ਕਿਸਾਨਾ ਲਈ ਮਿਸਾਲ ਬਣਿਆ ਬਠਿੰਡਾ ਦਾ ਕਿਸਾਨ ਦਰਸ਼ਨ ਸਿੰਘ, 13 ਸਾਲਾਂ ਤੋਂ ਇਸ ਤਰ੍ਹਾਂ ਵਾਤਾਵਰਨ ਦੀ ਕਰ ਰਿਹਾ ਸੇਵਾ

Monday, Oct 23, 2023 - 02:16 PM (IST)

ਕਿਸਾਨਾ ਲਈ ਮਿਸਾਲ ਬਣਿਆ ਬਠਿੰਡਾ ਦਾ ਕਿਸਾਨ ਦਰਸ਼ਨ ਸਿੰਘ, 13 ਸਾਲਾਂ ਤੋਂ ਇਸ ਤਰ੍ਹਾਂ ਵਾਤਾਵਰਨ ਦੀ ਕਰ ਰਿਹਾ ਸੇਵਾ

ਬਠਿੰਡਾ- ਦੁਨੀਆ 'ਚ ਕਈ ਲੋਕ ਕੁਦਰਤ ਨਾਲ ਬਹੁਤ ਪਿਆਰ ਕਰਦੇ ਹਨ, ਜੋ ਵਾਤਾਵਰਨ ਦੀ ਦੇਖ-ਰੇਖ ਵੱਲ ਪੂਰਾ ਧਿਆਨ ਦਿੰਦੇ ਹਨ। ਅਜਿਹੇ ਹੀ ਪਿੰਡ ਰਾਮਪੁਰਾ ਦੇ ਦਰਸ਼ਨ ਸਿੰਘ ਸਿੱਧੂ ਇਕ ਅਗਾਂਹਵਧੂ ਅਤੇ ਵਾਤਾਵਰਨ ਪ੍ਰੇਮੀ ਕਿਸਾਨ ਹਨ। ਇਨ੍ਹਾਂ ਨੇ 13 ਸਾਲ ਪਹਿਲਾਂ ਹੀ ਝੋਨੇ ਦੀ ਪਰਾਲੀ ਦੇ ਨਿਪਟਾਰੇ ਦਾ ਹੱਲ ਲੱਭ ਲਿਆ ਸੀ। ਦਰਸ਼ਨ ਸਿੰਘ ਪੰਜਾਬ ਦੇ ਪਹਿਲੇ ਕਿਸਾਨ ਹਨ ਜਿਨ੍ਹਾਂ ਨੇ ਝੋਨੇ ਦੀ ਪਰਾਲੀ ਨੂੰ ਸਾੜ ਕੇ ਨਸ਼ਟ ਕਰਨ ਦੀ ਬਜਾਏ ਖੇਤਾਂ 'ਚ ਹੀ ਨਿਪਟਾਉਣਾ ਸ਼ੁਰੂ ਕੀਤਾ। ਉਸ ਦਾ ਦਾਅਵਾ ਹੈ ਕਿ ਉਸ ਸਮੇਂ ਵੀ ਸੂਬਾ ਸਰਕਾਰ ਕੋਲ ਪਰਾਲੀ ਦੇ ਨਿਪਟਾਰੇ ਲਈ ਕੋਈ ਯੋਜਨਾ ਨਹੀਂ ਸੀ। ਉਨ੍ਹਾਂ ਦੇ ਖੇਤਾਂ 'ਚ ਨਿਪਟਾਰੇ ਦੀ ਤਕਨੀਕ ਨੂੰ ਦੇਖਦਿਆਂ ਸਰਕਾਰ ਨੇ ਸਾਲ 2012 'ਚ ਮਸ਼ੀਨਾਂ ਰਾਹੀਂ ਪਰਾਲੀ ਦੇ ਨਿਪਟਾਰੇ ਲਈ ਸਬਸਿਡੀ ਦੇਣ ਦਾ ਐਲਾਨ ਵੀ ਕੀਤਾ ਸੀ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਬੇਨਕਾਬ ਹੋਇਆ ਦੇਹ ਵਪਾਰ ਦਾ ਅੱਡਾ, ਗਾਹਕਾਂ ਨੂੰ ਭਰਮਾਉਣ ਲਈ ਵਿਦੇਸ਼ੋਂ ਮੰਗਵਾਈਆਂ ਕੁੜੀਆਂ

ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਨਸ਼ਟ ਕਰਨ ਕਾਰਨ ਉਸ ਨੂੰ ਦਰਦ ਮਹਿਸੂਸ ਹੋਇਆ। ਇਸ ਕਾਰਨ ਵਾਤਾਵਰਨ ਵੀ ਦੂਸ਼ਿਤ ਹੋ ਰਿਹਾ ਸੀ। ਇੱਕ ਦਿਨ ਪਿੰਡ ਸਿਰੀਏਵਾਲਾ ਦਾ ਮਕੈਨਿਕ ਅਤੇ ਚੰਨੀ ਐਗਰੋ ਵਰਕਸ ਦਾ ਡਾਇਰੈਕਟਰ ਗੁਰਤੇਜ ਸਿੰਘ ਉਸ ਕੋਲ ਗਏ। ਉਨ੍ਹਾਂ ਨੂੰ ਅਜਿਹੀ ਮਸ਼ੀਨ ਬਣਾਉਣ ਬਾਰੇ ਪੁੱਛਿਆ ਜਿਸ ਨਾਲ ਵਾਤਾਵਰਨ ਪ੍ਰਦੂਸ਼ਿਤ ਨਾ ਹੋਵੇ। ਗੁਰਤੇਜ ਸਿੰਘ ਵੀ ਖੁਦ ਅਜਿਹੀ ਮਸ਼ੀਨ ਬਣਾਉਣਾ ਚਾਹੁੰਦੇ ਸਨ ਜਿਸ ਰਾਹੀਂ ਝੋਨੇ ਦੀ ਪਰਾਲੀ ਨੂੰ ਬਿਨਾਂ ਸਾੜੇ ਖ਼ੇਤ 'ਚ ਹੀ ਮਿੱਟੀ ਵਿੱਚ ਮਿਲਾਇਆ ਜਾ ਸਕੇ।  ਗੁਰਤੇਜ ਸਿੰਘ ਨੇ ਚੌਪਰ ਮਸ਼ੀਨ ਤਿਆਰ ਕੀਤੀ ਗਈ ਅਤੇ ਇਹ ਫਾਰਮੂਲਾ ਕਾਮਯਾਬ ਹੋ ਗਿਆ। ਚੌਪਰ ਪਰਾਲੀ ਨੂੰ ਖੇਤ 'ਚ ਕੁਚਲਦਾ ਹੈ ਅਤੇ ਬਾਅਦ 'ਚ ਇਸ ਨੂ ਵਾਹ ਕੇ ਮਿੱਟੀ 'ਚ ਮਿਲਾਇਆ ਜਾਂਦਾ ਹੈ। ਚੌਪਰ ਮਿਲਣ ਤੋਂ ਬਾਅਦ ਉਸ ਨੇ ਸਾਲ 2010 ਤੋਂ ਪਰਾਲੀ ਨੂੰ ਸਾੜਨਾ ਬੰਦ ਕਰ ਦਿੱਤਾ ਅਤੇ ਇਸ ਦਾ ਸਹੀ ਨਿਪਟਾਰਾ ਕਰਨਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ- ਨਿੱਕੀ ਜਿਹੀ ਗੱਲ ਨੇ ਧਾਰਿਆ ਖੂਨੀ ਰੂਪ, ਵੀਡੀਓ ’ਚ ਦੇਖੋ ਕਿਵੇਂ ਖੇਤਾਂ ’ਚ ਭਿੜੀਆਂ ਦੋ ਧਿਰਾਂ

ਗੁਰਤੇਜ ਸਿੰਘ ਦੇ ਇਸ ਸਫ਼ਲ ਪ੍ਰਯੋਗ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਲੁਧਿਆਣਾ ਤੇ ਰਾਜ ਸਰਕਾਰ ਵੱਲੋਂ ਵੀ ਭਰਪੂਰ ਸ਼ਲਾਘਾ ਕੀਤੀ ਗਈ। ਖੇਤੀ ਬਾੜੀ ਵਿਭਾਗ ਦੇ ਤਤਕਾਲੀ ਡਾਇਰੈਕਟਰ ਮੰਗਲ ਸਿੰਘ ਅਤੇ ਹੋਰ ਅਧਿਕਾਰੀ ਵੀ ਉਨ੍ਹਾਂ ਦੇ ਖੇਤ 'ਚ ਪੁੱਜੇ ਅਤੇ ਪਰਾਲੀ ਦੇ ਨਿਪਟਾਰੇ ਨੂੰ ਦੇਖਿਆ। ਦਰਸ਼ਨ ਸਿੰਘ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਪਿੰਡ ਦੇ ਖੇਤਾਂ 'ਚ ਪਰਾਲੀ ਦੇ ਨਿਪਟਾਰੇ ਨੂੰ ਦੇਖਦਿਆਂ ਹੀ ਸੂਬਾ ਸਰਕਾਰ ਨੇ ਇਸ ਤਰੀਕੇ ਨਾਲ ਪਰਾਲੀ ਦੇ ਨਿਪਟਾਰੇ ਲਈ ਸਕੀਮ ਦਾ ਐਲਾਨ ਕੀਤਾ ਅਤੇ ਇਸ ’ਤੇ ਸਬਸਿਡੀ ਦੇਣ ਦਾ ਵੀ ਐਲਾਨ ਕੀਤਾ। ਉਹ ਪਿਛਲੇ ਲੰਮੇ ਸਮੇਂ ਤੋਂ ਹਰ ਸਾਲ 35 ਏਕੜ ਰਕਬੇ ਵਿੱਚ ਝੋਨੇ ਦੀ ਬਿਜਾਈ ਕਰਦਾ ਆ ਰਿਹਾ ਹੈ। ਅਸੀਂ 13 ਸਾਲਾਂ ਤੋਂ ਮਸ਼ੀਨਾਂ ਦੀ ਵਰਤੋਂ ਕਰਕੇ ਪਰਾਲੀ ਦਾ ਨਿਪਟਾਰਾ ਕਰ ਰਹੇ ਹਾਂ।

ਇਹ ਵੀ ਪੜ੍ਹੋ-  ਬਠਿੰਡਾ 'ਚ ਵੱਡੀ ਵਾਰਦਾਤ, ਮੇਲੇ ਗਏ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਦਰਸ਼ਨ ਸਿੰਘ ਸਿੱਧੂ ਨੂੰ ਹੁਣ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਸੂਬਾ ਸਰਕਾਰ ਵੱਲੋਂ 30 ਤੋਂ ਵੱਧ ਸਨਮਾਨ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਨੂੰ ਪਹਿਲੀ ਵਾਰ ਸਾਲ 2014 ਵਿੱਚ ਨਾਗਪੁਰ ਵਿੱਚ ਹੋਏ ਖੇਤੀਬਾੜੀ ਵਿਭਾਗ ਸੰਮੇਲਨ ਵਿੱਚ ਸਨਮਾਨਿਤ ਕੀਤਾ ਗਿਆ ਸੀ। ਇਸੇ ਸਾਲ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੂਬਾ ਸਰਕਾਰ ਦੀ ਤਰਫੋਂ ਉਨ੍ਹਾਂ ਦਾ ਸਨਮਾਨ ਕੀਤਾ ਸੀ। ਇਸ ਤੋਂ ਇਲਾਵਾ ਉਹ ਕਈ ਕਿਸਾਨ ਮੇਲਿਆਂ ਵਿੱਚ ਸਨਮਾਨ ਪ੍ਰਾਪਤ ਕਰ ਚੁੱਕੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News