ਛੱਤ ’ਤੇ ਸੁੱਤੇ ਸੀ ਮਾਤਾ-ਪਿਤਾ, ਹੇਠਾਂ ਕਮਰੇ ’ਚ ਸੁੱਤੀ ਨਾਬਾਲਗ ਧੀ ਨਾਲ ਹਵਸੀ ਭੇੜੀਏ ਨੇ ਟੱਪੀਆਂ ਹੱਦਾਂ

Saturday, Apr 16, 2022 - 05:54 PM (IST)

ਛੱਤ ’ਤੇ ਸੁੱਤੇ ਸੀ ਮਾਤਾ-ਪਿਤਾ, ਹੇਠਾਂ ਕਮਰੇ ’ਚ ਸੁੱਤੀ ਨਾਬਾਲਗ ਧੀ ਨਾਲ ਹਵਸੀ ਭੇੜੀਏ ਨੇ ਟੱਪੀਆਂ ਹੱਦਾਂ

ਸਾਹਨੇਵਾਲ (ਜਗਰੂਪ) : ਹਵਸ ਦੇ ਇਕ ਭੁੱਖੇ ਭੇੜੀਏ ਵੱਲੋਂ ਆਪਣੇ ਭਰਾ ਅਤੇ ਭੈਣ ਨਾਲ ਕਮਰੇ ’ਚ ਸੁੱਤੀ ਹੋਈ ਸਾਢੇ 11 ਸਾਲਾ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਪੀੜਤ ਬੱਚੀ ਦੇ ਪਿਤਾ ਦੇ ਬਿਆਨਾਂ ’ਤੇ ਥਾਣਾ ਸਾਹਨੇਵਾਲ ਦੀ ਪੁਲਸ ਨੇ ਪੋਕਸੋ ਐਕਟ ਅਤੇ ਹੋਰ ਧਰਾਵਾਂ ਤਹਿਤ ਕੇਸ ਦਰਜ ਕਰਕੇ ਹਵਸੀ ਭੇੜੀਏ ਦੀ ਤਲਾਸ਼ ਸ਼ੁਰੂ ਕੀਤੀ ਹੈ। ਇਥੋਂ ਦੇ ਇਕ ਇਲਾਕੇ ਦੇ ਵਿਹੜੇ ’ਚ ਰਹਿਣ ਵਾਲੀ ਨਾਬਾਲਗਾ ਦੇ ਪਿਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਹ ਇਕ ਫੈਕਟਰੀ ’ਚ ਕੰਮ ਕਰਦਾ ਹੈ। ਉਸਦੇ ਤਿੰਨ ਬੱਚੇ ਇਕ ਲੜਕਾ ਅਤੇ ਦੋ ਲੜਕੀਆਂ ਹਨ। ਵੱਡੀ ਲੜਕੀ ਦੀ ਉਮਰ ਕਰੀਬ 11 ਸਾਲ 6 ਮਹੀਨੇ ਹੈ। ਉਕਤ ਨੇ ਦੱਸਿਆ ਕਿ ਬੀਤੀ 14 ਅਪ੍ਰੈਲ ਦੀ ਰਾਤ ਘਰ ’ਚ ਖਾਣਾ ਖਾਣ ਤੋਂ ਬਾਅਦ ਉਹ ਆਪਣੀ ਪਤਨੀ ਨਾਲ ਘਰ ਦੀ ਛੱਤ ਉਪਰ ਸੌ ਗਿਆ, ਜਦਕਿ ਤਿੰਨੇ ਬੱਚੇ ਕਮਰੇ ’ਚ ਹੀ ਬੈੱਡ ਉਪੱਰ ਸੌ ਗਏ।

ਇਹ ਵੀ ਪੜ੍ਹੋ : ਏਜੰਟ ਦੇ ਧੋਖੇ ਦਾ ਸ਼ਿਕਾਰ ਫਿਲੌਰ ਦੇ ਜਗਤਾਰ ਸਿੰਘ ਨੇ ਦੁਬਈ ’ਚ ਸੜਕ ’ਤੇ ਕੀਤੀ ਖ਼ੁਦਕੁਸ਼ੀ, ਦਿਲ ਕੰਬਾਅ ਦੇਵੇਗੀ ਹੱਡਬੀਤੀ

ਰਾਤ ਨੂੰ ਕਰੀਬ 2 ਵਜੇ ਵੱਡੀ ਲੜਕੀ ਦੀਆਂ ਚੀਕਾਂ ਸੁਣੀਆਂ ਤਾਂ ਉਹ ਦੋਵੇਂ ਪਤੀ-ਪਤਨੀ ਹੇਠਾਂ ਉਤਰੇ, ਦੇਖਿਆ ਕਿ ਵਿਹੜੇ ’ਚ ਹੀ ਰਹਿਣ ਵਾਲਾ ਐਮਿਰਕਾ ਕੁਮਾਰ ਪੁੱਤਰ ਰਾਮ ਸੇਵਕ ਕਮਰੇ ’ਚੋਂ ਨਿਕਲ ਕੇ ਪੌੜੀਆਂ ਰਾਹੀਂ ਭੱਜ ਰਿਹਾ ਸੀ। ਪੀੜਤਾ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਕਤ ਐਮਿਰਕਾ ਕੁਮਾਰ ਨੇ ਉਸਦੇ ਮੂੰਹ ’ਚ ਕੱਪੜਾ ਤੁੰਨ ਕੇ ਉਸ ਨਾਲ ਗ਼ਲਤ ਕੰਮ ਕੀਤਾ ਹੈ। ਜਿਸ ਤੋਂ ਬਾਅਦ ਉਸਦੀਆਂ ਚੀਕਾਂ ਸੁਣ ਕੇ ਵਿਹੜੇ ਦੇ ਬਾਕੀ ਲੋਕ ਵੀ ਇਕੱਠੇ ਹੋ ਗਏ। ਬੱਚੀ ਦੇ ਗੁਪਤ ਅੰਗ ’ਚੋਂ ਕਾਫੀ ਖੂਨ ਨਿਕਲ ਰਿਹਾ ਸੀ। ਜਿਸ ਨੂੰ ਤੁਰੰਤ ਮੁੱਢਲੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜਾਂਚ ਅਧਿਕਾਰੀ ਹਰਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਐਮਿਰਕਾ ਕੁਮਾਰ ਖ਼ਿਲਾਫ ਕੇਸ ਦਰਜ ਕਰ ਲਿਆ ਹੈ। ਜਿਸਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਆਈਲੈਟਸ ਦਾ ਕੋਰਸ ਕਰਨ ਵਾਲੀ 23 ਸਾਲਾ ਮੁਟਿਆਰ ਨੇ ਸ਼ੱਕੀ ਹਾਲਾਤ ’ਚ ਕੀਤੀ ਖ਼ੁਦਕੁਸ਼ੀ, ਇਸ ਹਾਲਤ ’ਚ ਮਿਲੀ ਲਾਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News