ਹਵਸ ''ਚ ਅੰਨ੍ਹਾ ਹੋਇਆ ਪਿਓ, ਅੱਧੀ ਰਾਤ ਨੂੰ ਧੀ ਨਾਲ ਕੀਤੀ ਕਰਤੂਤ ਨੇ ਮਾਂ ਦੇ ਵੀ ਉਡਾਏ ਹੋਸ਼

Saturday, Aug 29, 2020 - 06:49 PM (IST)

ਹਵਸ ''ਚ ਅੰਨ੍ਹਾ ਹੋਇਆ ਪਿਓ, ਅੱਧੀ ਰਾਤ ਨੂੰ ਧੀ ਨਾਲ ਕੀਤੀ ਕਰਤੂਤ ਨੇ ਮਾਂ ਦੇ ਵੀ ਉਡਾਏ ਹੋਸ਼

ਸੁਲਤਾਨਪੁਰ ਲੋਧੀ (ਧੀਰ) : ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਨੇ 14 ਸਾਲਾ ਨਾਬਾਲਿਗ ਮਤਰੇਈ ਧੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਦੀ ਮਾਤਾ ਨੇ ਦੱਸਿਆ ਕਿ ਉਸਦਾ ਪਹਿਲਾ ਵਿਆਹ ਲਗਭਗ 15 ਸਾਲ ਪਹਿਲਾਂ ਹੋਇਆ ਸੀ ਤੇ ਕੁਝ ਸਮੇਂ ਬਾਅਦ ਉਸਦਾ ਪਤੀ ਨਾਲ ਤਲਾਕ ਹੋ ਗਿਆ ਸੀ। ਜਿਸ ਤੋਂ ਬਾਦ ਉਸਨੇ ਦੂਜਾ ਵਿਆਹ ਇੰਦਰਜੀਤ ਪੁੱਤਰ ਦੇਸ ਰਾਜ ਵਾਸੀ ਸੰਗੋਵਾਲ ਥਾਣਾ ਮਹਿਤਪੁਰ ਜ਼ਿਲ੍ਹਾ ਜਲੰਧਰ ਨਾਲ ਕਰਵਾ ਲਿਆ ਸੀ। 

ਇਹ ਵੀ ਪੜ੍ਹੋ :  ਮਸ਼ਹੂਰ ਬਾਡੀ ਬਿਲਡਰ ਸਤਨਾਮ ਖੱਟੜਾ ਦੀ ਮੌਤ ਨੇ ਫੈਲਾਈ ਸਨਸਨੀ, ਚਾਚੇ ਨੇ ਬਿਆਨ ਕੀਤਾ ਪੂਰਾ ਸੱਚ

ਉਸਦੇ ਪਹਿਲੇ ਵਿਆਹ ਤੋਂ ਇਕ ਕੁੜੀ ਹੈ ਜਿਸਦੀ ਹੁਣ ਉਮਰ 14 ਸਾਲ ਹੈ, ਉਹ ਵੀ ਉਸਦੇ ਨਾਲ ਹੀ ਹੈ। ਬੀਤੇ ਦਿਨੀਂ ਉਹ ਸਮੇਤ ਆਪਣੀ ਧੀ ਅਤੇ ਉਕਤ ਪਤੀ ਨਾਲ ਸੁੱਤੀ ਪਈ ਸੀ ਅਤੇ ਰਾਤ ਕਰੀਬ 1.30 ਉਸਦੇ ਪਤੀ ਨੇ ਕੁੜੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਤੇ ਉਸਦੀ ਬੇਟੀ ਉੱਠ ਕੇ ਰੋਣ ਲੱਗ ਪਈ। ਉਸਨੇ ਦੱਸਿਆ ਕਿ ਪਾਪਾ ਨੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆ ਹਨ। ਇਸ ਮਗਰੋਂ ਸਵੇਰੇ ਕਰੀਬ 6 ਵਜੇ ਉਹ ਘਰ ਦੀ ਸਫਾਈ ਕਰਕੇ ਕੂੜਾ ਸੁੱਟਣ ਬਾਹਰ ਗਈ ਸੀ ਤਾਂ ਉਸਦੇ ਪਤੀ ਨੇ ਮੁੜ ਉਸਦੀ ਧੀ ਨਾਲ ਅਸ਼ਲੀਲ ਹਰਕਤਾਂ ਕੀਤੀਆ। 

ਇਹ ਵੀ ਪੜ੍ਹੋ :  ਅੱਧ ਵਿਚਾਲੇ ਟੁੱਟੇ ਕੈਨੇਡਾ ਦੇ ਸੁਫ਼ਨੇ, ਮੰਗਣੀ ਕਰਕੇ ਸਟੱਡੀ ਵੀਜ਼ੇ 'ਤੇ ਕੈਨੇਡਾ ਗਈ ਕੁੜੀ ਨੇ ਵੱਟਿਆ ਪਾਸਾ

ਐੱਸ. ਐੱਚ. ਓ. ਨੇ ਦੱਸਿਆ ਕਿ ਮਾਮਲੇ 'ਚ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਵਲੋਂ ਉਕਤ ਵਿਅਕਤੀ ਖ਼ਿਲਾਫ਼ ਧਾਰਾ 354 ਅਤੇ 7/8 ਪਾਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ :  ਲਾਲ ਚੂੜਾ ਪਾ ਮੁੰਡੇ ਨਾਲ ਖੜ੍ਹੀ ਕੁੜੀ ਨੇ ਹੱਥ ਬੰਨ੍ਹ ਕੇ ਨਹਿਰ 'ਚ ਮਾਰੀ ਛਾਲ, ਘਟਨਾ ਦੇਖ ਕੰਬ ਗਏ ਲੋਕ


author

Gurminder Singh

Content Editor

Related News