27 ਤਾਰੀਖ਼ ਨੂੰ ਨਹੀਂ ਹੋਵੇਗੀ 'ਬਕਰੀਦ' ਦੀ ਛੁੱਟੀ, ਨਵੀਂ ਨੋਟੀਫਿਕੇਸ਼ਨ ਜਾਰੀ, ਚੰਡੀਗੜ੍ਹ ਪ੍ਰਸ਼ਾਸਨ ਨੇ...

Tuesday, May 26, 2026 - 04:42 PM (IST)

27 ਤਾਰੀਖ਼ ਨੂੰ ਨਹੀਂ ਹੋਵੇਗੀ 'ਬਕਰੀਦ' ਦੀ ਛੁੱਟੀ, ਨਵੀਂ ਨੋਟੀਫਿਕੇਸ਼ਨ ਜਾਰੀ, ਚੰਡੀਗੜ੍ਹ ਪ੍ਰਸ਼ਾਸਨ ਨੇ...

ਚੰਡੀਗੜ੍ਹ (ਸ਼ੀਨਾ) :  ਚੰਡੀਗੜ੍ਹ ਪ੍ਰਸ਼ਾਸਨ ਨੇ ਈਦ-ਉਲ-ਜ਼ੂਹਾ (ਬਕਰੀਦ) ਦੇ ਮੌਕੇ 'ਤੇ ਜਨਤਕ ਛੁੱਟੀ ਦੀ ਤਾਰੀਖ਼ 'ਚ ਬਦਲਾਅ ਕਰ ਦਿੱਤਾ ਹੈ। ਪ੍ਰਸ਼ਾਸਨ ਵੱਲੋਂ ਜਾਰੀ ਇੱਕ ਨਵੇਂ ਨੋਟੀਫਿਕੇਸ਼ਨ ਅਨੁਸਾਰ 28 ਮਈ, 2026 (ਵੀਰਵਾਰ) ਨੂੰ ਹੁਣ ਚੰਡੀਗੜ੍ਹ 'ਚ ਜਨਤਕ ਛੁੱਟੀ ਹੋਵੇਗੀ।

ਇਹ ਵੀ ਪੜ੍ਹੋ : ਡੀ. ਏ. ਨੂੰ ਲੈ ਕੇ ਪੰਜਾਬ ਦੇ ਮੁਲਾਜ਼ਮਾਂ ਨੂੰ ਵੱਡੀ ਰਾਹਤ, ਹਾਈਕੋਰਟ ਨੇ ਫ਼ੈਸਲਾ ਰੱਖਿਆ ਬਰਕਰਾਰ, ਇਸ ਤਾਰੀਖ਼ ਤੱਕ...

ਗ੍ਰਹਿ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਪਹਿਲਾਂ 27 ਮਈ, 2026 (ਬੁੱਧਵਾਰ) ਨੂੰ ਐਲਾਨੀ ਗਈ ਛੁੱਟੀ ਨੂੰ ਹੁਣ ਸੋਧ ਕੇ 28 ਮਈ ਕਰ ਦਿੱਤਾ ਗਿਆ ਹੈ। ਇਹ ਛੁੱਟੀ ਚੰਡੀਗੜ੍ਹ ਪ੍ਰਸ਼ਾਸਨ ਅਧੀਨ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ, ਸੰਸਥਾਵਾਂ ਅਤੇ ਉਦਯੋਗਿਕ ਅਦਾਰਿਆਂ 'ਤੇ ਲਾਗੂ ਹੋਵੇਗੀ। 

ਇਹ ਵੀ ਪੜ੍ਹੋ : ਮੋਹਾਲੀ 'ਚ ਪੋਲਿੰਗ ਬੂਥਾਂ ਬਾਹਰ ਖੜ੍ਹੇ ਦਿਖੇ ਆਊਟਸਾਈਡਰ, ਵੋਟਰਾਂ 'ਚ ਸਹਿਮ ਦਾ ਮਾਹੌਲ

ਇਹ ਛੁੱਟੀ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ, 1881 ਦੀ ਧਾਰਾ 25 ਦੇ ਤਹਿਤ ਵੀ ਵੈਧ ਹੋਵੇਗੀ, ਜਿਸਦਾ ਅਰਥ ਹੈ ਕਿ ਬੈਂਕਿੰਗ ਸੰਸਥਾਵਾਂ ਵੀ ਬੰਦ ਰਹਿਣਗੀਆਂ। ਇਹ ਨੋਟੀਫਿਕੇਸ਼ਨ ਗ੍ਰਹਿ ਸਕੱਤਰ, ਆਈ. ਏ. ਐੱਸ, ਚੰਡੀਗੜ੍ਹ ਪ੍ਰਸ਼ਾਸਨ ਵਲੋਂ ਜਾਰੀ ਕੀਤਾ ਗਿਆ ਸੀ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:-
 https://whatsapp.com/channel/0029Va94hsaHAdNVur4L170e
 


 


author

Babita

Content Editor

Related News