਾਰਾ ਦੁਸਾਂਝ ਬਚ ਗਿਆ ਹੈ, ਜਿਸ ਦੀ ਹਾਲਤ ਠੀਕ ਹੋਣ ''ਤੇ ਬਾਅਦ ''ਚ ਪੁੱਛਗਿੱਛ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਰਾਮਪੁਰਾ ਫੂਲ ''ਚ ਪੁਲਸ ਅਤੇ ਬੰਬੀਹਾ ਗੈਂਗ ਵਿਚਾਲੇ ਹੋਏ ਜ਼ਬਰਦਸਤ ਮੁਕਾਬਲੇ ਵਿਚ 3 ਗੋਲੀਆਂ ਲੱਗਣ ਤੋਂ ਬਾਅਦ ਗੈਂਗਟਰ ਦਵਿੰਦਰ ਸਿੰਘ ਬੰਬੀਹਾ ਦੀ ਮੌਤ ਹੋ ਗਈ ਸੀ। ਬੰਬੀਹਾ ਪੰਜਾਬ ਪੁਲਸ ਅਤੇ ਮੁੰਬਈ ਪੁਲਸ ਲਈ ਮੋਸਟ ਵਾਂਟੇਡ ਸੀ ਅਤੇ 18 ਕਤਲਾਂ ਦੇ ਮਾਮਲਿਆਂ, ਲੁੱਟਾਂ ਖੋਹਾਂ ਅਤੇ ਡਕੈਤੀਆਂ ਸਣੇ ਲਗਭਗ 30 ਮਾਮਲਿਆਂ ਵਿਚ ਲੋੜੀਂਦਾ ਸੀ।


author

Gurminder Singh

Content Editor

Related News