ਸਡ਼ਕਾਂ ’ਤੇ ਗੰਦਗੀ ਨਾਲ ਬੀਮਾਰੀਆਂ ਫੈਲਣ ਦਾ ਖਦਸ਼ਾ

08/02/2018 1:06:08 AM

ਬਹਿਰਾਮ, (ਆਰ. ਡੀ. ਰਾਮਾ)- ਲੋਕ ਆਪਣੇ ਘਰਾਂ ਦੁਕਾਨਾਂ ਤੇ ਹੋਰ ਅਦਾਰਿਆਂ ਦੀ ਗੰਦਗੀ ਸਡ਼ਕਾਂ ਕਿਨਾਰੇ ਸੁੱਟਣ ਲੱਗੇ ਹਨ। ਖਾਸ ਕਰ ਕੇ ਸਡ਼ਕਾਂ ਦੇ ਦੋਵੇਂ ਪਾਸੇ ਖਾਲੀ ਥਾਂ ’ਤੇ ਗੰਦਗੀ ਦੇ ਢੇਰ ਨਜ਼ਰ ਆਉਦੇਂ ਹਨ। ਹਰ ਤਰਾਂ ਦਾ ਕੂਡ਼ਾ-ਕਰਕਟ ਤੇ ਗੰਦਗੀ ਸਡ਼ਕਾਂ, ਛੱਪਡ਼ਾਂ, ਤੇ ਹੋਰ ਸਾਂਝੀਆਂ ਥਾਵਾਂ ਤੇ ਬੇ-ਰੋਕ ਸੁੱਟਣ ਦਾ ਸਿਲਸਿਲਾ ਚੱਲ ਰਿਹਾ ਹੈ।  ਪਿੰਡਾਂ ਅੰਦਰ ਵੀ ਬਹੁਤ ਸਾਰੇ ਅਜਿਹੇ  ਪਰਿਵਾਰ ਹਨ ਜਿਨ੍ਹਾਂ  ਕੋਲ ਆਪਣਾ ਕੂਡ਼ਾ ਸੁੱਟਣ ਲਈ ਵੀ ਜਗ੍ਹਾ ਨਹੀ ਹੈ। ਕਿਸਾਨ ਪਰਿਵਾਰ ਨੇ ਤਾਂ ਰੂਡ਼ੀਆਂ ਲਗਾ ਰੱਖੀਆਂ ਹਨ।  ਲੋਕਾਂ ਕੋਲ ਥਾਂ ਨਾਂ ਹੋਣ ਕਾਰਨ ਉਹ ਸਡ਼ਕਾਂ ਕਿਨਾਰਿਆਂ ਦੀ ਵਰਤੋਂ ਨਿਰ ਸੰਕੋਚ ਕਰਦੇ ਹਨ ਜੋ ਵੀ ਚੀਜ਼ ਕਬਾਡ਼ ’ਚ ਨਹੀ ਵਿੱਕ ਸਕਦੀ ਉਸ ਨੂੰ ਇਨ੍ਹਾ ਥਾਂਵਾਂ ’ਤੇ ਸੁੱਟ ਦਿੱਤਾ ਜਾਦਾਂ ਹੈ। ਗਲਤ ਥਾਵਾਂ ’ਤੇ ਗੰਦਗੀ ਦੇ ਢੇਰ ਲੱਗਣ ਕਾਰਨ ਛੱਪਡ਼ਾਂ ਦੇ ਕਿਨਾਰੇ ਸੁੱਟੀ ਗੰਦਗੀ ਬੀਮਾਰੀਆਂ ਨੂੰ ਸੱਦਾ ਦੇ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਕੁਝ ਸਾਂਝੀਆਂ ਥਾਵਾਂ ਨਿਰਧਾਰਿਤ ਕਰ ਕੇ ਉੱਥੇ ਕੂਡ਼ਾ ਕਰਕਟ ਵਰਗੀਕਰਨ ਕਰ ਕੇ ਸੁੱਟਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਅਜਿਹਾ ਕਰਨ ਨਾਲ ਗੰਦਗੀ ਫੈਲਣ ਨੂੰ ਠੱਲ ਪਾਈ ਜਾ ਸਕੇ ਅਤੇ ਇਸ ਦੇ ਕੁਝ ਹਿੱਸੇ ਨੂੰ ਖਾਧ ਵਜੋਂ ਇਸਤੇਮਾਲ ਕੀਤਾ ਜਾ ਸਕੇ।
 


Related News