ਪੰਜਾਬ ''ਚ ਹੈਰਾਨਜਨਕ ਮਾਮਲਾ, 9 ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਦੇ 2 ਹਿੱਸੇ ਦਰਿਆ ''ਚੋਂ ਮਿਲੇ
Tuesday, Jun 03, 2025 - 03:01 PM (IST)

ਗੜ੍ਹਸ਼ੰਕਰ (ਭਾਰਦਵਾਜ)-ਰੋਪੜ ਜ਼ਿਲ੍ਹੇ ਦੇ ਥਾਣਾ ਨੂਰਪੁਰ ਬੇਦੀ ਅਧੀਨ ਪੈਂਦੇ ਪਿੰਡ ਟਿੱਬਾ ਟਪਾਰੀਆ ਨੇੜੇ ਸਤਿਲੁਜ ਦਰਿਆ ਤੋਂ ਪਿਛਲੇ 9 ਦਿਨਾਂ ਤੋਂ ਲਾਪਤਾ ਪਿੰਡ ਨੈਣਵਾਂ ਦੇ 21 ਸਾਲਾ ਨੌਜਵਾਨ ਭੁਪਿੰਦਰ ਸਿੰਘ ਦਾ ਸਿਰ ਅਤੇ ਇਕ ਬਾਂਹ ਪੁਲਸ ਨੇ ਬਰਾਮਦ ਕਰ ਲਈਆਂ ਹਨ। ਮ੍ਰਿਤਕ ਦੇ ਸਰੀਰ ਦੇ ਹੋਰ ਹਿੱਸਿਆਂ ਦੀ ਭਾਲ ਕੀਤੀ ਜਾ ਰਹੀ ਹੈ। ਸਿਰ ਅਤੇ ਬਾਂਹ ਨੂੰ ਸਿਵਲ ਹਸਪਤਾਲ, ਰੋਪੜ ਵਿਖੇ ਪੋਸਟਮਾਰਟਮ ਲਈ ਰੱਖਿਆ ਗਿਆ ਹੈ। ਗੜ੍ਹਸ਼ੰਕਰ ਦੇ ਪਿੰਡ ਨੈਣਵਾਂ ਦੇ ਜਗਜੀਵਨ ਰਾਮ ਦਾ 21 ਸਾਲਾ ਪੁੱਤਰ ਭੁਪਿੰਦਰ ਸਿੰਘ 25 ਮਈ ਨੂੰ ਸ਼ਾਮ ਨੂੰ ਆਪਣੇ ਮੋਟਰਸਾਈਕਲ ’ਤੇ ਬਿਨਾਂ ਕਿਸੇ ਨੂੰ ਦੱਸੇ ਘਰੋਂ ਨਿਕਲਿਆ ਸੀ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ ਦੇ DC ਨੇ ਲਿਆ ਵੱਡਾ ਫੈਸਲਾ, ਝੁੱਗੀਆਂ-ਝੌਂਪੜੀਆਂ ਵਾਲੇ ਇਲਾਕਿਆਂ 'ਚ...
ਜਿਸ ਤੋਂ ਬਾਅਦ ਭੁਪਿੰਦਰ ਸਿੰਘ ਦਾ ਮੋਟਰਸਾਈਕਲ ਪਿੰਡ ਬੰਦਲੇਹਰੀ, ਤਹਿਸੀਲ ਨੰਗਲ, ਜ਼ਿਲਾ ਰੋਪੜ ਨੇੜੇ ਨਹਿਰ ਦੇ ਕੰਢੇ ਮਿਲਿਆ ਅਤੇ ਉਸਦਾ ਆਧਾਰ ਕਾਰਡ ਅਤੇ ਪਰਸ ਨੇੜੇ ਪਏ ਇਕ ਬੈਗ ਵਿਚੋਂ ਮਿਲਿਆ। ਜਿਸ ਤੋਂ ਬਾਅਦ ਨੰਗਲ ਪੁਲਸ ਅਤੇ ਗੜ੍ਹਸ਼ੰਕਰ ਪੁਲਸ ਲਗਾਤਾਰ ਨਹਿਰਾਂ ਅਤੇ ਦਰਿਆਵਾਂ ਵਿਚ ਭੁਪਿੰਦਰ ਸਿੰਘ ਦੀ ਭਾਲ ਕਰ ਰਹੀ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਥਾਰ ਤੇ ਬੁਲਟ ਦੀ ਟੱਕਰ ਦੌਰਾਨ ਹੋਇਆ ਬਲਾਸਟ, ਮੁੰਡੇ ਦੀ ਮੌਕੇ 'ਤੇ ਮੌਤ
ਸੰਪਰਕ ਕਰਨ ’ਤੇ ਗੜ੍ਹਸ਼ੰਕਰ ਦੇ ਐੱਸ.ਐੱਚ.ਓ. ਜੈ ਪਾਲ ਨੇ ਕਿਹਾ ਕਿ ਪਰਿਵਾਰਕ ਮੈਂਬਰ ਆ ਗਏ ਹਨ ਅਤੇ ਉਨ੍ਹਾਂ ਨਾਲ ਗੱਲ ਕਰਨ ਤੋਂ ਬਾਅਦ ਫੈਸਲਾ ਲਿਆ ਜਾਵੇਗਾ ਕਿ ਐੱਫ.ਆਈ.ਆਰ. ਗੜ੍ਹਸ਼ੰਕਰ ਵਿਚ ਦਰਜ ਕੀਤੀ ਜਾਵੇ ਜਾਂ ਸਬੰਧਤ ਥਾਣੇ ਵਿਚ ਜਿੱਥੇ ਲਾਸ਼ ਦਾ ਸਿਰ ਅਤੇ ਬਾਹਾਂ ਮਿਲੀਆਂ ਸਨ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਰਾਜ਼ੀਨਾਮੇ ਲਈ ਬੁਲਾ ਕੇ ਨੌਜਵਾਨ ਦਾ 6 ਗੋਲੀਆਂ ਮਾਰ ਕੇ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8