ਜੇਲ੍ਹ ’ਚ ਬੰਦ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦੇਣੀ ਖ਼ਤਰੇ ਤੋਂ ਖਾਲੀ ਨਹੀਂ: ਜਥੇਦਾਰ ਦਾਦੂਵਾਲ

Thursday, May 20, 2021 - 06:10 PM (IST)

ਤਲਵੰਡੀ ਸਾਬੋ (ਮਨੀਸ਼): ਸੌਦਾ ਅਸਾਧ ਪਖੰਡੀ ਗੁਰਮੀਤ ਰਾਮ ਰਹੀਮ ਡੇਰਾ ਸਿਰਸਾ ਮੁਖੀ ਇਕ ਖ਼ਤਰਨਾਕ ਅਪਰਾਧੀ ਹੈ, ਜਿਸ ਨੂੰ ਮਾਣਯੋਗ ਸੀ.ਬੀ.ਆਈ. ਦੀ ਕੋਰਟ ਨੇ ਕਤਲ ਅਤੇ ਕੁਕਰਮਾਂ ਦੀ ਸਜ਼ਾ ਦੇ ਕੇ ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਬੰਦ ਕੀਤਾ ਹੋਇਆ ਹੈ। ਜਿੱਥੋਂ ਸੌਦਾ ਅਸਾਧ ਆਨੇ ਬਹਾਨੇ ਬਾਹਰ ਆਉਣਾ ਚਾਹੁੰਦਾ ਹੈ ਅਤੇ ਸਰਕਾਰਾਂ ਵਿੱਚ ਬੈਠੇ ਸੌਦਾ ਅਸਾਧ ਦੇ ਭਗਤ ਉਸ ਨੂੰ ਪੈਰੋਲ ਤੇ ਬਾਹਰ ਲਿਆਉਣਾ ਚਾਹੁੰਦੇ ਹਨ। ਸੌਦਾ ਅਸਾਧ ਵਰਗੇ ਖ਼ਤਰਨਾਕ ਅਪਰਾਧੀ ਦਾ ਪੈਰੋਲ ਤੇ ਬਾਹਰ ਆਉਣਾ ਖ਼ਤਰੇ ਤੋਂ ਖਾਲੀ ਨਹੀਂ ਹੋਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਮੁੱਖ ਸੇਵਾਦਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੈੱਸ ਨੋਟ ਰਾਹੀਂ ਮੀਡੀਆ ਨਾਲ ਕੀਤਾ। ਉਨ੍ਹਾਂ ਕਿਹਾ ਜੱਗ ਜਾਣਦਾ ਹੈ ਕਿ ਸੌਦਾ ਅਸਾਧ ਨੇ ਆਪਣੀਆਂ ਪੈਰੋਕਾਰ ਕੁੜੀਆਂ ਨਾਲ ਬਲਾਤਕਾਰ ਕੀਤਾ।

ਇਹ ਵੀ ਪੜ੍ਹੋ: ਬਠਿੰਡਾ ਦੇ ਗੁਰਦੁਆਰਾ ਸਾਹਿਬ ’ਚ ਰਾਮ ਰਹੀਮ ਦੀ ਰਿਹਾਈ ਲਈ ਅਰਦਾਸ ’ਤੇ ਛਿੜਿਆ ਵਿਵਾਦ, ਵੀਡੀਓ ਵਾਇਰਲ

ਜਿਸ ਦੀ ਪੁਸ਼ਟੀ ਮਾਣਯੋਗ ਸੀ.ਬੀ.ਆਈ. ਕੋਰਟ ਨੇ ਕੀਤੀ ਅਤੇ ਜੱਜ ਜਗਦੀਪ ਸਿੰਘ ਨੇ ਦਸ-ਦਸ ਸਾਲ ਦੀ ਵੱਖਰੀ ਸਜ਼ਾ ਇਨ੍ਹਾਂ ਕੁਕਰਮਾਂ ਵਿੱਚ ਸੌਦਾ ਅਸਾਧ ਗੁਰਮੀਤ ਰਾਮ ਰਹੀਮ ਨੂੰ ਸੁਣਾਈ ਪਖੰਡੀ ਸਿਰਸੇ ਵਾਲੇ ਦੇ ਕਤਲਾਂ ਕੁਕਰਮਾਂ ਦਾ ਪਰਦਾਫਾਸ਼ ਕਰਨ ਵਾਲੇ ਸਿਰਸਾ ਤੋਂ ਰੋਜ਼ਾਨਾ ਸ਼ਾਮ ਨੂੰ ਛਪਦੇ ਪੂਰਾ ਸੱਚ ਅਖ਼ਬਾਰ ਦੇ ਪੱਤਰਕਾਰ ਰਾਮਚੰਦਰ ਛਤਰਪਤੀ ਦਾ ਕਤਲ  ਗੁਰਮੀਤ ਰਾਮ ਰਹੀਮ ਨੇ ਕਰਵਾਇਆ। ਜਿਸ ਤੇ ਉਸ ਨੂੰ ਮਾਨਯੋਗ ਸੀ.ਬੀ.ਆਈ. ਕੋਰਟ ਨੇ ਮਰਨ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ ਹੋਈ ਹੈ। ਸੌਦਾ ਅਸਾਧ ਦੇ ਖ਼ਤਰਨਾਕ ਅਪਰਾਧੀ ਹੋਣ ਦੀ ਪੁਸ਼ਟੀ ਕੁਝ ਅਜਿਹੀਆਂ ਘਟਨਾਵਾਂ ਕਰਦੀਆਂ ਹਨ। ਜਿਸ ਵਿੱਚ ਆਪਣੀਆਂ ਪੈਰੋਕਾਰ ਕੁੜੀਆਂ ਦਾ ਜਬਰ-ਜ਼ਿਨਾਹ ਕਰਨਾ, ਆਪਣੇ ਸੇਵਾਦਾਰ ਮੁੰਡਿਆਂ ਨੂੰ ਨਿਪੁੰਸਕ ਬਣਾਉਣਾ, ਇਨ੍ਹਾਂ ਕੇਸਾਂ ਵਿੱਚ ਸੌਦਾ ਅਸਾਧ ਨਾਮਜ਼ਦ ਹੋਇਆ ਤਾਂ ਤਿੰਨ ਸਟੇਟਾਂ ਦੇ ਵਿਚ ਪ੍ਰਾਈਵੇਟ ਅਤੇ ਸਰਕਾਰੀ ਮਸ਼ੀਨਰੀ ਨੂੰ ਅੱਗਾਂ ਲਗਵਾਈਆਂ, ਜਿਸ ਵਿੱਚ ਰੋਡਵੇਜ਼ ਦੀਆਂ ਅਤੇ ਪ੍ਰਾਈਵੇਟ ਬੱਸਾਂ, ਵੀਡੀਓ ਬਲਾਕ, ਬਿਜਲੀ ਘਰ ਅਤੇ ਹੋਰ ਅਜਿਹੀਆਂ ਥਾਵਾਂ ਜਿਨ੍ਹਾਂ ਨੂੰ ਸੌਦਾ ਅਸਾਧ ਦੇ ਇਸਾਰੇ ਤੇ ਅੱਗ ਦੇ ਹਵਾਲੇ ਕੀਤਾ ਗਿਆ।

ਇਹ ਵੀ ਪੜ੍ਹੋ:  ਸਿਹਤ ਵਿਭਾਗ ਦੀ ਵੱਡੀ ਲਾਪਰਵਾਹੀ, ਕੋਰੋਨਾ ਪਾਜ਼ੇਟਿਵ ਆਸ਼ਾ ਵਰਕਰਾਂ ਨੂੰ ਹੀ ਭੇਜਿਆ ‘ਫਤਿਹ ਕਿੱਟਾਂ’ ਵੰਡਣ

ਜਦੋਂ 25 ਅਗਸਤ ਨੂੰ ਸੌਦਾ ਅਸਾਧ ਨੂੰ ਬਲਾਤਕਾਰਾਂ ਦੇ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਤਾਂ ਪੰਚਕੂਲਾ ਵਿਚ ਸੌਦਾ ਅਸਾਧ ਦੇ ਇਸਾਰੇ ਤੇ ਹਿੰਸਾ ਭੜਕੀ ਅਤੇ 40 ਦੇ ਕਰੀਬ ਕੀਮਤੀ ਜਾਨਾਂ ਪੰਚਕੂਲਾ ਵਿੱਚ ਅਤੇ 10 ਦੇ ਕਰੀਬ ਸਿਰਸਾ ਵਿੱਚ ਮਨੁੱਖੀ ਜਾਨਾਂ ਚਲੀਆਂ ਗਈਆਂ, ਜਿਸ ਦਾ ਦੋਸ਼ ਸਿੱਧੇ ਤੌਰ ਤੇ ਦੋਸ਼ੀ ਗੁਰਮੀਤ ਰਾਮ ਰਹੀਮ ਹੈ। ਪਰ ਇਸ ਨੂੰ  ਸਰਕਾਰ ਵਿੱਚ ਬੈਠੇ ਇਸ ਦਾ ਹੇਜ਼ ਰੱਖਣ ਵਾਲੇ ਕੁਝ ਲੀਡਰਾਂ ਨੇ ਬਚਾਇਆ ਅਤੇ ਇਸਨੂੰ ਇਨ੍ਹਾਂ ਹਿੰਸਾਂ ਦੇ ਕੇਸਾਂ ਵਿਚ ਨਾਮਜ਼ਦ ਨਹੀਂ ਹੋਣ ਦਿੱਤਾ ਸੌਦਾ ਅਸਾਧ ਨੇ ਸੰਨ 2015 ਵਿਚ ਧੰਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਫਰੀਦਕੋਟ ਦੇ ਪਿੰਡ ਬੁਰਜ਼ ਜਵਾਹਰ ਸਿੰਘ ਵਾਲਾ ਤੋਂ ਚੋਰੀ ਕਰਵਾਕੇ ਬਰਗਾੜੀ ਅਤੇ ਕਈ ਹੋਰ ਥਾਵਾਂ ਤੇ ਬੇਅਦਬੀ ਕਰਵਾਈ ਜਿਸ ਵਿੱਚ ਸੌਦਾ ਅਸਾਧ ਨਾਮਜ਼ਦ ਵੀ ਹੋ ਚੁੱਕਾ ਹੈ ਅਤੇ ਇਸ ਦੇ ਪੈਰੋਕਾਰ ਡੇਰਾ ਸਿਰਸਾ ਪ੍ਰੇਮੀਆਂ ਦੀਆਂ ਗ੍ਰਿਫ਼ਤਾਰੀਆਂ ਵੀ ਹੋ ਚੁੱਕੀਆਂ ਹਨ ਸੌਦਾ ਅਸਾਧ ਨੇ ਨਿਰੋਲ ਗੁਰਸਿੱਖੀ ਦਾ ਪ੍ਰਚਾਰ ਕਰਨ ਅਤੇ ਸੌਦਾ ਸਾਧ ਦਾ ਪਰਦਾਫਾਸ਼ ਕਰਨ ਦੇ ਦੁੱਖ ਤੋਂ ਮੈਨੂੰ ਮਰਵਾਉਣ ਦਾ ਯਤਨ ਵੀ ਕੀਤਾ ਜੋ ਬਰਗਾੜੀ ਕੇਸ ਦੀ ਜਾਂਚ ਦੇ ਪੇਸ਼ ਹੋਏ ਚਲਾਨ ਵਿੱਚ ਵੀ ਸਾਹਮਣੇ ਆ ਚੁੱਕਾ ਹੈ।

ਇਹ ਵੀ ਪੜ੍ਹੋ: ਪਤਨੀ ਨੇ ਗੁਆਂਢਣ ਨਾਲ ਹੋਟਲ 'ਚ ਰੰਗੇ ਹੱਥੀਂ ਫੜ੍ਹਿਆ ਪਤੀ, ਦੋਵਾਂ ਦੀ ਖ਼ੂਬ ਕੀਤੀ ਛਿੱਤਰ-ਪਰੇਡ

ਇਸ ਕੰਮ ਲਈ ਸੌਦਾ ਅਸਾਧ ਨੇ ਮਹਿੰਦਰਪਾਲ ਬਿੱਟੂ ਨੂੰ ਸੁਪਾਰੀ ਦਿੱਤੀ ਹਥਿਆਰ ਦਿੱਤੇ ਪਰ ਸਫਲ ਨਹੀਂ ਹੋ ਸਕਿਆ। ਇੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੌਦਾ ਅਸਾਧ ਪਾਖੰਡੀ ਗੁਰਮੀਤ ਰਾਮ ਰਹੀਮ ਕਿੰਨਾ ਖ਼ਤਰਨਾਕ ਮੁਲਜ਼ਮ ਹੈ ਹੁਣ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਆਪਣੀ ਮਾਂ ਦੇ ਬਿਮਾਰ ਹੋਣ ਦਾ ਬਹਾਨਾ ਲਾ ਕੇ 21 ਦਿਨ ਦੀ ਪੈਰੋਲ ਤੇ ਬਾਹਰ ਆਉਣਾ ਚਾਹੁੰਦਾ ਹੈ ਜੇਕਰ ਮਾਨਯੋਗ ਅਦਾਲਤ ਨੇ ਸੌਦਾ ਅਸਾਧ ਨੂੰ ਪੈਰੋਲ ਦਿੱਤੀ ਤਾਂ ਮੈਂ ਸਮਝਦਾ ਇਹ ਖ਼ਤਰੇ ਤੋਂ ਖ਼ਾਲੀ ਨਹੀਂ ਹੋਵੇਗਾ, ਕਿਉਂਕਿ ਇਸਦੇ ’ਤੇ ਆਪਣੇ ਪੈਰੋਕਾਰਾਂ ਨੂੰ ਨਪੁੰਸਕ ਕਰਨ ਦਾ ਕੇਸ, ਰਣਜੀਤ ਸਿੰਘ ਖਾਨਪੁਰ ਕੋਲੀਆ ਕਤਲ ਕੇਸ ਅਤੇ ਬਰਗਾੜੀ ਬੇਅਦਬੀ ਕਾਂਡ ਦਾ ਕੇਸ ਅਦਾਲਤ ਵਿੱਚ ਫ਼ੈਸਲੇ ਅਧੀਨ ਹਨ। ਇਹ ਪੈਰੋਲ ਤੇ ਬਾਹਰ ਆ ਕੇ ਕੇਸਾਂ ਨੂੰ ਪ੍ਰਭਾਵਿਤ ਵੀ ਕਰ ਸਕਦਾ ਹੈ ਅਤੇ ਗਵਾਹਾਂ ਨੂੰ ਕਤਲ ਕਰਾ ਸਕਦਾ ਹੈ। ਇਸ ਕਰਕੇ ਇਹੋ ਜਿਹੇ ਖ਼ਤਰਨਾਕ ਅਪਰਾਧੀ ਮੁਲਜ਼ਮ ਨੂੰ ਪੈਰੋਲ ਦੇਣਾਂ ਖ਼ਤਰੇ ਤੋਂ ਖਾਲੀ ਨਹੀਂ ਹੋਵੇਗਾ। ਹਰਿਆਣਾ ਸਰਕਾਰ ਨੂੰ ਚਾਹੀਦਾ ਹੈ ਕੇ ਉਹ ਆਪਣੇ ਵਿੱਚ ਬੈਠੇ ਸੌਦਾ ਅਸਾਧ ਦੇ ਭਗਤਾਂ ਦੀ ਪਰਵਾਹ ਨਾ ਕਰਦੇ ਹੋਏ ਸਖ਼ਤ ਪੈਰਵਾਈ ਕਰਕੇ ਕਾਤਲ ਕੁਕਰਮੀ ਸੌਦਾ ਅਸਾਧ ਗੁਰਮੀਤ ਰਾਮ ਰਹੀਮ ਦੀ ਪੈਰੋਲ ਨੂੰ ਤੁਰੰਤ ਰੋਕਣ ਦਾ ਯਤਨ ਕਰੇ ਜੇਕਰ ਪੈਰੋਲ ਹੋਈ ਤਾਂ ਇਨਸਾਫ਼ ਪਸੰਦ ਲੋਕਾਂ ਪੀੜਤਾਂ ਵਲੋਂ ਇਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਸਫ਼ਾਈ ਸੇਵਕਾਂ ਦੀ ਹੜਤਾਲ ਮਗਰੋਂ ਰਾਜਾ ਵੜਿੰਗ ਟਰੈਕਟਰ ਲੈ ਕੇ ਕੂੜੇ ਦੇ ਢੇਰ ਸਾਫ਼ ਕਰਨ ਖ਼ੁਦ ਨਿਕਲੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Shyna

Content Editor

Related News