ਧੁੱਪ ਨਿਕਲਣ ਤੋਂ ਬਾਅਦ ਵੀ ਚਿੰਤਾਜਨਕ ਬਣੇ ਹੋਏ ਹਾਲਾਤ! ਪੜ੍ਹੋ ਕੀ ਹੈ ਪੂਰੀ ਖ਼ਬਰ

Monday, Jan 06, 2025 - 09:46 AM (IST)

ਧੁੱਪ ਨਿਕਲਣ ਤੋਂ ਬਾਅਦ ਵੀ ਚਿੰਤਾਜਨਕ ਬਣੇ ਹੋਏ ਹਾਲਾਤ! ਪੜ੍ਹੋ ਕੀ ਹੈ ਪੂਰੀ ਖ਼ਬਰ

ਚੰਡੀਗੜ੍ਹ (ਅਧੀਰ ਰੋਹਾਲ) : ਇਸ ਵਾਰ ਪੂਰਵ ਅਨੁਮਾਨ ਅਨੁਸਾਰ ਐਤਵਾਰ ਨੂੰ ਸ਼ਹਿਰ ’ਚ ਨਾ ਤਾਂ ਬੱਦਲ ਛਾਏ ਅਤੇ ਨਾ ਹੀ ਮੀਂਹ ਪਿਆ। ਇਸ ਦੇ ਉਲਟ ਦਿਨ ਭਰ ਚੰਗੀ ਧੁੱਪ ਨਿਕਲੀ ਅਤੇ ਪਿਛਲੇ ਦਿਨਾਂ ਦੀ ਕੜਾਕੇ ਦੀ ਠੰਡ ਤੋਂ ਰਾਹਤ ਮਿਲੀ। ਵੈਸਟਰਨ ਡਿਸਟਰਬੈਂਸ ਕਾਰਨ 5 ਅਤੇ 6 ਜਨਵਰੀ ਨੂੰ ਉੱਤਰੀ ਭਾਰਤ ’ਚ ਮੁੜ ਮੌਸਮ ’ਚ ਬਦਲਾਅ ਦੀ ਸੰਭਾਵਨਾ ਜਤਾਈ ਗਈ ਸੀ ਪਰ ਇਸ ਵਾਰ ਵੈਸਟਰਨ ਡਿਸਟਰਬੈਂਸ ਦਾ ਇਹ ਸਪੈਲ ਇੰਨਾ ਸਰਗਰਮ ਨਹੀਂ ਸੀ। ਇਸ ਦੌਰਾਨ ਚੰਗੀ ਧੁੱਪ ਨਿਕਲਣ ਨਾਲ ਲੋਕਾਂ ਨੂੰ ਠੰਡ ਤੋਂ ਰਾਹਤ ਮਿਲੀ। ਦੁਪਹਿਰ ਨੂੰ ਵੱਧ ਤੋਂ ਵੱਧ ਤਾਪਮਾਨ ਵੀ 22.3 ਡਿਗਰੀ ਤੱਕ ਪਹੁੰਚ ਗਿਆ ਅਤੇ ਸ਼ਨੀਵਾਰ ਰਾਤ ਨੂੰ ਘੱਟੋ-ਘੱਟ ਤਾਪਮਾਨ ਵੀ 8.4 ਡਿਗਰੀ ਰਿਹਾ। ਦੁਪਹਿਰ ਨੂੰ ਕਾਫੀ ਦੇਰ ਤੱਕ ਹਵਾ ਵੀ 30 ਤੋਂ 45 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲੀ। ਦਿਨ ਵੇਲੇ ਧੁੱਪ ਨਿਕਲਣ ਕਾਰਨ ਧੁੰਦ ਤੋਂ ਵੀ ਰਾਹਤ ਮਿਲੀ।

ਇਹ ਵੀ ਪੜ੍ਹੋ : ਵੱਡਾ ਅਫ਼ਸਰ ਬਣਨ ਦੇ ਸੁਫ਼ਨੇ ਦੇਖਣ ਵਾਲੇ ਪੰਜਾਬੀ ਖਿੱਚ ਲੈਣ ਤਿਆਰੀ, ਆ ਗਈ ਨੋਟੀਫਿਕੇਸ਼ਨ
ਪ੍ਰਦੂਸ਼ਣ ਅਜੇ ਵੀ ਚਿੰਤਾ ਦਾ ਵਿਸ਼ਾ
ਇਸ ਦੌਰਾਨ ਸਰਦੀਆਂ ਆਉਣ ਤੋਂ ਬਾਅਦ ਵੀ ਸ਼ਹਿਰ ਦੇ ਪ੍ਰਦੂਸ਼ਣ ਦਾ ਪੱਧਰ ਹਾਲੇ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਐਤਵਾਰ ਨੂੰ ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ 238 ਦੇ ਖ਼ਰਾਬ ਪੱਧਰ ’ਤੇ ਸੀ, ਪਰ ਅੱਧੇ ਸ਼ਹਿਰ ’ਚ ਰਾਤ ਵੇਲੇ ਪ੍ਰਦੂਸ਼ਣ ਦਾ ਪੱਧਰ 400 ਤੋਂ ਪਾਰ ਗੰਭੀਰ ਪੱਧਰ ’ਤੇ ਪਹੁੰਚ ਰਿਹਾ ਹੈ।
ਹਾਲੇ ਵੀ ਰਾਤ ਨੂੰ 3 ਤੋਂ 5 ਘੰਟੇ ਤੱਕ ਬੇਹੱਦ ਗੰਭੀਰ ਪੱਧਰ ’ਤੇ ਪ੍ਰਦੂਸ਼ਣ
ਸਰਦੀਆਂ ਆਉਣ ਤੋਂ ਬਾਅਦ ਹਾਲੇ ਵੀ ਸ਼ਹਿਰ ਦੇ ਅੱਧੇ ਹਿੱਸੇ ’ਚ ਰਾਤ ਨੂੰ 3 ਤੋਂ 5 ਘੰਟੇ ਤੱਕ ਪ੍ਰਦੂਸ਼ਣ 400 ਤੋਂ ਪਾਰ ਦੇ ਗੰਭੀਰ ਪੱਧਰ ਤੱਕ ਪਹੁੰਚ ਰਿਹਾ ਹੈ। ਸੈਕਟਰ-22 ਤੇ 53 ਦੇ ਆਲੇ-ਦੁਆਲੇ ਦੇ ਇਲਾਕਿਆਂ ’ਚ ਰਾਤ ਭਰ ਪ੍ਰਦੂਸ਼ਣ 300 ਤੋਂ ਉਪਰ ਦੇ ਬਹੁਤ ਮਾੜੇ ਪੱਧਰ ’ਤੇ ਪਹੁੰਚ ਰਿਹਾ ਹੈ, ਪਰ ਕੁੱਝ ਘੰਟਿਆਂ ਲਈ ਇਹ ਪ੍ਰਦੂਸ਼ਣ ਗੰਭੀਰ ਪੱਧਰ ਨੂੰ ਵੀ ਪਾਰ ਕਰ ਰਿਹਾ ਹੈ। ਸੈਕਟਰ-22 ’ਚ ਸ਼ਨੀਵਾਰ ਰਾਤ 10 ਵਜੇ ਤੋਂ 1 ਵਜੇ ਤੱਕ ਪ੍ਰਦੂਸ਼ਣ 400 ਨੂੰ ਪਾਰ ਕਰ ਗਿਆ। ਗੰਭੀਰ ਪੱਧਰ ਤੱਕ ਗਏ ਪ੍ਰਦੂਸ਼ਣ ਦਾ ਵੱਧ ਤੋਂ ਵੱਧ ਪੱਧਰ ਇੱਥੇ 10 ਵਜੇ 428 ਤਕ ਪਹੁੰਚ ਗਿਆ। ਇਸ ਤੋਂ ਖ਼ਰਾਬ ਹਾਲਤ ਸੈਕਟਰ-22 ਦੇ ਆਸ-ਪਾਸ ਰਹੀ। ਇੱਥੇ ਤਾਂ ਸ਼ਨੀਵਾਰ ਰਾਤ 10 ਵਜੇ ਤੋਂ ਸਵੇਰੇ 4 ਵਜੇ ਤੱਕ ਪ੍ਰਦੂਸ਼ਣ ਦਾ ਪੱਧਰ 5 ਘੰਟੇ ਤੱਕ 400 ਤੋਂ ਉੱਪਰ ਦੇ ਗੰਭੀਰ ਪੱਧਰ ’ਤੇ ਪਹੁੰਚ ਗਿਆ। ਰਾਤ 2 ਵਜੇ ਇੱਥੇ ਵੱਧ ਤੋਂ ਵੱਧ ਪੱਧਰ 437 ਦਰਜ ਕੀਤਾ ਗਿਆ।

ਇਹ ਵੀ ਪੜ੍ਹੋ : ਪੰਜਾਬੀਆਂ ਲਈ ਖੜ੍ਹਾ ਹੋ ਸਕਦੈ ਸੰਕਟ! ਭਾਖੜਾ ਮੈਨੇਜਮੈਂਟ ਨੇ ਦਿੱਤੀ ਵੱਡੀ ਚਿਤਾਵਨੀ
ਹੁਣ 10 ਤੋਂ 12 ਜਨਵਰੀ ਦਰਮਿਆਨ ਮੀਂਹ ਪੈਣ ਦੀ ਸੰਭਾਵਨਾ
ਮੌਸਮ ਵਿਭਾਗ ਵੱਲੋਂ ਜਾਰੀ ਬੁਲੇਟਿਨ ’ਚ ਦੱਸਿਆ ਗਿਆ ਹੈ ਕਿ ਹੁਣ 10 ਤੋਂ 12 ਜਨਵਰੀ ਦਰਮਿਆਨ ਸ਼ਹਿਰ ’ਚ ਮੁੜ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ 3 ਦਿਨਾਂ ਦੌਰਾਨ ਸ਼ਹਿਰ ’ਚ ਤੇਜ਼ ਹਵਾਵਾਂ ਦੇ ਨਾਲ ਬੱਦਲ ਛਾਏ ਰਹਿਣ ਅਤੇ ਮੀਂਹ ਦੇ ਕੁੱਝ ਸਪੈਲ ਆਉਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ 9 ਜਨਵਰੀ ਤੱਕ ਮੌਸਮ ’ਚ ਕੋਈ ਵੱਡਾ ਬਦਲਾਅ ਨਹੀਂ ਆਵੇਆ ਤੇ ਦਿਨ ਦਾ ਤਾਪਮਾਨ ਵੀ 17 ਡਿਗਰੀ ਤੋਂ ਉੱਪਰ ਹੀ ਰਹੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 

 


author

Babita

Content Editor

Related News