ਵਿਆਹ ਦੀ ਜਾਗੋ 'ਚ ਚੱਲੀ ਗੋਲੀ, ਫੋਟੋਗ੍ਰਾਫਰ ਦੀ ਮੌਤ

Thursday, Jan 10, 2019 - 10:30 PM (IST)

ਵਿਆਹ ਦੀ ਜਾਗੋ 'ਚ ਚੱਲੀ ਗੋਲੀ, ਫੋਟੋਗ੍ਰਾਫਰ ਦੀ ਮੌਤ

ਦਸੂਹਾ,(ਵਰਿੰਦਰ)— ਦਸੂਹਾ ਦੇ ਪਿੰਡ ਹਰਦੋਥਲਾ 'ਚ ਅੱਜ ਵਿਆਹ ਸਮਾਗਮ ਦੌਰਾਨ ਜਾਗੋ ਕੱਢਦੇ ਸਮੇਂ ਅਚਾਨਕ ਗੋਲੀ ਚੱਲੀ, ਜਿਸ ਦੌਰਾਨ ਫੋਟੋਗ੍ਰਾਫਰ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਜਸਪਾਲ ਸਿੰਘ ਜੱਸੀ ਪੁੱਤਰ ਕਮਲਜੀਤ ਸਿੰਘ ਨਿਵਾਸੀ ਮਨਸੂਰਪੁਰ (ਮੁਕੇਰਿਆ) ਦੇ ਰੂਪ 'ਚ ਹੋਈ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪਿੰਡ 'ਚ ਇਕ ਲੜਕੀ ਦੇ ਵਿਆਹ ਸਬੰਧੀ ਜਾਗੋ ਕੱਢੀ ਜਾ ਰਹੀ ਸੀ। ਇਸ ਦੌਰਾਨ ਅਚਾਨਕ ਗੋਲੀ ਚੱਲੀ ਅਤੇ ਗੋਲੀ ਨੌਜਵਾਨ ਫੋਟੋਗ੍ਰਾਫਰ ਦੇ ਲੱਗੀ, ਜਿਸ ਦੌਰਾਨ ਉਸ ਦੀ ਮੌਕੇ 'ਤੇ ਮੌਤ ਹੋ ਗਈ। ਜਿਸ ਕਾਰਨ ਅਫੜਾ-ਦਫੜੀ ਮਚ ਗਈ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਦਸੂਹਾ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਐੱਸ. ਆਈ. ਸਲਵਿੰਦ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਅਜੇ ਇਸ ਮਾਮਲੇ 'ਚ ਕਿਸੇ ਨੇ ਵੀ ਕੋਈ ਬਿਆਨ ਦਰਜ ਨਹੀਂ ਕਰਵਾਇਆ ਹੈ। ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕੀ ਗੋਲੀ ਕਿਸ ਨੇ ਅਤੇ ਕਿਹੜੇ ਹਾਲਤ 'ਚ ਚੱਲੀ ਹੈ। ਮ੍ਰਿਤਕ ਨੌਜਵਾਨ 2 ਭੈਣਾਂ ਦਾ ਇਕਲੌਤਾ ਭਰਾ ਸੀ।


author

Sunny Mehra

Content Editor

Related News