ਲੜ ਕੇ ਪੇਕੇ ਗਈ ਪਤਨੀ ਤਾਂ ਜਾਨੋ ਪਿਆਰੀ ਧੀ ਨੂੰ ਪਾਉਣ ਲਈ ਤੜਫ ਰਹੇ ਪਿਓ ਨੇ ਉਹ ਕੀਤਾ ਜੋ ਸੋਚਿਆ ਨਾ ਸੀ

05/02/2021 9:49:30 AM

ਲੁਧਿਆਣਾ (ਜ. ਬ.) : ਧੀ ਨੂੰ ਹਾਸਲ ਕਰਨ ਲਈ ਤੜਫ ਰਹੇ ਇਕ ਪਿਤਾ ਨੇ ਫਾਹਾ ਲਾ ਕੇ ਆਪਣੀ ਜਾਨ ਦੇ ਦਿੱਤੀ। ਉਸ ਦੀ ਲਾਸ਼ ਸ਼ਨੀਵਾਰ ਨੂੰ ਟਿੱਬਾ ਇਲਾਕੇ ’ਚ ਉਸ ਦੇ ਘਰ ’ਚ ਹੀ ਲਟਕਦੀ ਹੋਈ ਮਿਲੀ। ਕਰੀਬ ਡੇਢ ਮਹੀਨੇ ਤੋਂ ਘਰੇਲੂ ਝਗੜੇ ਕਾਰਨ ਪਤਨੀ 3 ਸਾਲ ਦੀ ਧੀ ਨੂੰ ਆਪਣੇ ਨਾਲ ਪੇਕੇ ਲੈ ਗਈ ਸੀ ਅਤੇ ਉਸ ਨੂੰ ਮਿਲਣ ਨਹੀਂ ਦੇ ਰਹੀ ਸੀ। ਪੁਲਸ ਨੇ ਮ੍ਰਿਤਕ ਦੀ ਪਤਨੀ ਖ਼ਿਲਾਫ਼ ਉਸ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਪਰਚਾ ਦਰਜ ਕਰਕੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਲੋਪੋਕੇ ਵਿਖੇ ਵੱਡੀ ਵਾਰਦਾਤ, ਦਿਨ-ਦਿਹਾੜੇ ਘਰ ਅੰਦਰ ਵੜ ਕੇ ਗੋਲ਼ੀਆਂ ਨਾਲ ਭੁੰਨਿਆ ਨੌਜਵਾਨ

ਮਿਲੀ ਜਾਣਕਾਰੀ ਮੁਤਾਬਕ 26 ਸਾਲਾ ਭੂਸ਼ਣ ਜਾਗੜਾ ਆਪਣੇ ਪਰਿਵਾਰ ਸਮੇਤ ਗੁਰਮੇਲ ਪਾਰਕ ਇਲਾਕੇ ’ਚ ਰਹਿੰਦਾ ਸੀ। ਉਹ ਆਟੋ ਚਲਾਉਂਦਾ ਸੀ। ਉਸ ਦੇ ਪਿਤਾ ਹਰਿ ਕ੍ਰਿਸ਼ਨ ਦਾ ਦਿਹਾਂਤ ਹੋ ਚੁੱਕਾ ਹੈ। ਉਸ ਦੇ 2 ਭਰਾ ਹਨ। ਉਨ੍ਹਾਂ ਦਾ ਖੁਦ ਦਾ 3 ਮੰਜ਼ਿਲਾ ਘਰ ਹੈ। ਕਰੀਬ 4 ਸਾਲ ਪਹਿਲਾਂ ਉਸ ਦਾ ਵਿਆਹ ਮੋਨਿਕਾ ਨਾਲ ਹੋਇਆ, ਜਿਸ ਤੋਂ ਉਸ ਦੀ ਇਕ ਧੀ ਹੋਈ ਸੀ, ਜੋ ਕਿ ਹੁਣ 3 ਸਾਲ ਦੀ ਹੈ, ਜਿਸ ਨੂੰ ਉਹ ਖੁਦ ਦੀ ਜਾਨ ਤੋਂ ਵੀ ਜ਼ਿਆਦਾ ਪਿਆਰ ਕਰਦਾ ਸੀ। ਲਗਭਗ ਡੇਢ ਮਹੀਨੇ ਪਹਿਲਾਂ ਘਰੇਲੂ ਵਿਵਾਦ ਕਾਰਨ ਪਤੀ ਨੂੰ ਇਕੱਲਾ ਛੱਡ ਕੇ ਮੋਨਿਕਾ ਪੇਕੇ ਚਲੀ ਗਈ। ਜਾਂਦੇ ਸਮੇਂ ਉਹ ਧੀ ਨੂੰ ਵੀ ਨਾਲ ਲੈ ਗਈ। ਭੂਸ਼ਣ ਨੇ ਧੀ ਨੂੰ ਹਾਸਲ ਕਰਨ ਲਈ ਪੁਲਸ ਕੋਲ ਵੀ ਗੁਹਾਰ ਲਾਈ। ਦੋਵਾਂ ’ਚ ਸਮਝੌਤਾ ਕਰਵਾਉਣ ਲਈ ਇਲਾਕੇ ਦੇ ਪਤਵੰਤੇ ਲੋਕ ਵੀ ਸਾਹਮਣੇ ਆਏ ਪਰ ਕੋਈ ਨਤੀਜਾ ਨਹੀਂ ਨਿਕਲਿਆ।

ਇਹ ਵੀ ਪੜ੍ਹੋ : ਸੰਦੌੜ ’ਚ ਵਾਪਰੇ ਭਿਆਨਕ ਹਾਦਸੇ ਨੇ ਉਜਾੜੇ ਪਰਿਵਾਰ, ਭਰੀ ਜਵਾਨੀ ’ਚ ਦੋ ਨੌਜਵਾਨਾਂ ਦੀ ਮੌਤ

ਮੋਨਿਕਾ ਤਲਾਕ ਦੀ ਜ਼ਿੱਦ ’ਤੇ ਅੜੀ ਰਹੀ, ਜਦਕਿ ਭੂਸ਼ਣ ਆਪਣੀ ਧੀ ਦੀ ਇਕ ਝਲਕ ਪਾਉਣ ਲਈ ਤੜਫਦਾ ਰਿਹਾ। ਮੋਨਿਕਾ ਧੀ ਨੂੰ ਉਸ ਦੇ ਪਿਤਾ ਨੂੰ ਮਿਲਣ ਵੀ ਨਹੀਂ ਦਿੰਦੀ ਸੀ ਅਤੇ ਤਲਾਕ ਤੋਂ ਬਾਅਦ ਉਸ ਨੂੰ ਆਪਣੇ ਕੋਲ ਰੱਖਣਾ ਚਾਹੁੰਦੀ ਸੀ, ਜਿਸ ਨਾਲ ਭੂਸ਼ਣ ਨਿਰਾਸ਼ ਹੋ ਗਿਆ ਅਤੇ ਉਸ ਨੇ ਸ਼ਨੀਵਾਰ ਨੂੰ ਆਪਣੇ ਘਰ ਦੀ ਤੀਜੀ ਮੰਜ਼ਿਲ ’ਤੇ ਫਾਹ ਲਾ ਕੇ ਖੁਦਕੁਸ਼ੀ ਕਰ ਲਈ, ਜਿਥੇ ਉਹ ਮੋਨਿਕਾ ਅਤੇ ਆਪਣੀ ਬੇਟੀ ਨਾਲ ਰਹਿੰਦਾ ਸੀ।

ਇਹ ਵੀ ਪੜ੍ਹੋ : ਦੋਸਤ ਨੇ ਬੇਰਹਿਮੀ ਨਾਲ ਵੱਢਿਆ ਦੋਸਤ, ਹੈਰਾਨ ਕਰ ਦੇਵੇਗੀ ਕਤਲ ਦੀ ਵਜ੍ਹਾ

ਖਾ ਗਈ ਮੇਰੇ ਬੇਟੇ ਨੂੰ
ਭੂਸ਼ਣ ਦੀ ਬਿਰਧ ਮਾਤਾ ਨੀਲਮ ਦਾ ਕਹਿਣਾ ਹੈ ਕਿ ਮੋਨਿਕਾ ਉਸ ਦੇ ਬੇਟੇ ਨੂੰ ਖਾ ਗਈ। ਉਸ ਦੀ ਵਜ੍ਹਾ ਨਾਲ ਉਸ ਦੇ ਬੇਟੇ ਨੇ ਆਪਣੀ ਜਾਨ ਦਿੱਤੀ ਹੈ। ਉਹ ਬਿਨਾਂ ਕਾਰਨ ਭੂਸ਼ਣ ਨਾਲ ਲੜਾਈ ਝਗੜਾ ਕਰਦੀ ਸੀ ਜਿਸ ਨਾਲ ਘਰ ਦਾ ਮਾਹੌਲ ਬਹੁਤ ਵਿਗੜ ਗਿਆ ਸੀ। ਡੇਢ ਮਹੀਨਾ ਪਹਿਲਾਂ ਝਗੜਾ ਕਰਕੇ ਮੋਨਿਕਾ ਉਸ ਦੀ ਪੋਤੀ ਨੂੰ ਲੈ ਕੇ ਆਪਣੇ ਪੇਕੇ ਚਲੀ ਗਈ। ਭੂਸ਼ਣ ਨੇ ਉਸ ਦੀਆਂ ਬਹੁਤ ਮਿੰਨਤਾਂ ਕੀਤੀਆਂ ਪਰ ਉਹ ਟਸ ਤੋਂ ਮਸ ਨਹੀਂ ਹੋਈ। ਬੇਟੀ ਨੂੰ ਪਾਉਣ ਲਈ ਭੂਸ਼ਣ ਨੇਪੁਲਸ ਅਤੇ ਕਈ ਲੋਕਾਂ ਦੇ ਸਾਹਮਣੇ ਝੋਲੀ ਅੱਡੀ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ ਅਤੇ ਉਸ ਨੇ ਆਪਣੀ ਜਾਨ ਦੇ ਦਿੱਤੀ।

ਇਹ ਵੀ ਪੜ੍ਹੋ : ਅਸਤੀਫ਼ਾ ਦੇਣ ਤੋਂ ਬਾਅਦ ਫਿਰ ਬੋਲੇ ਕੁੰਵਰ ਵਿਜੇ ਪ੍ਰਤਾਪ, ਦਿੱਤਾ ਵੱਡਾ ਬਿਆਨ

ਕੀ ਕਹਿਣਾ ਹੈ ਥਾਣਾ ਟਿੱਬਾ ਮੁਖੀ ਦਾ
ਇਸ ਸੰਬੰਧੀ ਜਦੋਂ ਥਾਣਾ ਟਿੱਬਾ ਦੇ ਪੁਲਸ ਮੁਖੀ ਮੁਹੰਮਦ ਜਮੀਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਮਾਤਾ ਨੀਲਮ ਦੀ ਸ਼ਿਕਾਇਤ ’ਤੇ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਮੋਨਿਕਾ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਫਿਰ ਪਾਇਆ ਕੈਪਟਨ ਨੂੰ ਘੇਰਾ, 2016 ਦੀ ਵੀਡੀਓ ਸਾਂਝੀ ਕਰਕੇ ਯਾਦ ਕਰਵਾਇਆ ਵਾਅਦਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News