ਦਰਬਾਰਾ ਸਿੰਘ ਗੁਰੂ ਨੇ ਨਕੋਦਰ ਗੋਲੀਕਾਂਡ 'ਤੇ ਦਿੱਤੀ ਸਫਾਈ
Saturday, Apr 06, 2019 - 04:09 PM (IST)
ਖੰਨਾ (ਬਿਪਨ) : ਫਤਿਹਗੜ੍ਹ ਸਾਹਿਬ ਤੋਂ ਅਕਾਲੀ ਉਮੀਦਵਾਰ ਦਰਬਾਰਾ ਸਿੰਘ ਗੁਰੂ ਨੇ ਨਕੋਦਰ ਗੋਲੀਕਾਂਡ 'ਚ ਬਾਰੇ ਸਫਾਈ ਦਿੰਦਿਆਂ ਕਿਹਾ ਹੈ ਕਿ ਕਿਸੇ ਵੀ ਜ਼ਿਲੇ ਦਾ ਡਿਪਟੀ ਕਮਿਸ਼ਨਰ ਲੱਗੇ ਹੋਣ 'ਤੇ ਜ਼ਿਲੇ 'ਚ ਵਾਪਰੀ ਕੋਈ ਵੀ ਘਟਨਾ ਲਈ ਉਹ ਕਸੂਰਵਾਰ ਨਹੀਂ ਹੁੰਦਾ, ਇਸ ਲਈ ਨਕੋਦਰ ਵਿਖੇ ਵਾਪਰੇ ਗੋਲੀਕਾਂਡ 'ਚ ਉਹ ਵੀ ਕਸੂਰਵਾਰ ਨਹੀਂ ਹਨ ਕਿਉਂਕਿ ਨਾਂ ਤਾਂ ਉਨ੍ਹਾਂ ਨੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ ਅਤੇ ਨਾ ਹੀ ਉਹ ਘਟਨਾ ਵਾਲੀ ਥਾਂ 'ਤੇ ਮੌਜੂਦ ਸਨ। ਉਨ੍ਹਾਂ ਨੇ ਮੀਡੀਆ ਨੂੰ ਵੀ ਇਸ ਬਾਰੇ ਤੱਥਾਂ ਦੇ ਆਧਾਰ 'ਤੇ ਲਿਖਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਉਹ ਚੈਲੰਜ ਕਰਦੇ ਹਨ ਕਿ ਕੋਈ ਇਹ ਸਾਬਿਤ ਕਰੇ ਕਿ ਜਦੋਂ ਗੋਲੀ ਚੱਲੀ ਸੀ ਤਾਂ ਮੈਂ ਉੱਥੇ ਮੌਜੂਦ ਸੀ