ਹੁਣ ਪੰਜਾਬ ਦੇ ਇਸ ਜ਼ਿਲ੍ਹੇ 'ਚ ਖ਼ਤਰਨਾਕ ਵਾਇਰਸ ਦੀ ਦਸਤਕ, ਸਰਕਾਰ ਵੱਡਾ ਕਦਮ ਚੁੱਕਣ ਦੀ ਤਿਆਰੀ 'ਚ

Monday, Jun 26, 2023 - 12:27 PM (IST)

ਹੁਣ ਪੰਜਾਬ ਦੇ ਇਸ ਜ਼ਿਲ੍ਹੇ 'ਚ ਖ਼ਤਰਨਾਕ ਵਾਇਰਸ ਦੀ ਦਸਤਕ, ਸਰਕਾਰ ਵੱਡਾ ਕਦਮ ਚੁੱਕਣ ਦੀ ਤਿਆਰੀ 'ਚ

ਚੰਡੀਗੜ੍ਹ (ਅਸ਼ਵਨੀ) : ਪੰਜਾਬ 'ਚ ਘੋੜਿਆਂ ਦੀ ਜਾਨਲੇਵਾ ਬਿਮਾਰੀ ਗਲੈਂਡਰਸ ਦਾ ਦਾਇਰਾ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਇਸ ਬਿਮਾਰੀ ਨੇ ਅੰਮ੍ਰਿਤਸਰ 'ਚ ਦਸਤਕ ਦੇ ਦਿੱਤੀ ਹੈ। ਅਜਨਾਲਾ ਤਹਿਸੀਲ ਦੇ ਪਿੰਡ ਤਰੀਨ ਨੂੰ ਬਿਮਾਰੀ ਦਾ ਐਪੀਸੈਂਟਰ ਭਾਵ ਕੇਂਦਰ ਐਲਾਨ ਕੀਤਾ ਗਿਆ ਹੈ, ਜਦੋਂ ਕਿ ਕਰੀਬ 5 ਕਿਲੋਮੀਟਰ ਦਾਇਰੇ ਨੂੰ ਸੰਕ੍ਰਮਿਤ ਖੇਤਰ ਮੰਨਦਿਆਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਗਲੈਂਡਰਸ ਦਾ ਪੰਜਾਬ 'ਚ ਇਹ ਚੌਥਾ ਮਾਮਲਾ ਹੈ। ਉਂਝ ਤਾਂ 2023 'ਚ ਪਹਿਲੀ ਵਾਰ ਇਸ ਬਿਮਾਰੀ ਨੇ ਹੁਸ਼ਿਆਰਪੁਰ ਦੇ ਬੀ. ਐੱਸ. ਐੱਫ਼. ਕੈਂਪ 'ਚ ਦਸਤਕ ਦਿੱਤੀ ਸੀ, ਪਰ ਮਈ ਮਹੀਨੇ 'ਚ ਲਗਾਤਾਰ 2 ਮਾਮਲਿਆਂ ਦੀ ਪੁਸ਼ਟੀ ਨੇ ਪੰਜਾਬ ਪਸ਼ੂ ਪਾਲਣ ਵਿਭਾਗ ਦੀਆਂ ਚਿੰਤਾਵਾਂ ਵਧਾ ਦਿੱਤੀ। ਵਿਭਾਗ ਨੇ ਗਲੈਂਡਰਸ ਦੇ ਕੰਟਰੋਲ ਨੂੰ ਲੈ ਕੇ ਭਾਰਤ ਸਰਕਾਰ ਵਲੋਂ ਜਾਰੀ ਐਕਸ਼ਨ ਪਲਾਨ ਨੂੰ ਅਮਲ 'ਚ ਲਿਆਉਂਦਿਆਂ ਨੋਟੀਫਿਕੇਸ਼ਨ ਜਾਰੀ ਕੀਤਾ ਅਤੇ ਘੋੜਾ ਪਾਲਕਾਂ ਲਈ ਜਾਗਰੂਕਤਾ ਅਭਿਆਨ ਵੀ ਚਲਾਇਆ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਹਾਦਸਾ : ਮੇਲੇ 'ਚ 30 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗਿਆ ਝੂਲਾ, ਵੀਡੀਓ 'ਚ ਦੇਖੋ ਭਿਆਨਕ ਦ੍ਰਿਸ਼
2023 ਦਾ ਇਹ ਚੌਥਾ ਮਾਮਲਾ
2023 ਦੌਰਾਨ ਪੰਜਾਬ 'ਚ ਗਲੈਂਡਰਸ ਬਿਮਾਰੀ ਦਾ ਚੌਥਾ ਮਾਮਲਾ ਸਾਹਮਣੇ ਆਇਆ ਹੈ। ਫਰਵਰੀ 'ਚ ਹੁਸ਼ਿਆਰਪੁਰ 'ਚ ਪਹਿਲੇ ਮਾਮਲੇ ਨੇ ਦਸਤਕ ਦੇਣ ਤੋਂ ਬਾਅਦ 12 ਮਈ ਨੂੰ ਬਠਿੰਡਾ ਦੇ ਲਹਿਰਾ ਮੁਹੱਬਤ 'ਚ ਗਲੈਂਡਰਸ ਵਾਇਰਸ ਨੇ ਦਸਤਕ ਦਿੱਤੀ ਸੀ। ਇਸ ਦੇ 16 ਦਿਨ ਬਾਅਦ 29 ਮਈ ਨੂੰ ਲੁਧਿਆਣਾ ਦੇ ਭਾਮੀਆਂ ਕਲਾਂ 'ਚ ਵਾਇਰਸ ਨੇ ਦਸਤਕ ਦਿੱਤੀ ਹੈ। ਇਸ ਕੜੀ 'ਚ ਹੁਣ 19 ਜੂਨ ਨੂੰ ਅਜਨਾਲਾ ਤਹਿਸੀਲ ਦੇ ਪਿੰਡ ਤਰੀਨ 'ਚ ਵਾਇਰਸ ਦੀ ਪੁਸ਼ਟੀ ਹੋਈ ਹੈ।
ਬਿਮਾਰੀ ਦੇ ਵਿਕਰਾਲ ਹੋਣ ’ਤੇ ਲੱਗੇਗੀ ਰੋਕ
ਅਧਿਕਾਰੀਆਂ ਦੀ ਮੰਨੀਏ ਤਾਂ ਉਮੀਦ ਸੀ ਕਿ ਹੁਣ ਗਲੈਂਡਰਸ ਦਾ ਨਵਾਂ ਮਾਮਲਾ ਪੰਜਾਬ 'ਚ ਸਾਹਮਣੇ ਨਹੀਂ ਆਵੇਗਾ ਪਰ ਜੂਨ 'ਚ ਵੀ ਗਲੈਂਡਰਸ ਨੇ ਪਿੱਛਾ ਨਹੀਂ ਛੱਡਿਆ ਹੈ। ਇਸ ਲਈ ਹੁਣ ਪੰਜਾਬ ਸਰਕਾਰ ਘੋੜਿਆਂ ਦੀ ਆਵਾਜਾਈ ਅਤੇ ਪਸ਼ੂਆਂ ਦੇ ਮੇਲੇ ਅਤੇ ਪ੍ਰਦਰਸ਼ਨ ’ਤੇ ਰੋਕ ਲਗਾਉਣ ਦਾ ਵਿਚਾਰ ਕਰ ਰਹੀ ਹੈ। ਹਾਲਾਂਕਿ ਨੈਸ਼ਨਲ ਐਕਸ਼ਨ ਪਲਾਨ ਦੇ ਤਹਿਤ ਬਿਮਾਰੀ ਦੇ ਕੇਂਦਰ ਤੋਂ 25 ਕਿਲੋਮੀਟਰ ਦਾਇਰੇ 'ਚ ਸਾਰੇ ਘੋੜਿਆਂ ਦੀ ਸਕਰੀਨਿੰਗ ਹੁੰਦੀ ਹੈ ਪਰ ਘੋੜਾ ਪਾਲਕਾਂ ਵਲੋਂ ਪਸ਼ੂਆਂ ਨੂੰ ਰਾਜ 'ਚ ਇਧਰ-ਉਧਰ ਪ੍ਰਦਰਸ਼ਿਤ ਕਰਨ ਦੇ ਕਾਰਣ ਸੰਕਰਮਣ ਦਾ ਖ਼ਤਰਾ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਲਈ ਹੁਣ ਵਿਚਾਰ ਕੀਤਾ ਜਾ ਰਿਹਾ ਹੈ ਕਿ ਕੁੱਝ ਸਮੇਂ ਲਈ ਘੋੜਿਆਂ ਦੀ ਮੂਵਮੈਂਟ ’ਤੇ ਪੂਰੀ ਤਰ੍ਹਾਂ ਰੋਕ ਲਾਈ ਜਾਵੇ ਤਾਂ ਜੋ ਇਸ ਬਿਮਾਰੀ ਦੇ ਵਿਕਰਾਲ ਹੋਣ ਦੀਆਂ ਸੰਭਾਵਨਾਵਾਂ ’ਤੇ ਰੋਕ ਲੱਗ ਸਕੇ।

ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਲਈ ਚੰਗੀ ਖ਼ਬਰ, ਇਸ ਸਕੀਮ ਦਾ ਜਲਦ ਲੈਣ ਲਾਹਾ, ਕਿਤੇ ਆਖ਼ਰੀ ਤਾਰੀਖ਼ ਨਾ ਨਿਕਲ ਜਾਵੇ
ਸੂਬੇ ਦੀਆਂ ਹੱਦਾਂ ’ਤੇ ਚੈੱਕਪੋਸਟ ਅਤੇ ਕੁਆਰੰਟੀਨ ਕੈਂਪ ’ਤੇ ਵਿਚਾਰ
ਗਲੈਂਡਰਸ ਦੇ ਵੱਧਦੇ ਦਾਇਰੇ ਨੂੰ ਵੇਖਦਿਆਂ ਪੰਜਾਬ ਪਸ਼ੂ ਪਾਲਣ ਵਿਭਾਗ ਗੁਆਂਢੀ ਰਾਜਾਂ ਦੇ ਨਾਲ ਲੱਗਦੀਆਂ ਸਰਹੱਦਾਂ ’ਤੇ ਚੈੱਕਪੋਸਟ ਅਤੇ ਕੁਆਰੰਟੀਨ ਕੈਂਪ ’ਤੇ ਵੀ ਵਿਚਾਰ ਕਰ ਰਹੀ ਹੈ। ਅਧਿਕਾਰੀਆਂ ਦੀ ਮੰਨੀਏ ਤਾਂ ਜੇਕਰ ਸਥਿਤੀਆਂ ਗੰਭੀਰ ਹੁੰਦੀਆਂ ਹਨ ਤਾਂ ਰਾਜ 'ਚ ਆਉਣ-ਜਾਣ ਵਾਲੇ ਪਸ਼ੂਆਂ ਦੀ ਮਾਨੀਟਰਿੰਗ ਨੂੰ ਲਾਜ਼ਮੀ ਕਰਨਾ ਹੋਵੇਗਾ ਤਾਂ ਕਿ ਇਸ ਬਿਮਾਰੀ ਦੇ ਵਿਸਥਾਰ ’ਤੇ ਰੋਕ ਲਾਈ ਜਾ ਸਕੇ। ਪੰਜਾਬ 'ਚ ਸਾਰੇ ਸੈਸ਼ਨਾਂ ’ਤੇ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। ਹਾਲਾਤ ਨੂੰ ਭਾਂਪਦਿਆਂ ਵੈਟਰਨਰੀ ਅਫ਼ਸਰਾਂ ਨੂੰ ਸਟੇਟ ਬਾਰਡਰ ’ਤੇ ਤਾਇਨਾਤ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਅਧਿਆਪਕਾਂ ਨੂੰ ਵਿਦੇਸ਼ਾਂ 'ਚ ਟ੍ਰੇਨਿੰਗ ਦਾ ਕ੍ਰੇਜ਼, Popular ਹੋ ਰਹੀ ਸਰਕਾਰ ਦੀ ਸਕੀਮ
ਜ਼ਿਆਦਾ ਤੋਂ ਜ਼ਿਆਦਾ ਸੈਂਪਲਾਂ ਦੀ ਕਰਵਾਈ ਜਾਵੇਗੀ ਜਾਂਚ
ਅਧਿਕਾਰੀਆਂ ਦੀ ਮੰਨੀਏ ਤਾਂ ਬਿਮਾਰੀ ਦੇ ਵੱਧਦੇ ਦਾਇਰੇ ਨੂੰ ਵੇਖਦਿਆਂ ਸੂਬੇ ਭਰ 'ਚ ਘੋੜਿਆਂ ਦੇ ਸੈਂਪਲਾਂ ਦੀ ਗਿਣਤੀ ਵੀ ਵਧਾਈ ਜਾ ਰਹੀ ਹੈ। ਉਂਝ ਤਾਂ ਗਲੈਂਡਰਸ ਲਈ ਕੰਪਲੀਮੈਂਟ ਫਿਕਸੇਸ਼ਨ ਟੈਸਟ ਪ੍ਰਭਾਵੀ ਹੈ, ਜਿਸ ਦਾ ਜਲੰਧਰ ਦੀ ਰੀਜਨਲ ਲੈਬ 'ਚ ਪ੍ਰੀਖਣ ਹੋ ਜਾਂਦਾ ਹੈ ਪਰ ਜੇਕਰ ਸਥਿਤੀਆਂ ਵਿਸ਼ਾਲ ਹੋਈਆਂ ਤਾਂ ਰਾਸ਼ਟਰੀ ਪੱਧਰ ’ਤੇ ਸੈਂਟਰਲ ਵੈਟਰਨਰੀ ਲੈਬੋਰੇਟਰੀ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ। ਅਧਿਕਾਰੀਆਂ ਦੀ ਮੰਨੀਏ ਤਾਂ ਜਿਨ੍ਹਾਂ-ਜਿਨ੍ਹਾਂ ਇਲਾਕਿਆਂ 'ਚ ਗਲੈਂਡਰਸ ਦੇ ਮਾਮਲੇ 'ਚ ਸਾਹਮਣੇ ਆਏ ਹਨ, ਉਨ੍ਹਾਂ ਸਾਰੇ ਇਲਾਕਿਆਂ 'ਚ ਸਕਰੀਨਿੰਗ ਕੀਤੀ ਜਾ ਰਹੀ ਹੈ। 25 ਕਿਲੋਮੀਟਰ ਦਾਇਰੇ ਦੇ ਬਾਹਰ ਵੀ ਵੈਟਰਨਰੀ ਅਫ਼ਸਰ ਲਗਾਤਾਰ ਮਾਨੀਟਰਿੰਗ ਕਰ ਰਹੇ ਹਨ। ਗਲੈਂਡਰਸ ਦਾ ਵੱਧਦਾ ਦਾਇਰਾ ਵੀ ਚਿੰਤਾ ਦਾ ਵਿਸ਼ਾ ਹੈ। ਵਿਭਾਗ ਐਪੀਸੈਂਟਰ ਤੋਂ ਲੈ ਕੇ 25 ਕਿਲੋਮੀਟਰ ਦੇ ਸੰਕ੍ਰਮਿਤ ਖੇਤਰ 'ਚ ਲਗਾਤਾਰ ਮਾਨੀਟਰਿੰਗ ਕਰ ਰਿਹਾ ਹੈ। ਪਸ਼ੂ ਪਾਲਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਜਿਸ ਤਰ੍ਹਾਂ ਬਿਮਾਰੀ ਫੈਲ ਰਹੀ ਹੈ, ਵਿਭਾਗ ਪਸ਼ੂਆਂ ਦੀ ਆਵਾਜਾਈ ’ਤੇ ਰੋਕ ਲਗਾਉਣ ਜਿਹੇ ਕਠੋਰ ਕਦਮ ਚੁੱਕਣ ’ਤੇ ਵੀ ਵਿਚਾਰ ਕਰ ਰਿਹਾ ਹੈ। ਬਿਮਾਰੀ ਦੀ ਰੋਕਥਾਮ ਜਨਭਾਗੇਦਾਰੀ ਨਾਲ ਹੀ ਸੰਭਵ ਹੈ, ਇਸ ਲਈ ਲੋਕਾਂ ਨੂੰ ਵੀ ਵਿਭਾਗ ਦੇ ਨਿਰਦੇਸ਼ਾਂ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਆਪਣੇ ਘੋੜਿਆਂ ਨੂੰ ਦੂਜੇ ਪਸ਼ੂਆਂ ਦੇ ਸੰਪਰਕ ਤੋਂ ਦੂਰ ਰੱਖਣ ਦੀ ਪਹਿਲ ਕਰਨੀ ਚਾਹੀਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News